ਲੁਧਿਆਣਾ 17 ਸਤੰਬਰ ( ਹਰਵਿੰਦਰ ਸਿੰਘ ਸੱਗੂ) –
ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਵੱਲੋਂ ਕਰਵਾਏ ਸਮਾਗਮ ਵਿੱਚ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਤੇ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਫੋਟੋ ਕਲਾਕਾਰ ਸਃ ਰਣਜੋਧ ਸਿੰਘ ਜੀ ਦੁਆਰਾ ਖਿੱਚੀ ਗਈ ਸ੍ਰੀ ਹੇਮਕੁੰਟ ਸਾਹਿਬ ਦੀ ਤਸਵੀਰ ਦਾ ਪੋਸਟਰ ਪੰਜਾਬ ਦੇ ਖੇਤੀਬਾੜੀ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸਃ ਕੁਲਦੀਪ ਸਿੰਘ ਧਾਲੀਵਾਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾਃ ਸ ਪ ਸਿੰਘ ਵੱਲੋਂ ਬੀਤੀ ਸ਼ਾਮ ਲੋਕ ਅਰਪਨ ਕੀਤਾ ਗਿਆ। ਇਹ ਪੋਸਟਰ ਕਾਫੀ ਵੱਡੇ ਸਾਈਜ਼ ਵਿੱਚ ਉੱਤਰੀ ਭਾਰਤ ਦੀ ਛਪਾਈ ਪੱਖੋਂ ਸਰਵੋਤਮ ਸੰਸਥਾ ਪਰਿੰਟਵੈੱਲ ਵੱਲੋਂ ਛਾਪਿਆ ਗਿਆ ਹੈ।
ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਸਃ ਕੁਲਦੀਪ ਸਿੰਘ ਧਾਲੀਵਾਲ ਨੇ ਇਸ ਤਸਵੀਰ ਦੀ ਮਨਮੋਹਕ ਖ਼ੂਬਸੂਰਤੀ ਬਾਰੇ ਕਿਹਾ ਕਿ ਇਹ ਦ੍ਰਿਸ਼ ਸਾਡੀ ਆਤਮਾ ਨੂੰ ਛੂਹਣ ਵਾਲਾ ਹੈ , ਇਸ ਵਿੱਚ ਤਸਵੀਰ ਖਿੱਚਣ ਵਾਲੇ ਸਃ ਰਣਜੋਧ ਸਿੰਘ ਦੀ ਕਲਾ ਦੀ ਮੁਹਾਰਤ ਤੇ ਕਲਾਕਾਰੀ ਬੇਮਿਸਾਲ ਹੈ।
ਉਨ੍ਹਾਂ ਸਃ ਰਣਜੋਧ ਸਿੰਘ ਤੇ ਹੋਰ ਫੋਟੋ ਕਲਾਕਾਰ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਫ਼ਸਲੀ ਚੱਕਰ ਨੂੰ ਵੀ ਆਪਣਾ ਵਿਸ਼ਾ ਬਣਾਉਣ ਕਿਉਂਕਿ ਪੰਜਾਬ ਲਈ ਆਉਣ ਵਾਲੇ ਦਿਨੀਂ ਝੋਨੇ ਦੀ ਫ਼ਸਲ ਇੰਜ ਲੰਗੇਗੀ ਜਿਵੇਂ ਖੇਤਾਂ ਚ ਸੋਨਾ ਖਿਲਰਿਆ ਹੋਵੇ।
ਕਲਾਕਾਰ ਦਾ ਕੈਮਰਾ ਸਮਾਜਿਕ ਕੁਰੀਤੀਆਂ ਦੇ ਖ਼ਿਲਾਫ਼ ਹਥਿਆਰ ਵੀ ਬਣ ਸਕਦਾ ਹੈ। ਪੰਜਾਬ ਸਰਕਾਰ ਇਸ ਸਾਲ ਪੂਰੀ ਕਰੜਾਈ ਨਾਲ ਝੋਨੇ ਦੀ ਪਰਾਲੀ ਨੂੰ ਫੂਕਣ ਖਿਲਾਫ਼ ਮੁਹਿੰਮ ਵਿੱਢ ਰਿਹਾ ਹੈ, ਤੁਹਾਡਾ ਕੈਮਰਾ ਇਸ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ। ਕੁਰਾਹੇ ਪਏ ਕਿਸਾਨ ਵੀਰਾਂ ਨੂੰ ਰਾਹ ਸਿਰ ਲਿਆਉਣ ਲਈ ਸਾਰੇ ਹਥਿਆਰ ਵਰਤਣੇ ਪੈਣਗੇ।
ਡਾਃ ਸ ਪ ਸਿੰਘ ਨੇ ਵੀ ਸਃ ਰਣਜੋਧ ਸਿੰਘ ਦੀ ਕਲਾਪ੍ਰਸਤੀ ਰਾਹੀਂ ਵਿਕਸਤ ਇਸ ਪੋਸਟਰ ਦੀ ਪ੍ਰਸੰਸਾ ਕੀਤੀ।
ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ, ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਡਾਃ ਲਖਵਿੰਦਰ ਸਿੰਘ ਜੌਹਲ, ਵਿਧਾਇਕ ਬੀਬੀ ਸਰਬਜੀਤ ਕੌਰ ਮਾਣੂ ਕੇ, ਕੁਲਵੰਤ ਸਿੰਘ ਸਿੱਧੂ, ਹਰਦੀਪ ਸਿੰਘ ਮੁੰਡੀਆਂ ਤੇ ਡਾਃ ਗੁਰਇਕਬਾਲ ਸਿੰਘ ਨੇ ਵੀ ਸਃ ਰਣਜੋਧ ਸਿੰਘ ਦੇ ਉੱਦਮ ਨੂੰ ਸਲਾਹਿਆ।
ਇਸ ਪ੍ਰੋਗਰਾਮ ਵਿੱਚ ਸ਼੍ਰੀਮਤੀ ਸੁਰਭੀ ਮਲਿਕ ਆਈ ਏ ਐੱਸ ਡਿਪਟੀ ਕਮਿਸ਼ਨਰ ਲੁਧਿਆਣਾ, ਏ ਡੀ ਸੀ ਪੇਂਡੂ ਵਿਕਾਸ ਅਮਿਤ ਕੁਮਾਰ ਪੰਚਾਲ ਆਈ ਏ ਐੱਸ , ਡਾਃ ਗੁਰਿੰਦਰ ਸਿੰਘ ਗਰੇਵਾਲ ਮੈਡੀਸਕੈਨ, ਜਗਦੀਸ਼ਪਾਲ ਸਿੰਘ ਗਰੇਵਾਲ ਸਰਪੰਚ ਦਾਦ, ਅਰੁਣ ਸ਼ਰਮਾ, ਪ੍ਰੋਃ ਰਵਿੰਦਰ ਸਿੰਘ ਭੱਠਲ ਸਾਬਕਾ ਪ੍ਰਧਾਨ ਪੰਜਾਬ ਸਾਹਿੱਤ ਅਕਾਡਮੀ, ਡਾਃ ਤੇਜਿੰਦਰ ਹਰਜੀਤ ਸਿੰਘ, ਡਾਃ ਰਘਬੀਰ ਕੌਰ ਜਲੰਧਰ,ਜਸਮੇਰ ਸਿੰਘ ਢੱਟ ਚੇਅਰਮੈਨ ਸਭਿਆਚਾਰਕ ਸੱਥ,ਮਾਰਕਫੈੱਡ ਦੇ ਰੀਟਾਇਰਡ ਏ ਐੱਮ ਡੀ ਬਾਲ ਮੁਕੰਦ ਸ਼ਰਮਾ, ਪੰਜਾਬ ਸਕੂਲ ਸਿੱਖਿਆ ਬੋਰਡ ਦੀ ਡਿਪਟੀ ਸੈਕਟਰੀ ਡਾਃ ਕੰਚਨ ਸ਼ਰਮਾ, ਪਰਮਦੀਪ ਕੌਰ ਭੱਲਾ, ਬੀਬੀ ਕੇਵਲ ਕੌਰ ਅੰਮ੍ਰਿਤਸਰ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਰੇਡੀਓ ਰੈੱਡ ਐੱਫ ਐੱਮ ਕੈਲਗਰੀ ਦੇ ਸੰਚਾਲਕ ਰਿਸ਼ੀ ਨਾਗਰ, ਪ੍ਰੋਃ ਮਨਜੀਤ ਸਿੰਘ ਛਾਬੜਾ, ਡਾਇਰੈਕਟਰ ਜੀ ਜੀ ਐੱਨ ਆਈ ਐੱਮ ਟੀ, ਡੀ ਐੱਮ ਸਿੰਘ, ਜਸਪ੍ਰੀਤ ਫਲਕ, ਜਸਪ੍ਰੀਤ ਅਮਲਤਾਸ, ਡਾਃ ਲਖਵਿੰਦਰ ਸਿੰਘ ਰੰਧਾਵਾ ਸੈਕਰਾਮਿੰਟੋ(ਅਮਰੀਕਾ) ਡਾਃ ਜਗਦੀਸ਼ ਕੌਰ ਰੰਧਾਵਾ, ਉੱਘੇ ਲੋਕ ਗਾਇਕ ਜਸਵੰਤ ਸਿੰਘ ਸੰਦੀਲਾ ਤੇ ਪਾਲੀ ਦੇਤਵਾਲੀਆ, ਪੰਜਾਬੀ ਲੇਖਕ ਪਰਮਜੀਤ ਮਾਨ ਬਰਨਾਲਾ, ਡਾਃ ਗੁਰਦੀਪ ਕੌਰ ਦਿੱਲੀ ਯੂਨੀਵਰਸਿਟੀ, ਸਵਰਨਜੀਤ ਸਵੀ, ਮਨਦੀਪ ਕੌਰ ਭਮਰਾ, ਰਾਜਦੀਪ ਸਿੰਘ ਤੂਰ, ਗੁਰਚਰਨ ਕੌਰ ਕੋਚਰ, ਪਰਮਜੀਤ ਕੌਰ ਮਹਿਕ, ਡਾਃ ਬਲਵਿੰਦਰ ਸਿੰਘ ਬੁਟਾਹਰੀ, ਹਰਵਿੰਦਰ ਚੰਡੀਗੜ੍ਹ, ਤ੍ਰੈਲੋਚਨ ਲੋਚੀ, ਮਨਜਿੰਦਰ ਧਨੋਆ,ਅਮਨਦੀਪ ਫੱਲੜ, ਪ੍ਰੋਃ ਸ਼ਰਨਜੀਤ ਕੌਰ ਲੋਚੀ, ਰਾਜਿੰਦਰ ਸਿੰਘ ਸੰਧੂ, ਸੁਰਜੀਤ ਸਿੰਘ ਲਾਂਬੜਾ, ਡਾਃ ਬਲਜੀਤ ਸਿੰਘ ਵਿਰਕ, ਡਾਃ ਧਰਮਿੰਦਰ ਸਿੰਘ ਢੀਂਡਸਾ ਸ਼ਾਹ ਸ਼ਮਸ਼,ਨਵਜੋਤ ਸਿੰਘ ਜਰਗ ਚੇਅਰਮੈਨ,ਸਃ ਤਵਿੰਦਰਵੀਰ ਗਰੋਵਾਲ ਮੈਲਬਰਨ(ਆਸਟਰੇਲੀਆ) ਗੁਰਪ੍ਰੀਤ ਕੌਰ ਗਰੇਵਾਲ,ਚਰਨਜੀਤ ਸਿੰਘ ਯੂ ਐੱਸ ਏ, ਹਰਬੰਸ ਮਾਲਵਾ ਅਤੇ ਪੀ ਏ ਯੂ ਲੁਧਿਆਣਾ ਦੇ ਸੰਯੁਕਤ ਨਿਰਦੇਸ਼ਕ ਡਾ: ਨਿਰਮਲ ਜੌੜਾ ਸਃ ਪਿਰਥੀਪਾਲ ਸਿੰਘ ਹੇਅਰ ਪੁਲਿਸ ਕਪਤਾਨ ਗੁਰਦਾਸਪੁਰ, ਜਸਵਿੰਦਰ ਕੌਰ ਗਿੱਲ, ਡਾਃ ਰਮੇਸ਼ ਇੰਦਰ ਕੌਰ ਬੱਲ ਪਲਵਿੰਦਰ ਕੌਰ ਗਰੇਵਾਲ ਕਿਲ੍ਹਾ ਰਾਏਪੁਰ, ਗੁਰਕਿਰਨ ਕੌਰ ਹੇਅਰ, ਰਮਨਦੀਪ ਕੌਰ ਗਿੱਲ ਤੇ ਸਃ ਜਗਰੂਪ ਸਿੰਘ ਸੇਖਵਾਂ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਗੁਰਦਾਸਪੁਰ ਵਿਸ਼ੇਸ ਤੌਰ ਤੇ ਸ਼ਾਮਿਲ ਹੋਏ।
ਰਣਜੋਧ ਸਿੰਘ ਤੇ ਕਾਲਜ ਪ੍ਰਿੰਸੀਪਲ ਡਾ. ਰਾਜੇਸ਼ਵਰਪਾਲ ਕੌਰ ਵੱਲੋਂ ਆਏ ਚੋਣਵੇਂ ਮਹਿਮਾਨਾਂ ਨੂੰ ਪੋਸਟਰ ਦੇ ਕੇ ਸਨਮਾਨਿਤ ਕੀਤਾ ਗਿਆ। ਸ: ਰਣਜੋਧ ਸਿੰਘ ਜੀ ਨੇ ਸਭ ਨੂੰ ਧੰਨਵਾਦੀ ਸ਼ਬਦ ਕਹੇ।