ਡੇਰਾਬੱਸੀ, 18 ਜੁਲਾਈ ( ਰਾਜੇਸ਼ ਜੈਨ, ਭਗਵਾਨ)-ਚੰਡੀਗੜ੍ਹ ਅੰਬਾਲਾ ਮੁੱਖ ਮਾਰਗ ਤੇ ਡੇਰਾਬੱਸੀ ਵਿਖੇ ਸੜਕ ਵਿਚਕਾਰ ਲੋਹੇ ਦੀ ਸਕਰੈਪ ਨਾਲ ਭਰਿਆ ਟਰੱਕ ਪਲਟ ਗਿਆ।ਜਿਸ ਕਾਰਨ ਸੜਕ ਦੇ ਦੋਨੋਂ ਪਾਸੇ ਇੱਕ ਕਿਲੋਮੀਟਰ ਲੰਬਾ ਭਾਰੀ ਜਾਮ ਲੱਗ ਗਿਆ।ਟਰੱਕ ਪਲਟਨ ਕਾਰਨ ਟਰੱਕ ਡਰਾਈਵਰ ਦੇ ਮਾਮੂਲੀ ਸੱਟਾਂ ਲੱਗੀਆਂ।ਜਦੋਂ ਕਿ ਡਰਾਈਵਰ ਦੇ ਨਾਲ ਬੈਠੇ ਲੜਕੇ ਦਾ ਬਚਾਅ ਰਿਹਾ।ਜਾਣਕਾਰੀ ਅਨੁਸਾਰ ਟਰੱਕ ਚਾਲਕ ਰਜਿੰਦਰ ਕੁਮਾਰ ਨੇ ਦੱਸਿਆ ਕਿ ਉਹ ਦਿੱਲੀ ਤੋਂ ਨਾਲਾਗੜ੍ਹ ਬੱਦੀ ਲਈ ਲੋਹੇ ਦੀ ਸਕਰੈਪ ਲੈ ਕੇ ਜਾ ਰਿਹਾ ਸੀ,ਜਦੋਂ ਉਹ ਡੇਰਾਬੱਸੀ ਦੇ ਕੋਲ ਪਹੁੰਚਿਆ ਤਾਂ ਇਕ ਕਾਰ ਚਾਲਕ ਨੇ ਟਰੱਕ ਅੱਗੇ ਬ੍ਰੇਕ ਲਗਾ ਦਿੱਤੀ ਜਿਸ ਨੂੰ ਬਚਾਉਣ ਦੇ ਚੱਕਰ ਵਿਚ ਟਰੱਕ ਡਿਵਾਈਡਰ ਉੱਤੇ ਚੜ੍ਹ ਕੇ ਪਲਟ ਗਿਆ ਅਤੇ ਟਰੱਕ ਵਿੱਚ ਲੱਦਿਆ ਲੋਹੇ ਦਾ ਸਕਰੈਪ ਸੜਕ ਤੇ ਖਿਲਰ ਗਿਆ।ਜਿਸ ਕਾਰਨ ਸੜਕ ਦੇ ਦੋਨੋਂ ਪਾਸੇ ਇੱਕ ਕਿਲੋਮੀਟਰ ਲੰਮਾ ਭਾਰੀ ਜਾਮ ਲਗ ਗਿਆ। ਟ੍ਰੈਫਿਕ ਪੁਲਿਸ ਨੇ ਸਲਿੱਪ ਰੋਡ ਤੇ ਆਵਾਜਾਈ ਨੂੰ ਡਿਵਾਇਡ ਕਰਕੇ ਆਵਾਜਾਈ ਚਾਲੂ ਕੀਤੀ।