
ਸੁਲਤਾਨਪੁਰ ਲੋਧੀ: ਕਲਯੁੱਗੀ ਪੁੱਤ ਜੋ ਸਿਰਫ 20 ਰੁਪਈਆਂ ਪਿੱਛੇ ਆਪਣੀ ਮਾਂ ਦੀ ਜਾਨ ਲੈਣ ਵਾਲਾ ਦਰਿੰਦਾ ਬਣ ਸਕਦਾ ਹੈ,ਇਹ ਸੁਣ ਕੇ ਪੈਰਾਂ ਹੇਠੋਂ ਜ਼ਮੀਨ ਖ਼ਿਸਕ ਜਾਵੇਗੀ।ਇਹ ਮਾਮਲਾ ਹੈ ਬਾਬੇ ਨਾਨਕ ਦੀ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦਾ ਜਿੱਥੇ ਇਕ ਪੁੱਤ ਨੇ ਆਪਣੀ ਸਕੀ ਮਾਂ ਨੂੰ ਉਸ ਵਕਤ ਮੌਤ ਦੇ ਘਾਟ ਉਤਾਰ ਦਿੱਤਾ।ਦਰਅਸਲ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਨੇੜੇ ਇੱਕ ਬਜ਼ੁਰਗ ਔਰਤ ਕੁਲਵਿੰਦਰ ਕੌਰ ਵਾਸੀ ਬੂਸੋਵਾਲ ਦੇ ਜਵਾਲਾ ਸਿੰਘ ਨਗਰ,ਉਮਰ ਕਰੀਬ 65 ਸਾਲਾਂ ਜੋ ਕਿ ਆਪਣੇ ਪਤੀ ਦੀ ਮੌਤ ਤੋਂ ਬਾਅਦ ਆਪਣੇ ਇੱਕ ਬੇਟੇ ਨਾਲ ਰਹਿੰਦੀ ਸੀ ਅਤੇ ਘਰ ‘ਚ ਕੁੱਝ ਕਿਰਾਏਦਾਰ ਵੀ ਰਹਿੰਦੇ ਹਨ।ਕਿਰਾਏਦਾਰ ਪਿਛਲੇ ਕੁਝ ਦਿਨਾਂ ਤੋਂ ਬਹਾਰ ਘੁੰਮਣ ਗਏ ਸਨ।ਜਦੋਂ ਕਿਰਾਏਦਾਰ ਵਾਪਸ ਘਰ ਪਰਤੇ ਤਾਂ ਉਨ੍ਹਾਂ ਨੂੰ ਘਰ ਚੋਂ ਬਦਬੂ ਆਉਣ ਲੱਗੀ, ਉਨ੍ਹਾਂ ਵੱਲੋਂ ਮੁਹੱਲਾ ਵਾਸੀਆਂ ਨੂੰ ਸੂਚਿਤ ਕੀਤਾ ਗਿਆ ਤਾਂ ਮੁਹੱਲਾ ਵਾਸੀ ਅੰਦਰ ਦਾ ਸੀਨ ਦੇਖ ਕੇ ਦੰਗ ਰਹਿ ਗਏ।ਮ੍ਰਿਤਕਾ ਕੁਲਵਿੰਦਰ ਕੌਰ ਕਮਰੇ ਦੇ ਇੱਕ ਪਾਸੇ ਖੂਨ ਨਾਲ ਲੱਥ ਪੱਥ ਪਈ ਸੀ। ਇਸ ਸਬੰਧੀ ਉਨ੍ਹਾਂ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਤਾਂ ਸੂਚਨਾ ਮਿਲਦਿਆਂ ਘਟਨਾ ਸਥਾਨ ‘ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਪਹਿਲੀ ਨਜਰੇ ਇਹ ਮਾਮਲਾ ਕਤਲਕਾਂਡ ਨਾਲ ਜੁੜਿਆ ਹੋਇਆ ਹੈ। ਪੁਲਿਸ ਵੱਲੋਂ ਜਦੋਂ ਮ੍ਰਿਤਕਾ ਦੇ ਬੇਟੇ ਦਲਬੀਰ ਸਿੰਘ ਬਿੱਲਾ ਪੁੱਤਰ ਜਸਵੰਤ ਸਿੰਘ ਉਮਰ ਕਰੀਬ 38 ਸਾਲ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਗਈ ਤਾਂ ਸਚਾਈ ਸਾਹਮਣੇ ਆਉਣ ਵਿੱਚ ਬਹੁਤੀ ਦੇਰ ਨਾ ਲੱਗੀ, ਦੋਸ਼ੀ ਵੱਲੋਂ ਆਪਣਾ ਜੁਰਮ ਕਬੂਲ ਕਰ ਲਿਆ ਗਿਆ।ਦੋਸ਼ੀ ਇੰਗਲੈਂਡ ਦਾ ਪੱਕਾ ਵਸਨੀਕ ਹੈ ਤੇ ਇੰਗਲੈਂਡ ਵਿੱਚ ਆਪਣੀ ਪਤਨੀ ਤੇ ਬੱਚੇ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਇਸ ਕਾਰਨ ਇੰਗਲੈਂਡ ਦੀ ਗੌਰਮਿੰਟ ਵੱਲੋਂ ਇਸਨੂੰ ਡਿਪੋਰਟ ਕਰਕੇ ਭਾਰਤ ਭੇਜ ਦਿੱਤਾ ਗਿਆ ਸੀ। ਦੋਸ਼ੀ ਨੇ ਪੀਟੀਸੀ ਪਤਰਕਾਰ ਵੱਲੋਂ ਕੈਮਰੇ ਸਾਹਮਣੇ ਸਵਾਲ ਪੁੱਛੇ ਜਾਣ ‘ਤੇ ਕਬੂਲਿਅ ਕਿ ਉਸਨੇ 10/20 ਰੁਪਏ ਖ਼ਾਤਿਰ ਗੁੱਸੇ ਅਧੀਨ ਆਪਣੀ ਮਾਂ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ।