Home Sports ਗੁਜਰਾਤ ਵਿਖੇ ਚੱਲ ਰਹੀਆਂ 36ਵੀਆਂ ਨੈਸ਼ਨਲ ਖੇਡਾਂ ਵਿੱਚ ਪੰਜਾਬ ਦੇ ਖਿਲਾੜੀ ਛਾਏ

ਗੁਜਰਾਤ ਵਿਖੇ ਚੱਲ ਰਹੀਆਂ 36ਵੀਆਂ ਨੈਸ਼ਨਲ ਖੇਡਾਂ ਵਿੱਚ ਪੰਜਾਬ ਦੇ ਖਿਲਾੜੀ ਛਾਏ

103
0

ਗੁਜਰਾਤ, 4 ਸਤੰਬਰ ( ਵਿਕਾਸ ਮਠਾੜੂ)-ਗੁਜਰਾਤ ਵਿਖੇ ਚੱਲ ਰਹੀਆਂ 36ਵੀਆਂ ਨੈਸ਼ਨਲ ਖੇਡਾਂ ਵਿੱਚ ਅੱਜ ਪੰਜਾਬ ਨੇ 1 ਸੋਨਾ, 5 ਚਾਂਦੀ ਤੇ 2 ਕਾਂਸੀ ਦੇ ਤਮਗ਼ੇ ਜਿੱਤੇ। ਪੰਜਾਬ ਨੇ ਹੁਣ ਤੱਕ 12 ਸੋਨੇ, 19 ਚਾਂਦੀ ਤੇ 16 ਕਾਂਸੀ ਦੇ ਤਮਗ਼ਿਆਂ ਨਾਲ ਕੁੱਲ 47 ਤਮਗ਼ੇ ਜਿੱਤੇ ਹਨ। ਅੱਜ ਤਲਵਾਰਬਾਜ਼ੀ ਵਿੱਚ ਵਰਿੰਦਰ ਸਿੰਘ, ਸਹਿਜਪ੍ਰੀਤ ਸਿੰਘ, ਮਨਦੀਪ ਸਿੰਘ ਤੇ ਧਰੁਵ ਵਾਲੀਆ ਦੀ ਟੀਮ ਨੇ ਸੋਨੇ ਦਾ ਤਮਗ਼ਾ ਜਿੱਤਿਆ। ਅਥਲੈਟਿਕਸ ਵਿੱਚ ਟਵਿੰਕਲ ਨੇ 800 ਮੀਟਰ ਦੌੜ ਤੇ ਮੰਜੂ ਰਾਣੀ ਨੇ 35 ਕਿਲੋ ਮੀਟਰ ਪੈਦਲ ਤੋਰ, ਤੀਰਅੰਦਾਜ਼ੀ ਵਿੱਚ ਅਜ਼ਾਦਵੀਰ, ਸਾਈਕਲਿੰਗ ਵਿੱਚ ਵਿਸ਼ਵਜੀਤ ਸਿੰਘ ਅਤੇ ਤਲਵਾਰਬਾਜ਼ੀ ਟੀਮ ਨੇ ਚਾਂਦੀ ਦੇ ਤਮਗ਼ੇ ਜਿੱਤੇ। ਮਨਪ੍ਰੀਤ ਕੌਰ ਨੇ ਵੇਟਲਿਫਟਿੰਗ ਦੇ 87 ਕਿਲੋ ਵਰਗ ਤੇ ਅਮਰਜੀਤ ਸਿੰਘ ਨੇ ਸਾਈਕਲਿੰਗ ਵਿੱਚ ਕਾਂਸੀ ਦੇ ਤਮਗ਼ੇ ਜਿੱਤੇ।

LEAVE A REPLY

Please enter your comment!
Please enter your name here