Home Uncategorized ਸਰਕਾਰੀ ਕਾਲਜ਼ਾਂ ਵਿੱਚ ਮਾਨ ਸਰਕਾਰ ਵੱਲੋਂ ਬੇਰੁਜ਼ਗਾਰ ਨੂੰ ਨੌਕਰੀ ਦੇਣ ਦੀ ਵਿਜਾਏ...

ਸਰਕਾਰੀ ਕਾਲਜ਼ਾਂ ਵਿੱਚ ਮਾਨ ਸਰਕਾਰ ਵੱਲੋਂ ਬੇਰੁਜ਼ਗਾਰ ਨੂੰ ਨੌਕਰੀ ਦੇਣ ਦੀ ਵਿਜਾਏ ਰਿਟਾਇਰ ਪ੍ਰੋਫੈਸ਼ਰਾਂ ਨੂੰ ਮੁੜ ਨੌਕਰੀ ਦੇਣ ਦਾ ਮੰਦਭਾਗਾ ਫੈਂਸ਼ਲਾ

23
0


ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ(1680) ਵੱਲੋਂ ਕੀਤੀ ਸਖਤ ਨਿੰਦਾ : ਸਰਾਭਾ-ਰਾਣਵਾਂ
ਲੁਧਿਅਣਾ,18 ਜੁਲਾਈ (ਬੌਬੀ ਸਹਿਜ਼ਲ) ਪੰਜਾਬ ਦੀ ਭਗਵੰਤ ਮਾਨ ਸਰਕਾਰ ਬੇਰੁਜਗਾਰਾਂ ਨੂੰ 43 ਹਜਾਰ ਨੌਕਰੀਆਂ ਦੇਣ ਦੇ ਵੱਡੇ-ਵੱਡੇ ਇਸਤਿਹਾਰ ਲਾਕੇ ਇਹ ਦਾਹਵੇ ਕਰ ਰਹੀ ਹੈ ਕਿ ਸਾਡੀ ਸਰਕਾਰ’ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਬਚਨਵੱਧ ਹੈ ਭਾਵੇਂ ਅਜੇ ਤੱਕ ਇਹ ਜੱਗ ਜਾਹਰ ਨਹੀਂ ਕੀਤਾ ਕਿ ਵੱਖੋ ਵੱਖ ਵਿਭਾਗਾਂ ਵਿੱਚੋਂ ਕਿੰਨੇ ਸਰਕਾਰੀ ਮੁਲਾਜ਼ਮ ਸੇਵਾ ਮੁੱਕਤ ਹੋ ਗਏ ਹਨ ।ਸਰਕਾਰ ਵੱਲੋਂ ਵਿਭਾਗਾਂ ਵਿੱਚੋਂ ਪੁਨਰਗਠਨ ਦੇ ਨਾਮ ਤੇ ਹਜਾਰਾਂ ਰੈਗੂਲਰ ਅਸਾਮੀਆਂ ਪਹਿਲਾਂ ਹੀ ਖਤਮ ਕਰਕੇ ਬੇਰੁਜਗਾਰਾਂ ਦੀ ਲਾਈਨ ਹੋਰ ਲੰਬੀ ਕਰ ਦਿੱਤੀ ਹੈ ।ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ(1680)ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ,ਸਰਪ੍ਰਸਤ ਚਰਨ ਸਿੰਘ ਸਰਾਭਾ,ਕਾਰਜ਼ਕਾਰੀ ਚੇਅਰਮੈਨ ਦਰਸ਼ਨ ਸਿੰਘ ਲੁਬਾਣਾ,ਜਨਰਲ ਸਕੱਤਰ ਸੁਰਿੰਦਰ ਕੁਮਾਰ ਪੁਆਰੀ ਅਤੇ ਅਡੀਸਨਲ ਜਨਰਲ ਸਕੱਤਰ ਪ੍ਰੇਮ ਚਾਵਲਾ,ਸੀਨੀ:ਵਾਈਸ ਪ੍ਰਧਾਨ ਗੁਰਮੇਲ ਸਿੰਘ ਮੈਲਡੇ,ਵਾਈਸ ਪ੍ਰਧਾਨ ਜਗਮੇਲ ਸਿੰਘ ਪੱਖੋਵਾਲ,ਪ੍ਰਵੀਨ ਕੁਮਾਰ ਲੁਧਿਆਣਾ ਅਤੇ ਜਿਲਾ ਜਨਰਲ ਸਕੱਤਰ ਸੁਰਿੰਦਰ ਸਿੰਘ ਬੈਂਸ ਨੇ ਕਿਹਾ ਕਿ ਮਾਨ ਸਰਕਾਰ ਅਮਲਾਂ ਵਿੱਚ ਪੰਜਾਬ ਨੂੰ ਗੰਧਲਾ ਪੰਜਾਬ ਬਣਾਉਣ ਦੇ ਰਾਹ ਤੁਰੀ ਹੋਈ ਹੈ,ਬਾਰ ਬਾਰ ਪੰਜਾਬ ਦੇ ਪੜੇ ਲਿਖੇ ਲੱਖਾਂ ਬੇਰੁਜਗਾਰਾਂ ਨਾਲ ਕੋਝਾ ਮਜਾਕ ਕਰ ਰਹੀ ਹੈ ਪਹਿਲਾਂ ਮਾਲ ਵਿਭਾਗ ਵਿੱਚ ਖਾਲੀ ਅਸਾਮੀਆਂ ਤੇ ਸੇਵਾ ਮੁੱਕਤ ਪਟਵਾਰੀਆਂ ਨੂੰ ਬੱਝਵੀਂ ਤਨਖਾਹ ਤੇ ਭਰਤੀ ਕਰਨ ਦਾ ਮਾਰੂ ਫੈਸਲਾ ਲਾਗੂ ਕੀਤਾ ਗਿਆ ਹੁਣ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਪ੍ਰੋਫੈਸ਼ਰਾਂ ਦੀਆਂ ਖਾਲੀ ਅਸਾਮੀਂਆਂ ਪੜੇ ਲਿਖੇ ਬੇਰੁਜ਼ਗਾਰਾਂ ਵਿੱਚੋਂ ਰੈਗੂਲਰ ਭਰਤੀ ਕਰਨ ਦੀ ਵਿਜਾਏ ਸ:ਜਸਪ੍ਰੀਤ ਤਲਵਾੜ ਆਈ ਏ ਐਸ ਪ੍ਰਮੁੱਖ ਸਕੱਤਰ ਪੰਜਾਬ ਉਚੇਰੀ ਸਿੱਖਿਆ ਅਤੇ ਭਾਸਾਵਾਂ ਵਿਭਾਗ ਦੇ ਦਸਤਖਤਾਂ ਨਾਲ ਮਿਤੀ: 15 ਸਤੰਬਰ 2022 ਨੂੰ ਜਾਰੀ ਹੁਕਮਾਂ ਦੇ ਹਵਾਲੇ ਨਾਲ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਪ੍ਰੋਫੈਸਰਾਂ ਦੀਆਂ ਖਾਲੀ ਅਸਾਮੀਂਆਂ ਤੇ ਰੈਗੂਲਰ ਭਰਤੀ ਕਰਨ ਦੀ ਵਿਜਾਏ ਵਿਜ਼ਿਟਿੰਗ ਰਿਸੋਰਸ਼ ਫੈਕਲਟੀ ਸਕੀਮ ਅਧੀਨ ਕਿਸੇ ਵੀ ਸਰਕਾਰੀ/ਸਰਕਾਰੀ ਸਹਾਇਤਾ ਪ੍ਰਾਪਤ/ਪ੍ਰਾਈਵੇਟ ਕਾਲਜ਼ਾਂ ਜਾਂ ਯੂਨੀਵਰਸਿਟੀਆਂ ਦੇ ਸੇਵਾ ਮੁੱਕਤ ਅਧਿਆਪਨ ਫੈਕਲਟੀ ਵਿੱਚੋਂ 30 ਹਜਾਰ ਰੁਪੈ ਮਹੀਨਾਂ ਤੇ ਸਹਿਰੀ ਅਤੇ ਪੇਂਡੂ ਖੇਤਰ ਵਿੱਚ ਭਰਤੀ ਕਰਨ ਦਾ ਫੈਸਲਾ ਲੈ ਕੇ ਪੰਜਾਬ ਦੇ ਪੜੇ ਲਿਖੇ ਬੇਰੁਜ਼ਗਾਰਾਂ ਨਾਲ ਮੁੜ ਕੋਝਾ ਮਜ਼ਾਕ ਕੀਤਾ ਹੈ ।ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ ਸਰਪ੍ਸਤ ਚਰਨ ਸਿੰਘ ਸਰਾਭਾ ਅਤੇ ਜਨਰਲ ਸਕੱਤਰ ਸੁਰਿੰਦਰ ਕੁਮਾਰ ਪੁਆਰੀ ਨੇ ਕਿਹਾ ਕਿ ਪੰਜਾਬ ਵਿੱਚ ਪੜੇ ਲਿਖੇ ਨੌਜਵਾਨਾਂ ਨੂੰ ਸਰਕਾਰੀ ਖੇਤਰ ਵਿੱਚ ਰੈਗੂਲਰ ਰੋਜ਼ਗਾਰ ਦੇਣ ਦੇ ਐਲਾਨਾਂ ਦਾ ਝੂਠ ਨੰਗਾ ਹੋ ਰਿਹਾ ਹੈ । ਵੱਖੋ-ਵੱਖ ਵਿਭਾਗਾਂ ਵਿੱਚ ਖਾਲੀ ਰੈਗੂਲਰ ਅਸਾਮੀਆਂ ਤੇ ਰੈਗੂਲਰ ਮੁਲਾਜ਼ਮ ਭਰਤੀ ਕਰਨ ਦੀ ਵਿਜਾਏ ਠੇਕਾ ਅਤੇ ਆਊਟ ਸੋਰਸ਼ ਪ੍ਰਣਾਲੀ ਜੰਗੀ ਪੱਧਰ ਤੇ ਲਾਗੂ ਕੀਤੀ ਜਾ ਰਹੀ ਹੈ। ਪੰਜਾਬ ਦੇ 8224 ਸਕੂਲਾਂ ਵਿੱਚ ਦਰਜ਼ਾਚਾਰ ਦੀ ਰੈਗੂਲਰ ਭਰਤੀ ਕਰਨ ਦੀ ਵਿਜਾਏ ਹਜ਼ਾਰਾਂ ਚੌਕੀਦਾਰ 5 ਹਜਾਰ ਰੁਪੈ ਮਹੀਨਾਂ ਅਤੇ ਸਫਾਈ ਸੇਵਕ 3 ਹਜਾਰ ਰੁਪੈ ਮਹੀਨਾਂ ਤੇ ਭਰਤੀ ਕਰਕੇ ਕਿਰਤ ਕਾਨੂੰਨਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਅਜਿਹੇ ਬੇਰੁਜ਼ਗਾਰਾਂ ਅਤੇ ਪੰਜਾਬ ਵਿਰੋਧੀ ਮਾਰੂ ਫੈਸ਼ਲਿਆਂ ਦੀ ਸਖਤ ਨਿੰਦਾ ਕਰਦੀ ਹੈ ਅਤੇ ਪੁਰਜੋਰ ਮੰਗ ਕਰਦੀ ਹੈ ਕਿ ਇਨਾਂ ਮਾਰੂ ਫੈਸਲਿਆਂ ਨੂੰ ਤੁਰੰਤ ਵਾਪਸ ਲੈ ਕੇ ਸਰਕਾਰੀ ਕਾਲਜਾਂ ਸਮੇਤ ਸਮੂਹ ਵਿਭਾਗਾਂ ਦੀਆਂ ਖਾਲੀ ਅਸਾਮੀਆਂ ਤੇ ਪੂਰੇ ਤਨਖਾਹ ਸਕੇਲਾਂ ਵਿੱਚ ਰੂਲਾਂ ਅਨੁਸਾਰ ਰੈਗੂਲਰ ਭਰਤੀ ਕੀਤੀ ਜਾਵੇ।