ਮਾਲੇਰਕੋਟਲਾ 11 ਨਵੰਬਰ : ( ਮਿਅੰਕ ਜੈਨ, ਦੀਪਕ ਗੁੰਬਰ)-ਸੀਨੀਅਰ ਕਾਰਜਕਾਰੀ ਇੰਜੀਨੀਅਰ ਵੰਡ ਮੰਡਲ ਮਾਲੇਰਕੋਟਲਾ ਇੰਜ. ਹਰਵਿੰਦਰ ਸਿੰਘ ਨੇ ਦੱਸਿਆ ਕਿ 66 ਕੇ.ਵੀ ਗਰਿੱਡ ਤੋਂ ਚਲਦੇ 11 ਕੇ.ਵੀ ਸਰਗੰਗਾਰਾਮ ਫੀਡਰ ਜਰੂਰੀ ਸਾਂਭ ਸੰਭਾਲ ਕਰਨ ਲਈ ਅੱਜ (ਮਿਤੀ 12 ਨਵੰਬਰ )ਦਿਨ ਸ਼ਨੀਵਾਰ ਨੂੰ ਸਵੇਰੇ 10.00 ਵਜੇ ਤੋਂ ਸ਼ਾਮ 04:00 ਵਜੇ ਤੱਕ ਇਸ 11 ਕੇ.ਵੀ. ਫੀਡਰ ਤੋ ਬਿਜਲੀ ਦੀ ਸਪਲਾਈ ਬੰਦ ਰਹੇਗੀ।ਉਨ੍ਹਾਂ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ ਮਾਲੇਰਕੋਟਲਾ ਸ਼ਹਿਰ ਮਦੇਵੀ ਰੋਡ, ਗੁਰਦੁਆਰਾ ਸਾਹਿਬ ਸਿੰਘ ਸਤ੍ਹਾ ਕਾਲੋਨੀ, ਨਵਾਬ ਗੰਜ, ਸੱਟਾ ਚੈੱਕ, ਇਨਸਾ ਸੁਨਾਮੀ ਗੇਟ, ਦਿੱਲੀ ਗੇਟ, ਇਨਸਾਇਡ ਦਿੱਲੀ ਗੇਟ, ਸ਼ੇਖਾਂ ਵਾਲਾ ਮੁਹੱਲਾ, ਅਜੀਮਪੁਰਾ, ਉਰਦੂ ਅਕੈਡਮੀ, ਨੇੜੇ ਮੈਂ ਬਿਊਟੀ ਪਾਰਲਰ, ਜੈਨ ਸਕੂਲ, ਡਾ: ਦਯਾ ਕ੍ਰਿਸ਼ਨ ਸਟਰੀਟ, ਸ਼ੀਸ਼ ਮਹਿਲ, ਪੋਸਟ ਆਫ਼ਿਸ, ਨੇੜੇ ਜਾਮਾ ਮਸਜਿਦ ਏਰੀਏ ਦੀ ਬਿਜਲੀ ਸਪਲਾਈ ਬੰਦ ਰਹੇਗੀ ।
