ਮੋਹਾਲੀ,( ਬਿਊਰੋ)ਮੋਹਾਲੀ ‘ਚ ਪੰਜਾਬ ਇੰਟੈਲੀਜੈਂਸ ਦੀ ਬਿਲਡਿੰਗ ਦੇ ਨੇੜੇ ਕੋਈ ਧਮਾਕਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਹਲਾਂਕਿ ਇਹ ਧਮਾਕਾ ਪੰਜਾਬ ਇੰਟੈਲੀਜੈਂਸ ਦੀ ਬਿਲਡਿੰਗ ਦੇ ਨੇੜੇ ਜਾਂ ਅੰਦਰ ਹੋਇਆ ਹੈ ਅਜੇ ਤੱਕ ਇਹ ਸ਼ਪੱਸਟ ਨਹੀਂ ਹੋ ਸਕਿਆ ਹੈ। ਇਸ ਬਾਰੇ ਅਜੇ ਤੱਕ ਇਸ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਮਿਲੀ ਹੈ॥ਇਸ ਤੋਂ ਪਹਿਲਾਂ ਪਤਾ ਲੱਗਿਆ ਸੀ ਪੰਜਾਬ ਇੰਟੈਲੀਜੈਂਸ ਦੀ ਬਿਲਡਿੰਗ ਦੇ ਨੇੜੇ ਕੋਈ ਧਮਾਕਾਖੇਜ ਸਮੱਗਰੀ ਮਿਲੀ ਹੈ, ਪਰ ਆਸ-ਪਾਸ ਦੇ ਲੋਕਾਂ ਤੋਂ ਪਤਾ ਲੱਗਿਆ ਹੈ ਕਿ ਉਨ੍ਹਾਂ ਨੇ ਇੱਥੇ ਕੋਈ ਧਮਾਕੇ ਦੀ ਆਵਾਜ਼ ਸੁਣੀ ਹੈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਏਰੀਏ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਆਉਣ-ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਨ। ਪੁਲਿਸ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ।