ਯਾਦਗਾਰੀ ਹੋ ਨਿਬੜਿਆ ਜੀ.ਐਚ. ਜੀ. ਅਕੈਡਮੀ, ਜਗਰਾਓਂ ਦਾ ਸਾਲਾਨਾ ਸਮਾਗਮ ਅਨਕਰੁਮ 2022
ਜਗਰਾਉਂ, 14 ( ਵਿਕਾਸ ਮਠਾੜੂ, ਸਤੀਸ਼ ਕੋਹਲੀ)-ਚੇਅਰਮੈਨ ਗੁਰਮੇਲ ਸਿੰਘ ਮੱਲ੍ਹੀ ਅਤੇ ਡਾਇਰੈਕਟਰ ਬਲਜੀਤ ਸਿੰਘ ਮੱਲ੍ਹੀ ਦੀ ਅਗਵਾਈ ਹੇਠ ਚੱਲ ਰਹੀ ਇਲਾਕੇ ਦੀ ਨਾਮਵਰ ਸੰਸਥਾ ਜੀ. ਐਚ. ਜੀ. ਅਕੈਡਮੀ,ਜਗਰਾਉਂ ਵਿਖੇ ਸਾਲਾਨਾ ਸਮਾਗਮ ਅਨੁਕ੍ਰਮ – 2022 ਮਨਾਇਆ ਗਿਆ ।ਸਮਾਗਮ ਦੀ ਆਰੰਭਤਾ ਪ੍ਰਮਾਤਮਾ ਦਾ ਓਟ ਆਸਰਾ ਲੈਂਦੇ ਹੋਏ ਅਰਦਾਸ ਕਰਕੇ ਕੀਤੀ ਗਈ।ਹਲਕਾ ਜਗਰਾਉਂ ਦੇ ਐਮ.ਐਲ.ਏ.ਸਰਵਜੀਤ ਕੌਰ ਮਾਣੂਕੇ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ,ਜੱਸੀ ਖੰਘੂੜਾ ,ਕਾਕਾ ਗਰੇਵਾਲ ਸਮੇਤ ਹੋਰ ਮਾਹਾਨ ਸ਼ਖਸ਼ੀਅਤਾਂ ਨੇ ਵੀ ਹਾਜ਼ਰੀ ਭਰੀ ।ਸਕੂਲ ਦੀ ਮੈਨੇਜਮੈਂਟ ਅਤੇ ਮੁੱਖ ਮਹਿਮਾਨਾਂ ਵੱਲੋਂ ਜੋਤ ਜਗਾਉਣ ਦੀ ਰਸਮ ਕੀਤੀ ਗਈ।ਫਿਰ ਵਿਦਿਆਰਥੀਆਂ ਦੁਆਰਾ ਸ਼ਬਦ ਗਾਇਨ ਕੀਤਾ ਗਿਆ ।ਨਰਸਰੀ ਜਮਾਤ ਦੇ ਵਿਦਿਆਰਥੀਆਂ ਨੇ ਵੱਖਰੇ- ਵੱਖਰੇ ਅੰਦਾਜ਼ ਵਿੱਚ ਮਾਡਲਿੰਗ ਸ਼ੋਅ ਕੀਤਾ ।ਫਿਰ ਛੇਵੀਂ ਅਤੇ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਕੋਰੀਓਗ੍ਰਾਫੀ ਕੀਤੀ ਗਈ ।ਇਸ ਤੋਂ ਬਾਅਦ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਮਾਈਮ ਦੁਆਰਾ ਮਾਤਾ- ਪਿਤਾ ਦਾ ਸਤਿਕਾਰ ਕਰਨ ਦੀ ਸਿੱਖਿਆ ਦਿੱਤੀ ।ਫਿਰ ਤੀਸਰੀ ਅਤੇ ਚੌਥੀ ਜਮਾਤ ਦੇ ਵਿਦਿਆਰਥੀਆਂ ਨੇ ਬਹੁਤ ਹੀ ਸੁਰੀਲੀ ਆਵਾਜ਼ ਵਿੱਚ ਅੰਗਰੇਜ਼ੀ ਗੀਤ ਪੇਸ਼ ਕੀਤਾ।ਇਸ ਤੋਂ ਬਾਅਦ ਐੱਲ.ਕੇ.ਜੀ. ਦੇ ਵਿਦਿਆਰਥੀਆਂ ਦੁਆਰਾ ਰੰਗ ਬਿਰੰਗੀਆਂ ਪੁਸ਼ਾਕਾਂ ਵਿੱਚ ਨਾਚ ਪੇਸ਼ ਕੀਤਾ ਗਿਆ।ਯੂ.ਕੇ.ਜੀ.ਦੇ ਦੇ ਵਿਦਿਆਰਥੀਆਂ ਦੁਆਰਾ ਸਰਕਸ ਸ਼ੋਅ ਪੇਸ਼ ਕੀਤਾ ਗਿਆ ।ਫਿਰ ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਾਜਿਕ ਬੁਰਾਈਆਂ ਨੂੰ ਦਰਸਾਉਂਦਾ ਹੋਇਆ ਨੁੱਕੜ ਨਾਟਕ ਪੇਸ਼ ਕੀਤਾ ਗਿਆ।ਬਹੁਤ ਹੀ ਸੁਚੱਜੇ ਢੰਗ ਦੇ ਵਿੱਚ ਹਰੀ ਸਿੰਘ ਨਲੂੲੇ ਦੀ ਜੀਵਨੀ ਤੇ ਆਧਾਰਿਤ ਸਾਖੀ ਪੇਸ਼ ਕੀਤੀ ਗਈ ਜਿਸ ਵਿੱਚ ਵਿਦਿਆਰਥੀਆਂ ਵੱਲੋਂ ਗੱਤਕੇ ਦੇ ਜੌਹਰ ਵੀ ਦਿਖਾਏ ਗਏ ।ਪੰਜਵੀਂ ਅਤੇ ਚੌਥੀ ਜਮਾਤ ਦੇ ਵਿਦਿਆਰਥੀਆਂ ਦੁਆਰਾ ਵੱਖਰੇ- ਵੱਖਰੇ ਰਾਜਾਂ ਦੀ ਲੋਕ ਨਾਚ ਪੇਸ਼ ਕੀਤੇ ਗਏ।ਨੌਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਚਾਰ ਸਾਹਿਬਜ਼ਾਦਿਆਂ ਦੇ ਜੀਵਨ ਤੇ ਆਧਾਰਿਤ ਵਾਰ ਪੇਸ਼ ਕੀਤੀ ਗਈ ।ਇਸ ਤੋਂ ਬਾਅਦ ਜੀ. ਐਚ. ਜੀ. ਅਕੈਡਮੀ ਦੇ ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਵੱਲੋਂ ਆਪਣੇ ਭਾਸ਼ਣ ਰਾਹੀਂ ਸਕੂਲ ਵੱਲੋਂ ਕੀਤੀਆਂ ਪ੍ਰਾਪਤੀਆਂ ਅਤੇ ਸਮੇਂ – ਸਮੇਂ ਤੇ ਸਕੂਲ ਦੁਆਰਾ ਵੱਖਰੇ- ਵੱਖਰੇ ਹਾਊਸ ਦੁਆਰਾ ਕੀਤੀਆਂ ਗਈਆਂ ਗਤੀਵਿਧੀਆਂ ਤੇ ਵੀ ਚਾਨਣਾ ਪਾਇਆ ਗਿਆ। ਸਾਲ ਭਰ ਵਿਚ ਬਿਹਤਰ ਕਾਰਗੁਜ਼ਾਰੀ ਕਰਨ ਵਾਲੇ ਜੁਝਾਰ ਹਾਊਸ ਦੇ ਮੁੱਖੀ ਚਿੰਕੀ ਗੁਪਤਾ ਅਤੇ ਅਧਿਆਪਕਾਂ ਦਾ ਸਨਮਾਨ ਵੀ ਕੀਤਾ ਗਿਆ ।ਸੈਸ਼ਨ 2022 -23 ਦੇ ਬਾਰਵੀਂ ਜਮਾਤ ਵਿਚੋਂ ਜ਼ਿਲ੍ਹੇ ਅਤੇ ਜਗਰਾਉਂ ਵਿੱਚੋਂ ਅੱਵਲ ਰਹਿਣ ਵਾਲੇ ਵੀਰਇੰਦਰ ਸਿੰਘ ਅਤੇ ਅਨਮੋਲ ਠੁਕਰਾਲ ਨੂੰ ਵੀ ਸਨਮਾਨਿਤ ਕੀਤਾ ਗਿਆ । ਇਸ ਤੋਂ ਬਾਅਦ ਅੱਠਵੀਂ ਅਤੇ ਨੌਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਵਿਅੰਗਾਤਮਕ ਢੰਗ ਨਾਲ ਇੱਕ ਨਾਟਕ ਰਾਹੀਂ ਸਮਾਜ ਦੇ ਵਿੱਚ ਫੈਲੀਆਂ ਹੋਈਆਂ ਸਮੱਸਿਆਵਾਂ ਤੇ ਚਾਨਣਾ ਪਾਇਆ ਗਿਆ।ਫਿਰ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਦੁਆਰਾ ਪੰਜਾਬ ਦਾ ਲੋਕ- ਨਾਚ ਗਿੱਧਾ ਪੇਸ਼ ਕੀਤਾ ਗਿਆ ।ਅਖੀਰ ਵਿੱਚ ਜੀ.ਐਚ.ਜੀ. ਅਕੈਡਮੀ ਦੇ ਲੜਕਿਆਂ ਦੁਆਰਾ ਬਹੁਤ ਹੀ ਸੁੰਦਰ ਅੰਦਾਜ਼ ਦੇ ਵਿਚ ਮਲਵਈ ਗਿੱਧਾ ਪੇਸ਼ ਕੀਤਾ ਗਿਆ ।ਅਖੀਰ ਵਿੱਚ ਜੀ.ਅੈਚ.ਅਕੈਡਮੀ ਦੇ ਚੇਅਰਮੈਨ ਗੁਰਮੇਲ ਸਿੰਘ ਮੱਲ੍ਹੀ ਅਤੇ ਡਾਇਰੈਕਟਰ ਬਲਜੀਤ ਸਿੰਘ ਮੱਲ੍ਹੀ ਨੇ ਸਮਾਗਮ ਦੀ ਸੁਚੱਜੀ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਸਕੂਲ ਦੇ ਪ੍ਰਿੰਸੀਪਲ, ਕੋਆਰਡੀਨੇਟਰ, ਸਮੂਹ ਸਟਾਫ ਅਤੇ ਵਿਦਿਆਰਥੀਆਂ ਦੀ ਮਿਹਨਤ ਦੀ ਸ਼ਲਾਘਾ ਕੀਤੀ ।ਉਨ੍ਹਾਂ ਨੇ ਮੌਕੇ ਤੇ ਪਹੁੰਚੇ ਮਹਿਮਾਨਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਦਾ ਵੀ ਧੰਨਵਾਦ ਕੀਤਾ।

