ਜਗਰਾਉਂ, 19 ਅਕਤੂਬਰ ( ਲਿਕੇਸ਼ ਸ਼ਰਮਾਂ)-ਸੀ ਟੀ ਯੁਨੀਵਰਸਿਟੀ ਦੇ ਦੀਵਾਲੀ ਕਾਰਨੀਵਲ ਵਿੱਚ ਸੁਆਮੀ ਰੂਪ ਚੰਦ ਸਕੂਲ ਦੀਆਂ ਚੋਟੀ ਦੀਆਂ ਪੁਜੀਸ਼ਨਾਂ ਹਾਸਿਲ ਕੀਤੀਆਂ। ਜਾਣਕਾਰੀ ਦਿੰਦੇ ਪਿ੍ੰਸੀਪਲ ਰਾਜਪਾਲ ਕੌਰ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਕਵਿਤਾ ਗਾਇਨ, ਟੱਗ ਆਫ ਵਾਰ, ਲੈਮਨ ਰੇਸ, ਕਲਪਨਿਕ ਚਿਤਰਕਾਰੀ ਅਤੇ ਭੰਗੜੇ ਵਿਚ ਸ਼ਾਨਦਾਰ ਪਹਿਲਾ ਸਥਾਨ ਹਾਸਿਲ ਕੀਤਾ।
ਬੀਤੇ ਦਿਨੀਂ ਸੀ ਟੀ ਯੁਨੀਵਰਸਿਟੀ ਵਿੱਚ ਹੋੇਏ ‘ਧਨਕ’ ਦੀਵਾਲੀ ਕਾਰਨਿਵਲ ਵਿਚ ਸਵਾਮੀ ਰੁੂਪ ਚਦ ਜੈਨ ਸਕੂਲ ਨੇ ਸਾਰਿਆਂ ਮੁਕਾਬਲਿਆਂ ਦੇ ਵਿਚ ਪੁਜੀਸ਼ਨਾਂ ਲੈ ਕੇ ਕਾਰਨੀਵਲ ਦੀਆਂ ਬਹਾਰਾਂ ਨੂੰ ਆਪਣੇ ਨਾਮ ਕਰ ਲਿਆ| ਇਸ ਕਾਰਨੀਵਲ ਵਿੱਚ ਖੇਡਾਂ, ਸੱਭਿਆਚਾਰ ਰੰਗੋਲੀ ਆਦਿ ਕਈ ਮੁਕਾਬਲੇ ਰੱਖੇ ਗਏ ਸਨ| ਜਿਨ੍ਹਾਂ ਵਿਚ ਭਾਗ ਲੈਣ ਲਈ ਜਗਰਾਓਂ ਮੋਗਾ ਅਤੇ ਲੁਧਿਆਣਾ ਦੇ ਵੱਡੇ ਵਿਦਿਅਕ ਅਦਾਰੇ ਪਹੁੰਚੇ ਹੋਏ ਸਨ| ਸੁਆਮੀ ਰੁੂਪ ਚਦ ਜੈਨ ਸਕੂਲ ਦੇ ਵਿਦਿਆਰਥੀਆਂ ਨੇ ਹਰ ਮੁਕਾਬਲੇ ਵਿੱਚ ਮੋਹਰੀ ਪੁਜੀਸ਼ਨਾਂ ਲੈ ਕੇ ਨਾ ਸਿਰਫ ਆਏ ਹੋਏ ਸਕੂਲਾਂ ਨੂੰ ਹੈਰਾਨ ਕਰ ਦਿੱਤਾ| ਬਲਕਿ ਪੂਰੇ ਸ਼ਹਿਰ ਵਿੱਚ ਆਪਣੇ ਵਿਦਿਅਕ ਅਦਾਰੇ ਨੂੰ ਭਰਪੁੂਰ ਨਾਮਣਾ ਦਵਾਇਆ| ਇਨ੍ਹਾਂ ਮੁਕਾਬਲਿਆਂ ਦੀ ਲੜੀ ਵਿੱਚ ਕਲਪਨਿਕ ਚਿੱਤਰਕਾਰੀ ਵਿੱਚ ਜਸ ਪ੍ਰੀਤ ਕੌਰ, ਕਵਿਤਾ ਗਾਇਨ ਵਿੱਚ ਨਿਸ਼ਠਾ ਕਪਾਹੀ, ਲੇਮਨ ਰੇਸ ਵਿਚ ਗੁਰਿਦਰਜੀਤ ਸਿੰਘ ਅਤੇ ਕਲੇ ਮੋਡਲਿੰਗ ਵਿੱਚ ਪਵਿੱਤਰ ਸਿੰਘ ਦੀ ਫਸਟ ਪੁਜੀਸ਼ਨ ਰਹੀ ਹੈ| ਇਸੇ ਲੜੀ ਵਿੱਚ ਕਲੇਅ ਮਾਡਲਿੰਗ ਵਿੱਚ ਮਨਦੀਪ ਸਿੰਘ ਅਤੇ ਰੰਗੋਲੀ ਵਿਚ ਗੁਰਕਮਲ ਕੌਰ ਦੇ ਕੋਮਲ ਪ੍ਰੀਤ ਕੌਰ ਦੂਜੇ ਦਰਜੇ ਦੇ ਰਹੀਆਂ ਹਨ| ਗੁਰਲੀਨ ਕੌਰ ਭਾਸ਼ਣ ਮੁਕਾਬਲੇ ਵਿੱਚ ਖੁਸ਼ਪ੍ਰੀਤ ਕਾਲਪਨਿਕ ਚਿਤਰਕਾਰੀ ਵਿੱਚ ਅਤੇ ਕਮਲੇਸ਼ ਐਕਸਟੇਮਪੋਰੇ ਵਿੱਚ ਤੀਜੇ ਦਰਜੇ ਤੇ ਰਹੇ ਹਨ| ਭੰਗੜੇ ਦੇ ਸ਼ਾਨਦਾਰ ਪ੍ਰਦਰਸ਼ਨ ਵਿਚ ਪਹਿਲਾ ਸਥਾਨ ਅਤੇ ਟਗ ਔਫ ਵਾਰ ਵਿੱਚ ਮੁੰਡੇ ਅਤੇ ਕੁੜੀਆਂ ਦੋਨਾਂ ਦਾ ਪਹਿਲਾ ਸਥਾਨ ਰਿਹਾ ਹੈ| | ਮੁਕਾਬਲਿਆਂ ਵਿੱਚ ਬੱਚਿਆਂ ਨੂੰ ਟਰਾਫੀਆਂ ਸਰਟੀਫਿਕੇਟ ਅਤੇ ਨਗਦ ਇਨਾਮ ਨਾਲ ਨਿਵਾਜਿਆ ਗਿਆ| ਸਕੂਲ ਦੀਆਂ ਇਨਾਂ ਸ਼ਾਨਦਾਰ ਉਪਲੱਬਧੀਆਂ ਸਦਕਾ ਸਕੂਲ ਵਿਚ ਜਸ਼ਨ ਦਾ ਮਾਹੌਲ ਰਿਹਾ| ਮੈਨੇਜਮੇਂਟ ਮੈਂਬਰਾਂ ਨੇ ਖਾਸ ਤੌਰ ਤੇ ਪਹੁੰਚ ਕੇ ਬੱਚਿਆਂ ਨਾਲ ਆਪਣੀ ਖੁਸ਼ੀ ਸਾਂਝੀ ਕੀਤੀ ਅਤੇ ਉਨ੍ਹਾਂ ਦੀ ਹੌਂਸਲਾ ਅਫਜਾਈ ਕੀਤੀ| ਪ੍ਰਿੰਸੀਪਲ ਰਾਜਪਾਲ ਕੌਰ ਨੇ ਕਿਹਾ ਮੇਰੇ ਵਿੱਦਿਅਕ ਅਦਾਰੇ ਦੇ ਇਸ ਪਰਿਵਾਰਤੇ ਪਰਮਾਤਮਾ ਦੀ ਨਜ਼ਰ ਸਵੱਲੀ ਹੈ| ਅਤੇ ਮੈਨੂੰ ਆਪਣੇ ਬੱਚਿਆਂ ਅਤੇ ਸਟਾਫ ਤੇ ਮਾਣ ਹੈ|