ਯੂਕ੍ਰੇਨ-ਪੋਲੈਂਡ ਸਰਹੱਦ: 2 ਮਾਰਚ (ਬਿਊਰੋ ਡੇਲੀ ਜਗਰਾਉਂ ਨਿਊਜ਼) ਇੱਕ ਪਾਸੇ ਰੂਸ ਵਲੋਂ ਯੂਕ੍ਰੇਨ ਤੇ ਮਿਜ਼ਾਇਲ ਹਮਲੇ ਕੀਤੇ ਜਾ ਰਹੇ ਹਨ, ਉਥੇ ਹੀ ਦੂਜੇ ਪਾਸੇ Khalsa_Aid ਵਲੰਟੀਅਰਾਂ ਮੁਸੀਬਤ ਚ ਫਸੇ ਲੋਕਾਂ ਨੂੰ ਖਾਣਾ ਪਹੁੰਚਾਉਣ ਵਿੱਚ ਲੱਗੇ ਹੋਏ ਹਨ। ਵਰਦੀਆਂ ਗੋਲੀਆਂ ਦੇ ਵਿੱਚ ਖ਼ਾਲਸਾ ਏਡ ਦੀ ਸੇਵਾ ਲਗਾਤਾਰ ਜਾਰੀ ਹੈ। ਦੱਸਣਾ ਬਣਦਾ ਹੈ ਕਿ, ਕਿ ਇਸ ਵੇਲੇ ਪੋਲੈਂਡ-ਯੂਕਰੇਨ ਸਰਹੱਦ ਤੇ ਇਸ ਵੇਲੇ ਆਸਟਰੇਲੀਆ ਤੋਂ ਖ਼ਾਲਸਾ ਏਡ ਦੇ ਵਲੰਟੀਅਰਾਂ ਵਲੋਂ 24 ਘੰਟੇ ਲੰਗਰ ਦੀ ਸੇਵਾ ਕੀਤੀ ਜਾ ਰਹੀ ਹੈ।