ਤਲਵੰਡੀ ਸਾਬੋ 3 ਮਾਰਚ (ਬਿਊਰੋ ਡੇਲੀ ਜਗਰਾਉਂ ਨਿਊਜ਼ )- ਤਲਵੰਡੀ ਸਾਬੋ ਵਿਖੇ ਉਸ ਸਮੇ ਸਨਸਨੀ ਫੈਲ ਗਈ ਜਦੋ ਇੱਕ ਨੌਜਵਾਨ ਨੇ ਨਵ ਵਿਆਹੁਤਾ ਲੜਕੀ ਦੇ ਦਿਨ ਦਿਹਾੜੇ ਤੇਜ ਹਥਿਆਰ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ, ਜਿਸ ਤੋਂ ਬਾਅਦ ਨੌਜਵਾਨ ਨੇ ਵੀ ਖੁਦ ਆਪਣੇ ਵੀ ਕਿਰਚ ਮਾਰ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਨੌਜਵਾਨ ਲੜਕਾ ਮ੍ਰਿਤਕ ਲੜਕੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ,ਪਰ ਲੜਕੀ ਦੀ ਕੁੱਝ ਦਿਨ ਪਹਿਲਾ ਹੋਰ ਥਾਂ ਵਿਆਹ ਕਰ ਦਿੱਤਾ ਸੀ। ਲੜਕੇ ਨੂੰ ਗੰਭੀਰ ਹਾਲਤ ਨੂੰ ਵੇਖਦਿਆਂ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਤੋਂ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। ਤਲਵੰਡੀ ਸਾਬੋ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।ਜਾਣਕਾਰੀ ਅਨੁਸਾਰ ਤਲਵੰਡੀ ਸਾਬੋ ਦੀ ਮਨਪ੍ਰੀਤ ਕੋਰ ਪੁੱਤਰੀ ਗੁਰਮੇਲ ਸਿੰਘ ਦੀ ਕੁੱਝ ਦਿਨ ਪਹਿਲਾ ਸਿਰਸਾ ਜ਼ਿਲ੍ਹਾ ਵਿੱਚ ਵਿਆਹ ਹੋਇਆ ਸੀ, ਜੋ ਕਿ ਅੱਜ ਉਹ ਆਪਣੇ ਪੇਕੇ ਪਿੰਡ ਤਲਵੰਡੀ ਸਾਬੋ ਆਈ ਸੀ ਤਾਂ ਉਸ ਦੀ ਜਾਣਪਛਾਣ ਦੇ ਲੜਕੇ ਚਰਨਜੀਤ ਸਿੰਘ ਚਰਨੀ ਨੇ ਦੁਪਿਹਰ ਸਮੇ ਉਸ ਤੇ ਭਾਈ ਡੱਲ ਸਿੰਘ ਪਾਰਕ ਨੇੜੇ ਤੇਜ ਹਥਿਆਰ ਨਾਲ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਬਾਅਦ ਹਮਲਾਵਰ ਚਰਨਜੀਤ ਸਿੰਘ ਚਰਨੀ ਨੇ ਖੁਦ ਦੇ ਵੀ ਤੇਜ ਹਥਿਆਰ ਮਾਰ ਕੇ ਖੁਦਕੁਸੀ ਕਰਨ ਦੀ ਕੋਸ਼ਿਸ਼ ਕੀਤੀ। ਆਸ ਪਾਸ ਦੇ ਲੋਕਾਂ ਨੂੰ ਥਾਣਾ ਤਲਵੰਡੀ ਸਾਬੋ ਨੂੰ ਜਾਣਕਾਰੀ ਦਿੱਤੀ।ਮੌਕੇ ਉਤੇ ਡੀਐਸਪੀ ਤਲਵੰਡੀ ਸਾਬੋ ਜਸਮੀਤ ਸਿੰਘ ਵੀ ਪੁਲਸ ਪਾਰਟੀ ਸਮੇਤ ਘਟਨਾ ਸਥਾਨ ਤੇ ਪੁੱਜ ਗਏ, ਜਿੰਨਾ ਐਬੂਲੈਸ ਰਾਹੀ ਦੋਵਾਂ ਨੂੰ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭੇਜ ਦਿੱਤਾ ਤਾਂ ਲੜਕੀ ਨੂੰ ਡਾਂਕਟਰਾ ਨੇ ਮ੍ਰਿਤਕ ਘੌਸਤ ਕਰ ਦਿੱਤਾ ਜਦੋ ਕਿ ਲੜਕੇ ਨੂੰ ਮੁੱਢਲੀ ਸਹਾਇਤਾ ਦੇਣ ਤੋ ਬਾਅਦ ਫਰੀਦਕੋਟ ਰੈਫਰ ਕਰ ਦਿੱਤਾ ਹੈ।ਮ੍ਰਿਤਕ ਲੜਕੀ ਦੀ ਮਾਤਾ ਮਨਦੀਪ ਕੌਰ ਨੇ ਕਿਹਾ ਕਿ ਐਤਵਾਰ ਨੂੰ ਉਸ ਦੀ ਲੜਕੀ ਦੀ ਸ਼ਾਦੀ ਹੋਈ ਸੀ। ਅੱਜ ਉਹ ਅਤੇ ਉਸ ਦੀ ਲੜਕੀ ਬਜਾਰ ਵਿੱਚ ਸਮਾਨ ਲੈਣ ਲਈ ਗਈ ਤਾਂ ਉਸ ਲੜਕੇ ਨੇ ਲੜਕੀ ਦੇਖ ਭਾਈ ਡੱਲ ਸਿੰਘ ਪਾਰਕ ਕੋਲ ਆ ਗਿਆ ਜਿਥੇ ਲੜਕੀ ਦੇ ਢਿੱਡ ਵਿੱਚ ਤੇਜ ਹਥਿਆਰ ਮਾਰ ਕੇ ਉਸ ਨੂੰ ਮਾਰ ਦਿੱਤਾ। ਮ੍ਰਿਤਕ ਲੜਕੀ ਦੀ ਮਾਤਾ ਨੇ ਦੱਸਿਆਂ ਕਿ ਉਕਤ ਨੌਜਵਾਨ ਨੇ ਪਹਿਲਾ ਵੀ ਮੇਰੀ ਲੜਕੀ ਨੂੰ ਤੰਗ ਪ੍ਰੇਸਾਨ ਕਰਦਾ ਸੀ, ਜਿਸ ਕਰਕੇ ਉਹਨਾਂ ਨੇ ਲੜਕੀ ਦਾ ਵਿਆਹ ਕਰ ਦਿੱਤਾ ਸੀ।ਜਸਮੀਤ ਸਿੰਘ ਡੀਐਸਪੀ ਤਲਵੰਡੀ ਸਾਬੋ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੀ ਮਾਤਾ ਦੇ ਬਿਆਨ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।