ਉਤਰਾਖੰਡ- 08 ਜੁਲਾਈ ( ਬਿਊਰੋ)-ਉੱਤਰਾਖੰਡ ਦੇ ਰਾਮਨਗਰ ‘ਚ ਵਾਪਰੇ ਇਕ ਵੱਡੇ ਹਾਦਸੇ ਵਿੱਚ 9 ਵਿਦਿਆਰਥੀਆਂ ਦੇ ਮਾਰੇ ਜਾਣ ਦੀ ਖ਼ਬਰ ਪ੍ਰਾਪਤ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ, ਇਸ ਹਾਦਸੇ ਵਿੱਚ ਇੱਕ ਵਿਦਿਆਰਥਣ ਜਖ਼ਮੀ ਵੀ ਹੋਈ ਹੈ।ਜਾਣਕਾਰੀ ਮੁਤਾਬਕ 10 ਵਿਦਿਆਰਥੀ ਕਾਲਜ ਦੇ ਟਰੈਕਿੰਗ ਟੂਰ ਤੇ ਉੱਤਰਾਖੰਡ ਗਏ ਸਨ ਅਤੇ ਜਦੋਂ ਇਹ ਰਾਮਨਗਰ ਦੀ ਢੇਲਾ ਨਦੀ ਕੋਲੋਂ ਲੰਘ ਰਹੇ ਸਨ ਤਾਂ,ਇਨ੍ਹਾਂ ਦੀ ਗੱਡੀ ਨਦੀ ਵਿੱਚ ਡਿੱਗ ਗਈ।ਜਿਸ ਕਾਰਨ 9 ਵਿਦਿਆਰਥੀਆਂ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ, ਜਦੋਂਕਿ ਇੱਕ ਵਿਦਿਆਰਥਣ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਜਾਣਕਾਰੀ ਲਈ ਦੱਸ ਦਈਏ ਕਿ, ਮ੍ਰਿਤਕ ਵਿਦਿਆਰਥੀਆਂ ਦਾ ਸਬੰਧ ਪੰਜਾਬ ਦੇ ਪਟਿਆਲਾ, ਸੰਗਰੂਰ ਅਤੇ ਦਿੱਲੀ ਦੇ ਨਾਲ ਦੱਸਿਆ ਜਾ ਰਿਹਾ ਹੈ।ਇਸ ਘਟਨਾ ਦੀ ਪੁਸ਼ਟੀ ਕਰਦਿਆਂ ਹੋਇਆ ਉਤਰਾਖੰਡ ਦੇ ਕੁਮਾਉਂ ਰੇਂਜ ਦੇ ਡੀਆਈਜੀ ਆਨੰਦ ਨੇ ਦੱਸਿਆ ਕਿ, ਸ਼ੁੱਕਰਵਾਰ ਤੜਕੇ ਮੀਂਹ ਕਾਰਨ ਆਏ ਪਾਣੀ ਦੇ ਤੇਜ਼ ਵਹਾਅ ਦੌਰਾਨ ਰਾਮਨਗਰ ਦੀ ਢੇਲਾ ਨਦੀ ਵਿੱਚ ਇੱਕ ਗੱਡੀ ਰੁੜ ਜਾਣ ਕਾਰਨ 9 ਦੀ ਮੌਤ ਹੋ ਗਈ, ਜਦੋਂਕਿ ਇੱਕ ਲੜਕੀ ਜ਼ਖਮੀ ਹੋ ਗਈ।
