ਕਪੂਰਥਲਾ , 13 ਅਪ੍ਰੈਲ ( ਲਿਕੇਸ਼ ਸ਼ਰਮਾਂ, ਜਗਰੂਪ ਸੋਹੀ)- ਕਪੂਰਥਲਾ ਦੇ ਪਿੰਡ ਸੈਫਲਾਬਾਦ ‘ਚ ਜਵਾਈ ਵੱਲੋਂ ਸਹੁਰੇ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਵਾਈ ਨੇ ਬਜ਼ੁਰਗ ਸਹੁਰੇ ‘ਤੇ ਤੇਜ਼ਧਾਰ ਹਥਿਆਰਾਂ ਨਾਲ ਇੰਨੇ ਵਾਰ ਕੀਤੇ ਕਿ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਥਾਣਾ ਫੱਤੂਢੀਂਗਾ ਦੀ ਪੁਲਸ ਨੇ ਦੋ ਔਰਤਾਂ ਸਮੇਤ 4 ਦੋਸ਼ੀਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਮੁੱਖ ਦੋਸ਼ੀ ਦੇ ਭਰਾ ਨੂੰ ਗ੍ਰਿਫਤਾਰ ਕਰ ਲਿਆ ਹੈ। ਜਦਕਿ ਮੁੱਖ ਮੁਲਜ਼ਮ ਸਮੇਤ ਤਿੰਨ ਮੁਲਜ਼ਮ ਅਜੇ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ, ਜਿਨ੍ਹਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੁਲਿਸ ਅਨੁਸਾਰ ਮ੍ਰਿਤਕ ਨੇ ਆਪਣੀ ਲੜਕੀ ਦਾ ਵਿਆਹ ਕਿਸੇ ਖਾਸ ਰਿਸ਼ਤੇ ਵਿੱਚ ਕੀਤਾ ਸੀ, ਜਿਸ ਕਾਰਨ ਦੋਵਾਂ ਪਰਿਵਾਰਾਂ ਵਿੱਚ ਦੁਸ਼ਮਣੀ ਚੱਲ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦੀ ਬੇਟੀ ਅਤੇ ਉਸ ਦਾ ਜਵਾਈ ਰਿਸ਼ਤੇ ‘ਚ ਭੈਣ-ਭਰਾ ਹਨ। ਮ੍ਰਿਤਕ ਬਜ਼ੁਰਗ ਦੀ ਪਛਾਣ ਗੁਰਮੁਖ ਸਿੰਘ ਵਾਸੀ ਪਿੰਡ ਸੈਫਲਾਬਾਦ ਵਜੋਂ ਹੋਈ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਮ੍ਰਿਤਕ ਦੇ ਲੜਕੇ ਮਨਜੀਤ ਸਿੰਘ ਨੇ ਦੱਸਿਆ ਕਿ 10 ਅਪ੍ਰੈਲ ਦੀ ਰਾਤ ਨੂੰ ਕਰੀਬ 10 ਵਜੇ ਉਹ ਆਪਣੇ ਪਿਤਾ ਗੁਰਮੁੱਖ ਸਿੰਘ ਅਤੇ ਉਸਦੀ ਮਾਸੀ ਦੇ ਲੜਕੇ ਜਤਿੰਦਰ ਸਿੰਘ ਉਰਫ਼ ਸੋਨੂੰ ਵਾਸੀ ਪਿੰਡ ਵਰਿਆਣਾ ਮੱਖੂ ਨਾਲ , ਫ਼ਿਰੋਜ਼ਪੁਰ, ਤਿੰਨੋਂ ਪਿੰਡ ਉਚਾ ਤੋਂ ਆਪਣੇ-ਆਪਣੇ ਪਿੰਡ ਸੈਫ਼ਲਾਬਾਦ ਨੂੰ ਜਾ ਰਹੇ ਸਨ।
ਮਨਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੀ ਮਾਸੀ ਦੇ ਘਰ ਨੇੜੇ ਪਹੁੰਚਿਆ ਤਾਂ ਉਸ ਦੀ ਮਾਸੀ ਕੁਲਦੀਪ ਕੌਰ ਪਤਨੀ ਸੁਖਦੇਵ ਸਿੰਘ, ਕਾਰਜ ਸਿੰਘ, ਗੁਰਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਅਤੇ ਸੋਨੀਆ ਪਹਿਲਾਂ ਹੀ ਘਰ ਦੇ ਬਾਹਰ ਖੜ੍ਹੇ ਸਨ। ਜਿਸ ਨੇ ਰਸਤੇ ਵਿੱਚ ਸਾਨੂੰ ਘੇਰ ਲਿਆ ਅਤੇ ਉਸਦੇ ਪਿਤਾ ਗੁਰਮੁੱਖ ਸਿੰਘ ਨੂੰ ਘਸੀਟ ਕੇ ਘਰ ਦੇ ਅੰਦਰ ਲੈ ਗਏ।
ਉਹ ਵੀ ਉਸ ਨੂੰ ਬਚਾਉਣ ਲਈ ਆਪਣੇ ਪਿਤਾ ਦੇ ਪਿੱਛੇ-ਪਿੱਛੇ ਅੰਦਰ ਗਿਆ। ਉਕਤ ਵਿਅਕਤੀਆਂ ਨੇ ਆਪਣੇ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ ਪਰ ਕਿਸੇ ਤਰ੍ਹਾਂ ਦਰਵਾਜ਼ਾ ਖੋਲ੍ਹ ਕੇ ਪਿਤਾ ਨੂੰ ਛੁਡਾਉਣ ਲਈ ਅੰਦਰ ਚਲੇ ਗਏ। ਪਿਤਾ ਉਕਤ ਵਿਅਕਤੀਆਂ ਦਾ ਵਿਰੋਧ ਕਰ ਰਿਹਾ ਸੀ। ਫਿਰ ਗੁਰਪ੍ਰੀਤ ਸਿੰਘ ਨੇ ਕਮਰੇ ‘ਚੋਂ ਚਾਕੂ ਚੁੱਕ ਲਿਆ ਅਤੇ ਤੁਰੰਤ ਪਿਤਾ ਦੇ ਸਿਰ ‘ਤੇ ਵਾਰ ਕਰ ਦਿੱਤਾ। ਜਿਸ ਕਾਰਨ ਕਾਫੀ ਖੂਨ ਵਹਿ ਗਿਆ ਅਤੇ ਫਰਸ਼ ‘ਤੇ ਡਿੱਗ ਪਏ। ਜਦੋਂ ਉਹ ਅਤੇ ਉਸ ਦੀ ਮਾਸੀ ਦੀ ਧੀ ਆਪਣੇ ਪਿਤਾ ਨੂੰ ਛੁਡਾਉਣ ਲਈ ਅੱਗੇ ਆਏ ਤਾਂ ਹਮਲਾਵਰਾਂ ਨੇ ਉਨ੍ਹਾਂ ਨਾਲ ਧੱਕਾ-ਮੁੱਕੀ ਕਰਨੀ ਸ਼ੁਰੂ ਕਰ ਦਿੱਤੀ।