-ਲੁਧਿਆਣਾ (ਬਿਊਰੋ) ਜਲੰਧਰ ਹਾਈ-ਵੇ ਉਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ ਤੇ ਅੱਜ ਸਵੇਰੇ ਹਥਿਆਰਬੰਦ ਲੁਟੇਰਿਆਂ ਦੇ ਵਲੋਂ ਬੱਸ ਲੁੱਟਣ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ।
ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ, 3-4 ਹਥਿਆਰਬੰਦ ਲੁਟੇਰਿਆਂ ਨੇ ਟੋਲ ਪਲਾਜ਼ਾ ਤੇ ਪੀ.ਆਰ.ਟੀ.ਸੀ. ਬੱਸ ਦੇ ਕੰਡਕਟਰ ਕੋਲੋਂ ਨਕਦੀ ਵਾਲਾ ਬੈਗ ਖੋਹ ਲਿਆ ਅਤੇ ਇਸੇ ਦੌਰਾਨ ਹੀ ਲੁਟੇਰਿਆਂ ਨੇ ਸਵਾਰੀਆਂ ਕੋਲੋਂ ਵੀ ਲੁੱਟਖੋਹ ਕੀਤੀ।
ਹਾਲਾਂਕਿ, ਹੁਣ ਤੱਕ ਇਹ ਪਤਾ ਨਹੀਂ ਚੱਲ ਸਕਿਆ ਕਿ, ਲੁਟੇਰੇ ਕਿੰਨਾ ਸਮਾਨ ਲੁੱਟ ਕੇ ਲੈ ਗਏ? ਫਿਲਹਾਲ ਖ਼ਬਰ ਲਿਖੇ ਜਾਣ ਤੱਕ ਸਵਾਰੀਆਂ ਅਤੇ ਆਸ-ਪਾਸ ਦੇ ਇਲਾਕੇ ਦੇ ਲੋਕਾਂ ਵੱਲੋਂ ਹਾਈਵੇ ਜਾਮ ਕਰਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ।