ਤਰਨਤਾਰਨ, 23 ਜੂਨ ( ਲਿਕੇਸ਼ ਸ਼ਰਮਾਂ, ਰਿਤੇਸ਼ ਭੱਟ)-ਤਰਨਤਾਰਨ ਜ਼ਿਲ੍ਹੇ ਦੇ ਕਸਬਾ ਸ੍ਰੀ ਗੋਇੰਦਵਾਲ ਸਾਹਿਬ ਦੇ ਕਪੂਰਥਲਾ ਚੌਕ ਚ ਨਾਕੇ ਉੱਤੇ ਤਾਇਨਾਤ ਥਾਣੇਦਾਰ ਦੀ ਰਾਈਫਲ ਸਾਫ ਕਰਦਿਆਂ ਗੋਲੀ ਚੱਲਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਰਨ ਵਾਲੇ ਥਾਣੇਦਾਰ ਦੀ ਪਛਾਣ ਏਐੱਸਆਈ ਬਖ਼ਸ਼ੀਸ਼ ਸਿੰਘ ਵਜੋ ਹੋਈ ਹੈ। ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈਕੇ ਪੋਸਟਮਾਰਟਮ ਲਈ ਤਰਨਤਾਰਨ ਦੇ ਸਿਵਲ ਹਸਪਤਾਲ ਭੇਜ ਦਿੱਤੀ ਗਈ ਹੈ।ਡੀਐੱਸਪੀ ਗੋਇੰਦਵਾਲ ਸਾਹਿਬ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਏਐੱਸਆਈ ਬਖਸ਼ਿਸ਼ ਸਿੰਘ ਅੱਜ ਸਵੇਰੇ ਆਪਣੀ ਡਿਊਟੀ ਉੱਤੇ ਤਾਇਨਾਤ ਸੀ। ਇਸੇ ਦੌਰਾਨ ਉਹ ਆਪਣੀ ਸਰਵਿਸ ਰਾਇਫਲ ਸਾਫ ਕਰਨ ਲੱਗਾ ਤਾਂ ਅਚਾਨਕ ਗੋਲੀ ਚੱਲਣ ਕਰਕੇ ਏਐਸਆਈ ਬਖ਼ਸ਼ੀਸ਼ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਏਐੱਸਆਈ ਬਖਸ਼ੀਸ਼ ਸਿੰਘ ਆਪਣੇ ਪਿੱਛੇ ਆਪਣੀ ਪਤਨੀ ਤੇ ਦੋ ਬੱਚੇ ਛੱਡ ਗਿਆ ਹੈ।