Home Uncategorized ਡੀ.ਏ.ਵੀ .ਸੈਂਟਨਰੀ ਪਬਲਿਕ ਸਕੂਲ,ਵਿੱਚ ਹੋਇਆ ਨੈਸ਼ਨਲ ਸਪੋਰਟਸ ਕਲਸਟਰ ਲੈਵਲ 2024-25 ਦਾ ਟੂਰਨਾਮੈਂਟ

ਡੀ.ਏ.ਵੀ .ਸੈਂਟਨਰੀ ਪਬਲਿਕ ਸਕੂਲ,ਵਿੱਚ ਹੋਇਆ ਨੈਸ਼ਨਲ ਸਪੋਰਟਸ ਕਲਸਟਰ ਲੈਵਲ 2024-25 ਦਾ ਟੂਰਨਾਮੈਂਟ

32
0


ਜਗਰਾਉਂ,27 ਜੁਲਾਈ (ਲਿਕੇਸ਼ ਸ਼ਰਮਾ) : ਡੀ.ਏ.ਵੀ. ਸੈਂਟਨਰੀ ਪਬਲਿਕ ਸਕੂਲ, ਜਗਰਾਉਂ ਦੇ ਪ੍ਰਿੰਸੀਪਲ ਵੇਦ ਵ੍ਰਤ ਪਲਾਹ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਡੀ.ਏ.ਵੀ. ਸੈਂਟਨਰੀ ਪਬਲਿਕ ਸਕੂਲ, ਜਗਰਾਉਂ ਵਿਖੇ ਕਲਸਟਰ ਲੈਵਲ ਟੂਰਨਾਮੈਂਟ 2024-25 ਦਾ ਆਯੋਜਨ ਕੀਤਾ ਗਿਆ। ਇਸ ਟੂਰਨਾਮੈਂਟ ਵਿੱਚ ਵੁਸ਼ੂ ,ਆਰਚਰੀ, ਤਾਈਕਵਾਂਡੋ, ਕਰਾਟੇ ਦੇ ਮੁਕਾਬਲੇ ਕਰਵਾਏ ਗਏ। ਇਸ ਟੂਰਨਾਮੈਂਟ ਵਿੱਚ ਲੁਧਿਆਣਾ ਜ਼ੋਨ ਦੇ ਵੱਖ-ਵੱਖ ਡੀ.ਏ.ਵੀ. ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ।ਅੱਜ ਦੇ ਇਸ ਟੂਰਨਾਮੈਂਟ ਦੇ ਮੁੱਖ ਮਹਿਮਾਨ ਸ੍ਰੀ ਅਜੇ ਕੁਮਾਰ ਗੋਸੁਆਮੀ (ਸੈਕਰੇਟਰੀ ਡੀ.ਏ.ਵੀ. ਸੀ. ਐਮ. ਸੀ.) ਜੀ ਸਨ। ਇਸ ਤੋਂ ਇਲਾਵਾ ਚੇਅਰਮੈਨ ਧਰੁੱੱਵਾ ਜੋਤੀ ਬਾਸੂ ( ਈ.ਈ. ਪੀ. ਸੀ. ਇੰਡੀਆ ) ਡੀ. ਏ.ਵੀ ਸਕੂਲ ਕੋਟਕਪੁਰਾ ਦੇ ਪ੍ਰਿੰਸੀਪਲ ਰਾਜਵੀਰ ਕੰਗ ,ਰਾਜ ਕੁਮਾਰ ਭੱਲਾ ਵੀ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਲਈ ਪਹੁੰਚੇ। ਇਹਨਾਂ ਸਤਿਕਾਰਯੋਗ ਸ਼ਖਸ਼ੀਅਤਾਂ ਦਾ ਪ੍ਰਿੰਸੀਪਲ ਵੇਦ ਵ੍ਰਤ ਪਲਾਹ,ਰਾਕੇਸ਼ ਸ਼ਰਮਾ , ਡੀ.ਪੀ ਈ. ਸਾਹਿਬਾਨਾਂ, ਕੋਆਰਡੀਨੇਟਰ ਵੱਲੋਂ ਨਿੱਘਾ ਸਵਾਗਤ, ਹਾਰਾਂ ਅਤੇ ਗੁਲਦਸਤਿਆਂ ਦੇ ਨਾਲ ਕੀਤਾ ਗਿਆ। ਪ੍ਰਿੰਸੀਪਲ ਵੱਲੋਂ ਮੁੱਖ ਮਹਿਮਾਨ ਜੀ ਲਈ ਸੁਆਗਤੀ ਸ਼ਬਦਾਂ ਦੇ ਨਾਲ- ਨਾਲ ਆਈਆਂ ਟੀਮਾਂ ਨੂੰ ਅੱਜ ਦੀਆਂ ਖੇਡਾਂ ਵਿੱਚ ਜੋਸ਼ ਨਾਲ ਖੇਡਣ ਅਤੇ ਜਿੱਤਣ ਲਈ ਪ੍ਰੇਰਿਤ ਕੀਤਾ। ਉਸ ਤੋਂ ਬਾਅਦ ਦੀਪਕ ਜਲਾਉਣ ਦੀ ਰਸਮ ਅਦਾ ਕੀਤੀ ਗਈ ਫਿਰ ਝੰਡਾ ਲਹਿਰਾ ਕੇ ਅਤੇ ਰੰਗਦਾਰ ਗ਼ੁਬਾਰੇ ਹਵਾ ਵਿੱਚ ਛੱਡ ਕੇ ਟੂਰਨਾਮੈਂਟ ਦਾ ਅਗਾਜ਼ ਕੀਤਾ ਗਿਆ। ਡੀ.ਏ.ਵੀ. ਨੈਸ਼ਨਲ ਸਪੋਰਟਸ ਕਲਸਟਰ ਲੈਵ‌ਲ ਆਰਚਰੀ ਅੰਡਰ-14 ਮੁੰਡੇ ਮੁਕਾਬਲੇ ਵਿੱਚ ਦੋ ਗੋਲਡ ਮੈਡਲ, ਅੰਡਰ- 14 ਕੁੜੀਆਂ ਮੁਕਾਬਲੇ ਵਿੱਚ ਇੱਕ ਗੋਲਡ ਮੈਡਲ, ਡੀ.ਏ.ਵੀ. ਸੈਂਟਨਰੀ ਪਬਲਿਕ ਸਕੂਲ ਜਗਰਾਉਂ , ਅੰਡਰ-17 ਮੁੰਡੇ ਮੁਕਾਬਲੇ ਵਿੱਚ ਦੋ ਗੋਲਡ ਮੈਡਲ, ਅੰਡਰ -19 ਮੁੰਡੇ ਮੁਕਾਬਲੇ ਵਿੱਚ ਗੋਲਡ ਮੈਡਲ, ਡੀ.ਏ.ਵੀ .ਸੈਂਟਨਰੀ ਪਬਲਿਕ ਸਕੂਲ ਜਗਰਾਉਂ , ਇੱਕ ਗੋਲਡ ਮੈਡਲ ,ਡੀ.ਏ.ਵੀ. ਜੈਤੋਂ, ਅੰਡਰ -19 ਕੁੜੀਆਂ, ਦੋ ਗੋਲਡ ਮੈਡਲ, ਡੀ.ਏ.ਵੀ. ਸੈਂਟਨਰੀ ਪਬਲਿਕ ਸਕੂਲ ,ਜਗਰਾਉਂ ਇੱਕ ਗੋਲਡ ਮੈਡਲ, ਡੀ.ਏ.ਵੀ ਸਕੂਲ ਜੈਤੋਂ ਨੇ ਪ੍ਰਾਪਤ ਕੀਤਾ। ਕਰਾਟੇ ਵਿੱਚ ਅੰਡਰ- 14 ਕੁੜੀਆਂ ਦੋ ਗੋਲਡ ਮੈਡਲ, ਇੱਕ ਸਿਲਵਰ ਮੈਡਲ ਡੀ.ਏ.ਵੀ. ਸੈਂਟਨਰੀ ਪਬਲਿਕ ਸਕੂਲ ,ਜਗਰਾਉਂ ਪੰਜ ਗੋਲਡ, ਦੋ ਸਿਲਵਰ ਡੀ.ਏ.ਵੀ. ਸਕੂਲ ਪੱਖੋਵਾਲ, ਚਾਰ ਬਰੋਨਜ਼ ਮੈਡਲ ਡੀ.ਏ.ਵੀ .ਬੀ .ਆਰ.ਐੱਸ ਲੁਧਿਆਣਾ ਅੰਡਰ -17 ਕੁੜੀਆਂ 10 ਗੋਲਡ ਮੈਡਲ, ਇੱਕ ਬਰੋਨਜ਼ ਡੀ.ਏ .ਵੀ. ਪਬਲਿਕ ਸਕੂਲ, ਪੱਖੋਵਾਲ, ਲੁਧਿਆਣਾ ਤਿੰਨ ਸਿਲਵਰ ਮੈਡਲ, ਡੀ.ਏ.ਵੀ .ਪਬਲਿਕ ਸਕੂਲ ,ਜਗਰਾਉਂ ਦੇ ਹਿੱਸੇ ਆਏ। ਅੰਡਰ -19 ਕੁੜੀਆਂ ਅੱਠ ਗੋਲਡ ਮੈਡਲ ,ਤਿੰਨ ਸਿਲਵਰ ਮੈਡਲ ਡੀ.ਏ.ਵੀ ਪਬਲਿਕ ਸਕੂਲ, ਪੱਖੋਵਾਲ ਲੁਧਿਆਣਾ ਇੱਕ ਗੋਲਡ ਮੈਡਲ, ਇੱਕ ਸਿਲਵਰ, ਇੱਕ ਬਰੋਨਜ਼ ਮੈਡਲ ਡੀ.ਏ.ਵੀ. ਪਬਲਿਕ ਸਕੂਲ ਜਗਰਾਉਂ ਨੇ ਜਿੱਤੇ। ਅੰਡਰ -14 ਮੁੰਡੇ ਦੋ ਗੋਲਡ ਮੈਡਲ ,ਚਾਰ ਸਿਲਵਰ ਮੈਡਲ ਅਤੇ ਇੱਕ ਬਰੋਨਜ਼ ਮੈਡਲ ਡੀ.ਏ.ਵੀ. ਪਬਲਿਕ ਸਕੂਲ ਜਗਰਾਉਂ, ਤਿੰਨ ਗੋਲਡ ਮੈਡਲ, ਦੋ ਸਿਲਵਰ ਮੈਡਲ ,ਤਿੰਨ ਬਰੋਨਜ਼ ਮੈਡਲ, ਡੀ.ਏ.ਵੀ. ਸਕੂਲ ਪੱਖੋਵਾਲ ਲੁਧਿਆਣਾ, ਤਿੰਨ ਗੋਲਡ ਮੈਡਲ, ਇੱਕ ਸਿਲਵਰ ਮੈਡਲ, ਤਿੰਨ ਬਰੋਨਜ਼ ਮੈਡਲ ,ਡੀ.ਏ.ਵੀ. ਬੀ. ਆਰ. ਐੱਸ. ਲੁਧਿਆਣਾ, ਇੱਕ ਗੋਲਡ ਮੈਡਲ,ਇੱਕ ਬਰੋਨਜ਼ ਪੁਲਿਸ ਡੀ.ਏ.ਵੀ. ਲੁਧਿਆਣਾ ,ਅੰਡਰ -17 ਮੁੰਡੇ ਇੱਕ ਗੋਲਡ ਮੈਡਲ ,ਇੱਕ ਸਿਲਵਰ ਮੈਡਲ ਡੀ.ਏ.ਵੀ .ਸੈਂਟਨਰੀ ਪਬਲਿਕ ਸਕੂਲ ਜਗਰਾਉਂ , 7ਗੋਲਡ ਮੈਡਲ, ਦੋ ਸਿਲਵਰ ਮੈਡਲ, ਦੋ ਬਰੋਨਜ਼,ਡੀ.ਏ.ਵੀ. ਸਕੂਲ ਪੱਖੋਵਾਲ ਲੁਧਿਆਣਾ, ਤਿੰਨ ਗੋਲਡ ਮੈਡਲ ਪੁਲਿਸ ਡੀ.ਏ.ਵੀ. ਸਕੂਲ, ਇੱਕ ਸਿਲਵਰ ਮੈਡਲ ਡੀ.ਏ.ਵੀ. ਬੀ ਆਰ ਐੱਸ ਲੁਧਿਆਣਾ ,ਅੰਡਰ- 19 ਮੁੰਡੇ 12 ਗੋਲਡ ਮੈਡਲ ਡੀ.ਏ.ਵੀ. ਪਬਲਿਕ ਸਕੂਲ ਪੱਖੋਵਾਲ, ਇੱਕ ਸਿਲਵਰ ਮੈਡਲ, ਡੀ.ਏ.ਵੀ. ਸੈਂਟਨਰੀ ਪਬਲਿਕ ਸਕੂਲ ਜਗਰਾਉਂ, ਇੱਕ ਸਿਲਵਰ ਮੈਡਲ ਡੀ.ਏ.ਵੀ. ਖੰਨਾ ਨੇ ਜਿੱਤਿਆ । ਵੁਸੂ਼ ਅੰਡਰ -14 ਮੁੰਡੇ ਸੱਤ ਗੋਲਡ ਮੈਡਲ, ਇੱਕ ਸਿਲਵਰ ਮੈਡਲ ਡੀ.ਏ.ਵੀ ਸੈਂਟਨਰੀ ਪਬਲਿਕ ਸਕੂਲ ਜਗਰਾਉਂ , ਇੱਕ ਗੋਲਡ ਮੈਡਲ ,ਚਾਰ ਸਿਲਵਰ ਮੈਡਲ, ਡੀ.ਏ.ਵੀ. ਪਬਲਿਕ ਸਕੂਲ ਪੱਖੋਵਾਲ ਲੁਧਿਆਣਾ , ਅੰਡਰ- 17 ਮੁੰਡੇ ਪੰਜ ਗੋਲਡ ਮੈਡਲ, ਦੋ ਸਿਲਵਰ ਮੈਡਲ , ਡੀ.ਏ.ਵੀ. ਸੈਂਟਨਰੀ ਪਬਲਿਕ ਸਕੂਲ ਜਗਰਾਉਂ,ਅੰਡਰ -19 ਮੁੰਡੇ, ਸੱਤ ਗੋਲਡ, ਦੋ ਸਿਲਵਰ ਮੈਡਲ ਡੀ.ਏ.ਵੀ .ਸੈਂਟਨਰੀ ਪਬਲਿਕ ਸਕੂਲ ਜਗਰਾਉਂ, ਤਿੰਨ ਗੋਲਡ ਮੈਡਲ ,ਛੇ ਸਿਲਵਰ ,ਇੱਕ ਬਰੋਨਜ਼ ਡੀ.ਏ.ਵੀ. ਪਬਲਿਕ ਸਕੂਲ ਪੱਖੋਵਾਲ, ਅੰਡਰ- 14 ਕੁੜੀਆਂ ਪੰਜ ਗੋਲਡ ਮੈਡਲ ਡੀ.ਏ.ਵੀ.ਸੈਂਟਨਰੀ ਪਬਲਿਕ ਸਕੂਲ ਜਗਰਾਉਂ, ਅੰਡਰ -17, ਸੱਤ ਗੋਲਡ ਮੈਡਲ ਡੀ.ਏ.ਵੀ. ਸੈਂਟਨਰੀ ਪਬਲਿਕ ਸਕੂਲ ਜਗਰਾਉਂ, ਅੰਡਰ -19 ਕੁੜੀਆਂ ਪੰਜ ਗੋਲਡ ਮੈਡਲ ਡੀ.ਏ.ਵੀ. ਸੈਂਟਨਰੀ ਪਬਲਿਕ ਸਕੂਲ ਜਗਰਾਉਂ, ਇੱਕ ਸਿਲਵਰ ਮੈਡਲ ਇੱਕ ਬਰੋਨਜ਼ ਮੈਡਲ ਡੀ.ਏ.ਵੀ. ਪਬਲਿਕ ਸਕੂਲ ਪੱਖੋਵਾਲ , ਤਾਈਕਵਾਡੋਂ ਅੰਡਰ -14 ਮੁੰਡੇ ਇੱਕ ਗੋਲਡ, ਇੱਕ ਬਰੋਨਜ਼ ਪੁਲਿਸ ਡੀ.ਏ. ਵੀ . ਲੁਧਿਆਣਾ, ਪੰਜ ਗੋਲਡ ਮੈਡਲ ਇਕ ਬਰੋਨਜ਼ ਮੈਡਲ ਡੀ .ਏ.ਵੀ. ਪਬਲਿਕ ਸਕੂਲ ਪੱਖੋਵਾਲ, ਇੱਕ ਗੋਲਡ ਮੈਡਲ, ਪੰਜ ਸਿਲਵਰ ਮੈਡਲ, ਡੀ.ਏ.ਵੀ. ਬੀ. ਆਰ . ਐੱਸ .ਲੁਧਿਆਣਾ,ਅੰਡਰ- 17 ਮੁੰਡੇ ਛੇ ਗੋਲਡ ਮੈਡਲ, ਇੱਕ ਸਿਲਵਰ ਮੈਡਲ, ਤਿੰਨ ਬਰੋਨਜ਼ ਮੈਡਲ, ਪੁਲਿਸ ਡੀ.ਏ.ਵੀ. ਲੁਧਿਆਣਾ, ਚਾਰ ਗੋਲਡ ਮੈਡਲ ਪੰਜ ਸਿਲਵਰ ਮੈਡਲ, ਤਿੰਨ ਬਰੋਨਜ਼ ਮੈਡਲ, ਡੀ.ਏ.ਵੀ. ਬੀ .ਆਰ. ਐੱਸ ਲੁਧਿਆਣਾ, ਦੋ ਸਿਲਵਰ ਮੈਡਲ ਦੋ ਬਰੋਂਨਜ਼ ਮੈਡਲ, ਡੀ.ਏ.ਵੀ. ਪਬਲਿਕ ਕੋਲ ਪੱਖੋਵਾਲ ,ਅੰਡਰ- 19 ਮੁੰਡੇ ਪੰਜ ਗੋਲਡ ਮੈਡਲ, ਦੋ ਸਿਲਵਰ ਮੈਡਲ, ਡੀ.ਏ.ਵੀ ਸਕੂਲ ਪੱਖੋਵਾਲ, ਤਿੰਨ ਗੋਲਡ ਮੈਡਲ, ਪੰਜ ਸਿਲਵਰ ਮੈਡਲ, ਦੋ ਬਰੋਨਜ਼ ਮੈਡਲ, ਡੀ.ਏ.ਵੀ ਬੀ.ਆਰ . ਐੱਸ ਲੁਧਿਆਣਾ ,ਅੰਡਰ -14 ਕੁੜੀਆਂ ਤਿੰਨ ਗੋਲਡ ਮੈਡਲ , ਦੋ ਸਿਲਵਰ ਮੈਡਲ, ਡੀ.ਏ.ਵੀ. ਪਬਲਿਕ ਸਕੂਲ ਪੱਖੋਵਾਲ, ਤਿੰਨ ਗੋਲਡ ਮੈਡਲ , ਦੋ ਸਿਲਵਰ ਮੈਡਲ ਡੀ.ਏ.ਵੀ. ਬੀ. ਆਰ .ਐੱਸ ਲੁਧਿਆਣਾ, ਦੋ ਗੋਲਡ ਮੈਡਲ ਪੁਲਿਸ ਡੀ.ਏ.ਵੀ. ਲੁਧਿਆਣਾ,ਅੰਡਰ -17 ਕੁੜੀਆਂ ਛੇ ਗੋਲਡ ਮੈਡਲ ,ਦੋ ਸਿਲਵਰ ਮੈਡਲ, ਡੀ.ਏ.ਵੀ. ਬੀ .ਆਰ. ਐੱਸ ਲੁਧਿਆਣਾ, ਇੱਕ ਗੋਲਡ ਮੈਡਲ, ਤਿੰਨ ਸਿਲਵਰ ਮੈਡਲ ,ਇੱਕ ਬਰੋਨਜ਼ ਮੈਡਲ, ਡੀ.ਏ.ਵੀ .ਸਕੂਲ ਪੱਖੋਵਾਲ, ਤਿੰਨ ਗੋਲਡ ਮੈਡਲ, ਦੋ ਸਿਲਵਰ ਮੈਡਲ, ਪੁਲਿਸ ਡੀ.ਏ.ਵੀ .ਲੁਧਿਆਣਾ ਅੰਡਰ-19 ਕੁੜੀਆਂ ਤਿੰਨ ਗੋਲਡ ਮੈਡਲ ,ਦੋ ਸਿਲਵਰ ਮੈਡਲ, ਡੀ.ਏ.ਵੀ. ਬੀ.ਆਰ.ਐੱਸ. ਲੁਧਿਆਣਾ , ਤਿੰਨ ਗੋਲਡ ਮੈਡਲ ਦੋ ਬਰੋਨਜ਼ ਮੈਡਲ, ਡੀ.ਏ.ਵੀ .ਪਬਲਿਕ ਸਕੂਲ ਪੱਖੋਵਾਲ ਨੇ ਪ੍ਰਾਪਤ ਕੀਤੇ। ਸਮਾਗਮ ਦੇ ਅੰਤ ਵਿੱਚ ਪ੍ਰਿੰਸੀਪਲ ਵੇਦ ਵ੍ਰਤ ਪਲਾਹ ਜੀ ਅਤੇ ਨਿਰੀਖਿਅਕ ਪ੍ਰਿੰਸੀਪਲ ਰਾਜਵੀਰ ਸਿੰਘ ਕੰਗ ਜੀ ਨੇ ਜੇਤੂ ਖਿਡਾਰੀਆਂ ਨੂੰ ਤਮਗ਼ੇ ਪਹਿਨਾਏ ਅਤੇ ਓਵਰਆਲ ਟਰਾਫ਼ੀਆਂ ਦਿੱਤੀਆਂ। ਸਮਾਗਮ ਦੇ ਅੰਤ ਵਿੱਚ ਪ੍ਰਿੰਸੀਪਲ ਵੇਦ ਵ੍ਰਤ ਪਲਾਹ ਜੀ ਨੇ ਬਾਹਰਲੇ ਸਕੂਲਾਂ ਤੋਂ ਆਏ ਵਿਦਿਆਰਥੀਆਂ ਅਤੇ ਉਨ੍ਹਾਂ ਨਾਲ ਆਏ ਅਧਿਆਪਕ ਸਾਹਿਬਾਨਾਂ ਦਾ ਧੰਨਵਾਦ ਕੀਤਾ ਅਤੇ ਸਾਰੀਆਂ ਟੀਮਾਂ ਨੂੰ ਜਿੱਤਣ ਤੇ ਵਧਾਈ ਦਿੱਤੀ । ਉਹਨਾਂ ਨੂੰ ਵਿਦਿਆਰਥੀਆਂ ਨੂੰ ਆਉਣ ਵਾਲੇ ਭਵਿੱਖ ਵਿੱਚ ਇਸੇ ਤਰ੍ਹਾਂ ਅੱਗੇ ਤਰੱਕੀ ਕਰਦੇ ਰਹਿਣ ਦਾ ਆਸ਼ੀਰਵਾਦ ਵੀ ਦਿੱਤਾ।