ਜਗਰਾਉਂ, 16 ਨਵੰਬਰ ( ਮੋਹਿਤ ਜੈਨ, ਅਸ਼ਵਨੀ) –
ਸਨਮਤੀ ਸਰਕਾਰੀ ਸਾਇੰਸ ਅਤੇ ਖੋਜ ਕਾਲਜ ਜਗਰਾਉਂ ਵਿਖੇ ਕਾਲਜ ਡਾਇਰੈਕਟਰ ਪ੍ਰੋ.ਕਿਰਪਾਲ ਕੌਰ ਦੀ ਅਗਵਾਈ ਹੇਠ ਲੋਕ ਸੇਵਾ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਸਰਪ੍ਰਸਤ ਰਾਜਿੰਦਰ ਜੈਨ, ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ ਦੁਆਰਾ ਸਾਇੰਸ ਕਾਲਜ ਅਤੇ ਲੜਕੀਆਂ ਦੇ ਹੋਸਟਲ ਵਿਚ ਡੇਂਗੂ ਦੇ ਬਚਾਅ ਲਈ ਦਵਾਈ ਦਾ ਛਿੜਕਾਅ ਕੀਤਾ ਗਿਆ। ਲੋਕ ਸੇਵਾ ਸੁਸਾਇਟੀ ਨੇ ਇਹ ਕਾਰਜ ਗੁਰੂ ਆਸਰਾ ਚੈਰੀਟੇਬਲ ਸੁਸਾਇਟੀ ਦੇ ਸਹਿਯੋਗ ਨਾਲ ਮਿਲ ਕੇ ਕੀਤਾ। ਕਾਲਜ ਦੇ ਸਮੁੱਚੇ ਏਰੀਏ ਵਿੱਚ ਡੇਂਗੂ ਦੇ ਬਚਾਅ ਲਈ ਦਵਾਈ ਦਾ ਛਿੜਕਾਅ ਕੀਤਾ ਗਿਆ ਤਾਂ ਜੋ ਕਾਲਜ ਵਿਦਿਆਰਥੀ ਅਤੇ ਅਤੇ ਅਧਿਆਪਕ ਡੇਂਗੂ ਵਰਗੀ ਬਿਮਾਰੀ ਤੋਂ ਬਚਿਆ ਰਹਿਣ।
ਇਸ ਮੌਕੇ , ਸੈਕਟਰੀ ਕੁਲਭੂਸ਼ਨ ਗੁਪਤਾ, ਕੈਸ਼ੀਅਰ ਮਨੋਹਰ ਸਿੰਘ ਟੱਕਰ ,ਸੁਖਦੇਵ ਗਰਗ, ਕੰਵਲ ਕੱਕੜ, ਆਰ ਕੇ ਗੋਇਲ, ਸੁਨੀਲ ਬਜਾਜ, ਅਨਿਲ ਮਲਹੋਤਰਾ, ਪਰਵੀਨ ਮਿੱਤਲ, ਪਰਮਵੀਰ ਮੋਤੀ, ਅਮਨਦੀਪ ਸਿੰਘ ਚੀਮਾ, ਮਨਦੀਪ ਸਿੰਘ ਦੀਪੀ ਇਸ ਮੌਕੇ ਮੌਜੂਦ ਸਨ।
