ਅਜੀਤਵਾਲ(ਭਗਵਾਨ ਭੰਗੂ-ਲਿਕੇਸ ਸ਼ਰਮਾ )ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੀ ਜਨਮ ਭੂਮੀ ਤੇ ਗਦਰੀਆਂ ਦੇ ਪਿੰਡ ਢੁੱਡੀਕੇ ਵਿਖੇ 68ਵਾਂ ਚਾਰ ਦਿਨਾ ਖੇਡ ਮੇਲਾ ਕਰਵਾਇਆ ਗਿਆ। ਜਿਸ ‘ਚ ਫੁੱਟਬਾਲ, ਹਾਕੀ, ਕਬੱਡੀ ਦੇ ਮੈਚ ਕਰਵਾਏ ਗਏ। ਪ੍ਰਰੈੱਸ ਸਕੱਤਰ ਗੁਰਪ੍ਰਰੀਤ ਸਿੰਘ…ਅਵਤਾਰ ਸਿੰਘ, ਅਜੀਤਵਾਲ : ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੀ ਜਨਮ ਭੂਮੀ ਤੇ ਗਦਰੀਆਂ ਦੇ ਪਿੰਡ ਢੁੱਡੀਕੇ ਵਿਖੇ 68ਵਾਂ ਚਾਰ ਦਿਨਾ ਖੇਡ ਮੇਲਾ ਕਰਵਾਇਆ ਗਿਆ। ਜਿਸ ‘ਚ ਫੁੱਟਬਾਲ, ਹਾਕੀ, ਕਬੱਡੀ ਦੇ ਮੈਚ ਕਰਵਾਏ ਗਏ। ਪ੍ਰਰੈੱਸ ਸਕੱਤਰ ਗੁਰਪ੍ਰਰੀਤ ਸਿੰਘ ਢੁੱਡੀਕੇ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਖੇਡ ਮੇਲਾ ਸਮੂਹ ਪਿੰਡ ਤੇ ਐੱਨਆਰਆਈ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਵੱਖ-ਵੱਖ ਪਿੰਡਾਂ ਦੀਆਂ ਟੀਮਾਂ ਨੇ ਖੇਡਾਂ ਵਿਚ ਹਿੱਸਾ ਲਿਆ।
ਤੀਸਰੇ ਦਿਨ ਫੁੱਟਬਾਲ ਦੇ ਹੋਏ ਕੁਆਰਟਰ ਫਾਈਨਲ ਮੁਕਾਬਲਿਆਂ ਵਿਚੋਂ ਬੁੱਟਰ, ਕੋਕਰੀ ਕਲਾਂ, ਦੌਧਰ, ਕਮਾਲਪੁਰਾ, ਹਾਕੀ ਦੇ ਮੈਚਾਂ ‘ਚੋਂ ਅਕਾਲਗੜ੍ਹ, ਤਖਾਣਵੱਧ, ਹਠੂਰ, ਸੱਜਾਵਾਲ, ਢੁੱਡੀਕੇ, ਕਬੱਡੀ ਦੇ ਮੁਕਾਬਲਿਆਂ ਵਿਚੋਂ ਭਦੌੜ, ਘੋਲੀਆਂ, ਬੋਪਾਰਾਏ, ਮਨਸੀਹਾ, ਨੂਰਪੁਰ ਹਕੀਮਾ ਜੇਤੂ ਰਹੀਆਂ। ਇਸ ਮੌਕੇ ਰੋਇੰਗ ਦੇ ਮੁਕਾਬਲਿਆਂ ਦਾ ਉਦਘਾਟਨ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ, ਬਾਬਾ ਪਰਮਿੰਦਰ ਸਿੰਘ ਉੱਚਾ ਡੇਰਾਂ ਵੱਲੋਂ ਕੀਤਾ ਗਿਆ। ਇਸ ਤੋਂ ਬਾਅਦ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਵੱਲੋਂ ਕੀਤੀ ਗਈ। ਇਸ ਮੌਕੇ ਸਰਪੰਚ ਜਸਵੀਰ ਸਿੰਘ ਢੁੱਡੀਕੇ, ਸਾਬਕਾ ਸਰਪੰਚ ਜਗਤਾਰ ਸਿੰਘ ਧਾਲੀਵਾਲ, ਕਿਸਾਨ ਆਗੂ ਗੁਰਸ਼ਰਨ ਸਿੰਘ, ਸੈਕਟਰੀ ਰਣਜੀਤ ਸਿੰਘ ਧੰਨਾ, ਜਗਤਾਰ ਸਿੰਘ ਘਾਲੀ, ਕਰਮਜੀਤ ਸਿੰਘ ਕੈਨੇਡਾ, ਪਤਵੰਤ ਸਿੰਘ, ਮਾ. ਗੁਰਚਰਨ ਸਿੰਘ, ਜਸਵੀਰ ਸਿੰਘ ਕੋਚ, ਰਾਜਾ ਢੁੱਡੀਕੇ, ਬਲਜੀਤ ਡੀਪੀ, ਦਵਿੰਦਰ ਮਧੋਲਾ, ਮਾ. ਰਕੇਸ਼, ਕੁਲਵੰਤ ਸੰਘ ਪੰਨੂ, ਸੋਨੀ ਮੈਂਬਰ, ਚਮਕੌਰ ਸਿੰਘ ਦੌਧਰ, ਜੋਰਾ ਸਿੰਘ ਦੌਧਰ, ਨਰਿੰਦਰ ਸਿੰਘ ਗਰੇਵਾਲ, ਮਨਵੀਰ ਸਿੰਘ ਧਾਲੀਵਾਲ, ਮੰਨਾ ਹੇਰ, ਅਰਸ਼ ਘਾਲੀ, ਹੈਪੀ ਆਸਟੇ੍ਲੀਆਂ, ਮੰਨਾ ਹਾਂਗਕਾਂਗ, ਰਣਜੀਤ ਰਾਣਾ, ਸਤਨਾਮ ਬਾਬਾ, ਸੱਤਪਾਲ ਆਦਿ ਹਾਜ਼ਰ ਸਨ।
