ਜਗਰਾਉਂ, 13 ਅਗਸਤ ( ਲਿਕੇਸ਼ ਸ਼ਰਮਾਂ, ਰਿਤੇਸ਼ ਭੱਟ)-: ਰੁਜ਼ਗਾਰ ਦੀ ਭਾਲ ਲਈ 4-5 ਸਾਲ ਪਹਿਲਾਂ ਫਿਲਪੀਨ ਦੀ ਰਾਜਧਾਨੀ ਮਨੀਲਾ ਗਏ ਰਾਏਕੋਟ ਲਾਗਲੇ ਪਿੰਡ ਬਰ੍ਹਮੀ ਦੇ ਨੌਜਵਾਨ ਦੀ ਅਣਪਛਾਤੇ ਲੁਟੇਰਿਆਂ ਨੇ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਹੈ। ਇਸ ਬਾਰੇ ਪਿੰਡ ਦੇ ਸਾਬਕਾ ਪੰਚ ਗੁਰਮੀਤ ਸਿੰਘ, ਸੁਰਜੀਤ ਸਿੰਘ ਨੇ ਦੱਸਿਆ ਕਿ ਹਰਵਿੰਦਰ ਸਿੰਘ (37) ਪੁੱਤਰ ਅਮਰਜੀਤ ਸਿੰਘ ਚਾਰ ਪੰਜ ਸਾਲ ਪਹਿਲਾਂ ਮਨੀਲਾ ਗਿਆ ਸੀ। ਉਸਦਾ ਛੋਟਾ ਭਰਾ ਸੁਖਵਿੰਦਰ ਬੱਗਾ ਆਪਣੀ ਪਤਨੀ ਤੇ ਬੱਚਿਆਂ ਸਮੇਤ ਪਿਛਲੇ ਕਈ ਵਰ੍ਹਿਆਂ ਤੋਂ ਉੱਥੇ ਰਹਿ ਰਿਹਾ ਹੈ, ਦੋਵੇਂ ਭਰਾ ਫਾਇਨਾਂਸ ਦਾ ਕੰਮ ਕਰਦੇ ਹਨ। ਹਰਵਿੰਦਰ ਰੋਜ਼ਾਨਾ ਵਾਂਗ ਪੇਮੈਂਟ ਦੀ ਕਲੈਕਸ਼ਨ ਕਰ ਰਿਹਾ ਸੀ। ਇਸੇ ਦੌਰਾਨ ਦੋ ਸਿਆਹਫ਼ਾਮ ਵਿਅਕਤੀਆਂ ਨੇ ਉਸ ਨੂੰ ਘੇਰ ਕੇ ਨਕਦੀ ਲੁੱਟ ਲਈ ਤੇ ਦੋ ਗੋਲ਼ੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ।
