ਜਗਰਾਉਂ, 6 ਨਵੰਬਰ ( ਰਾਜੇਸ਼ ਜੈਨ, ਭਗਵਾਨ ਭੰਗੂ)-ਮਹਿਲਾ ਵਲੋਂ ਸਹੁਰੇ ਘਰ ਪੱਖੇ ਨਾਲ ਫੰਦਾ ਲਗਾ ਕੇ ਖੁਦਕਸ਼ੀ ਕਰ ਲਈ। ਮਿ੍ਤਕਾ ਦੀ ਮਾਂ ਦੇ ਬਿਆਨ ਤੇ ਉਸਦੇ ਪਤੀ ਖਿਲਾਫ਼ ਥਾਣਾ ਹਠੂਰ ਵਿਖੇ ਮੁਕਦਮਾ ਦਰਜ ਕੀਤਾ ਗਿਆ। ਏਐਸਆਈ ਸੁਲੱਖਣ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਪਰਮਜੀਤ ਕੌਰ ਨਿਵਾਸੀ ਪਿੰਡ ਪੱਖੋਕੇ, ਬਰਨਾਲਾ ਨੇ ਦਿਤੀ ਸ਼ਿਕਇਤ ਵਿੱਚ ਬਿਆਨ ਕੀਤਾ ਹੈ ਕਿ ਉਸਦੀ ਦੀ ਲੜਕੀ ਰਾਜਵੀਰ ਕੌਰ ਦੀ ਸਾਦੀ ਕਰੀਬ 3 ਸਾਲ ਪਹਿਲਾ ਜਸਵੰਤ ਸਿੰਘ ਉਰਫ ਸੋਨੀ ਪੁੱਤਰ ਸੋਹਣ ਸਿੰਘ ਵਾਸੀ ਪਿੰਡ ਝੋਰੜਾ ਨਾਲ ਹੋਈ ਸੀ। ਸ਼ਾਦੀ ਤੋਂ ਬਾਅਦ ਇੰਨਾ ਦੇ ਇੱਕ ਲੜਕਾ ਪੈਦਾ ਹੋਇਆ। ਜਿਸਦੀ ਉਮਰ ਕ੍ਰੀਬ ਸਵਾ ਸਾਲ ਹੈ।ਮੁਦੱਈ ਦਾ ਜਵਾਈ ਜਸਵੰਤ ਸਿੰਘ ਮੁਦੱਈ ਦੀ ਲੜਕੀ ਰਾਜਵੀਰ ਕੌਰ ਨੂੰ ਕਾਫੀ ਸਮੇਂ ਤੋ ਨਜਾਇਜ ਤੰਗ ਪਰੇਸਾਨ ਕਰਦਾ ਸੀ ਅਤੇ ਘਰੋਂ ਕੱਢ ਦਿੰਦਾ ਸੀ।ਜਸਵੰਤ ਸਿੰਘ ਉਰਫ ਸੋਨੀ ਨੇ ਜਦੋਂ ਰਾਜਵੀਰ ਕੌਰ ਨੂੰ ਜਿਆਦਾ ਤੰਗ ਪਰੇਸਾਨ ਕਰਨਾ ਸੁਰੂ ਕਰ ਦਿੱਤਾ ਤਾਂ ਦੀਵਾਲੀ ਤੋ ਕ੍ਰੀਬ 3 ਦਿਨ ਪਹਿਲਾ ਰਾਜਵੀਰ ਕੌਰ ਉਨ੍ਹਾਂ ਦੇ ਪਾਸ ਪਿੰਡ ਪੱਖੋਕੇ ਵਿਖੇ ਆ ਗਈ ਸੀ।ਉਸ ਦਿਨ ਮੁਦੱਈ ਦਾ ਭਰਾ ਹਰਜੀਤ ਸਿੰਘ ਵਾਸੀ ਖੁੱਡੀ ਕਲਾਂ ਜਿਲ੍ਹਾ ਬਰਨਾਲਾ ਦੀਵਾਲੀ ਦੇਣ ਲਈ ਮੁਦੱਈ ਦੇ ਪਿੰਡ ਆਇਆ ਹੋਇਆ ਸੀ। ਰਾਜਵੀਰ ਕੌਰ ਆਪਣੇ ਮਾਮਾ ਹਰਜੀਤ ਸਿੰਘ ਨੂੰ ਰੋਂਦੇ ਹੋਏ ਦੱਸਿਆ ਕਿ ਮੈਂ ਆਪਣੇ ਪਤੀ ਜਸਵੰਤ ਸਿੰਘ ਉਰਫ ਸੋਨੀ ਤੋ ਬਹੁਤ ਤੰਗ ਹਾਂ।ਇਸ ਤੋਂ ਚੰਗਾ ਕਿ ਮੈਂ ਮਰ ਜਾਵਾ। ਫਿਰ ਮਿਤੀ 23 10-2022 ਨੂੰ ਉਸਦਾ ਜਵਾਈ ਜਸਵੰਤ ਸਿੰਘ ਉਰਫ ਸੋਨੀ ਪਿੰਡ ਪੱਖੋਕੇ ਆਇਆ,ਅਤੇ ਉਸ ਨੇ ਆਪਣੀ ਕੀਤੀ ਗਲਤੀ ਦਾ ਅਹਿਸਾਸ ਕੀਤਾ ਅਤੇ ਕਿਹਾ ਕਿ ਮੈ ਅੱਗੇ ਤੋ ਰਾਜਵੀਰ ਕੌਰ ਉਕਤ ਨੂੰ ਤੰਗ ਪਰੇਸਾਨ ਨਹੀ ਕਰਾਗਾ। ਜਿਸਤੇ ਉਨ੍ਹਾਂ ਨੇ ਉਸਦੇ ਭਰੋਸੇ ਵਿੱਚ ਆ ਕੇ ਆਪਣੀ ਲੜਕੀ ਨੂੰ ਸਮਝਾ ਕੇ ਜਸਵੰਤ ਸਿੰਘ ਉਰਫ ਸੋਨੀ ਨਾਲ ਉਸਦੇ ਪਿੰਡ ਝੋਰੜਾ ਤੋਰ ਦਿੱਤਾ ਸੀ। ਮਿਤੀ 05-11-2022 ਨੂੰ ਸੁਭਾ ਮੁਦੱਈ ਨੇ ਆਪਣੀ ਲੜਕੀ ਰਾਜਵੀਰ ਕੌਰ ਉਕਤ ਦਾ ਹਾਲ ਚਾਲ ਪੁੱਛਣ ਲਈ ਫੋਨ ਕੀਤਾ ਤਾਂ ਅੱਗੇ ਲੜਕੀ ਕਿਹਾ ਕਿ ਮੰਮੀ ਮੇਰਾ ਪਤੀ ਜਸਵੰਤ ਸਿੰਘ ਉਰਫ ਸੋਨੀ ਉਕਤ ਮੈਨੂੰ ਬਹੁਤ ਤੰਗ ਪਰੇਸਾਨ ਕਰਦਾ ਹੈ। ਮੇਰਾ ਦਿਲ ਕਰਦਾ ਹੈ ਕਿ ਮੈਂ ਮਰ ਜਾਵਾ।ਜਿਸਤੇ ਮੈਨੇ ਆਪਣੀ ਲੜਕੀ ਰਾਜਵੀਰ ਕੌਰ ਉਕਤ ਨੂੰ ਸਮਝਾਇਆ ਕਿ ਕੋਈ ਗਲਤ ਕਦਮ ਨਹੀ ਚੁੱਕਣਾ ਅਸੀ ਆਉਂਦੇ ਹਾਂ ਅਤੇ ਤੈਨੂੰ ਲੈ ਜਾਂਦੇ ਹਾਂ। ਫਿਰ ਉਸ ਤੋਂ ਬਾਅਦ ਵਕਤ ਕ੍ਰੀਬ 9:15 ਵਜੇ ਜਸਵੰਤ ਸਿੰਘ ਉਰਫ ਸੋਨੀ ਦਾ ਫੋਨ ਉਸਦੇ ਫੋਨ ਪਰ ਆਇਆ ਜਿਸਨੇ ਕਿਹਾ ਕਿ ਰਾਜਵੀਰ ਕੌਰ ਨੇ ਫਾਹਾ ਲੈ ਲਿਆ ਹੈ। ਜਿਸਤੇ ਉਹ ਆਪਣੇ ਭਰਾ ਹਰਜੀਤ ਸਿੰਘ ਅਤੇ ਭੋਲਾ ਸਿੰਘ ਪੁੱਤਰ ਹਮੀਰ ਸਿੰਘ ਵਾਸੀ ਪੱਖੋਕੇ ਨੂੰ ਨਾਲ ਲੈ ਕੇ ਆਪਣੀ ਲੜਕੀ ਦੇ ਸਹੁਰੇ ਘਰ ਪਿੰਡ ਝੋਰੜਾਂ ਵਿਖੇ ਆਏ ਤਾਂ ਘਰ ਦੇ ਵਿਹੜੇ ਵਿੱਚ ਮੰਜੇ ਤੇ ਰਾਜਵੀਰ ਕੌਰ ਦੀ ਲਾਸ਼ ਪਈ ਸੀ। ਰਾਜਵੀਰ ਕੌਰ ਨੇ ਜਸਵੰਤ ਸਿੰਘ ਉਰਫ ਸੋਨੀ ਉਕਤ ਪਾਸੋਂ ਤੰਗ ਆ ਕੇ ਘਰ ਦੇ ਕਮਰੇ ਵਿੱਚ ਲੱਗੇ ਛੱਤ ਵਾਲੇ ਪੱਖੋਂ ਨੂੰ ਚੁੰਨੀ ਗਲ ਵਿਚ ਪਾ ਕੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ।ਜਿਸ ਤੇ ਮਿ੍ਤਕਾ ਦੀ ਮਾਂ ਦੇ ਬਿਆਨਾਂ ਤੇ ਧਾਰਾ 306 ਅਧੀਨ ਜਸਵੰਤ ਸਿੰਘ ਖਿਲਾਫ਼ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ।