Home Education ਕਾਉਂਕੇ ਕਲਾਂ ਸਰਕਾਰੀ ਸਕੂਲ ਵਿਚ ਲਗਾਇਆ ਟ੍ਰੈਫਿਕ ਜਾਗਰੂਕਤਾ ਸੈਮੀਨਾਰ

ਕਾਉਂਕੇ ਕਲਾਂ ਸਰਕਾਰੀ ਸਕੂਲ ਵਿਚ ਲਗਾਇਆ ਟ੍ਰੈਫਿਕ ਜਾਗਰੂਕਤਾ ਸੈਮੀਨਾਰ

73
0


ਜਗਰਾਓਂ, 29 ਨਵੰਬਰ ( ਭਗਵਾਨ ਭੰਗੂ, ਵਿਕਾਸ ਮਠਾੜੂ )-ਐਸ, ਐਸ, ਪੀ ਹਰਜੀਤ ਸਿੰਘ ਲੁਧਿਆਣਾ ਦਿਹਾਤੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਗੁਰਬਿੰਦਰ ਸਿੰਘ ਡੀ, ਐਸ,ਪੀ ਟਰੈਫਿਕ ਦੀ ਨਿਗਰਾਨੀ ਹੇਠ ਐਜੂਕੇਸ਼ਨ ਸੈਲ ਦੇ ਏ, ਐਸ, ਆਈ ਹਰਪਾਲ ਸਿੰਘ ਚੋਕੀਮਾਨ ਵੱਲੋਂ ਗੋਰਮਿੰਟ ਹਾਈ ਸਕੂਲ ਪਿੰਡ ਕਾਉਂਕੇ ਕਲਾਂ (ਜਗਰਾਉ) ਵਿਖੇ ਇੰਸਪੈਕਟਰ ਲਖਵੀਰ ਸਿੰਘ ਇੰਚਾਰਜ ਥਾਣਾ ਸਦਰ ਜਗਰਾਓਂ ਦੀ ਅਗਵਾਈ ਵਿੱਚ ਬੱਚਿਆਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨ ਲਈ ਟਰੈਫਿਕ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਇੰਸਪੈਕਟਰ ਲਖਵੀਰ ਸਿੰਘ ਨੇ ਕਿਹਾ ਕਿ ਜੇਕਰ 18 ਸਾਲ ਤੋਂ ਘੱਟ ਉਮਰ ਦਾ ਕੋਈ ਬੱਚਾ ਵਾਹਨ ਚਲਾਉਂਦਾ ਹੈ ਤਾਂ ਉਸਦੀ ਅਣਗਹਿਲੀ ਨਾਲ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਉਸਦੇ ਮਾਂ ਬਾਪ ਉਸ ਦੁਰਘਟਨਾ ਲਈ ਜਿੰਮੇਵਾਰ ਮੰਨੇ ਜਾਣਗੇ ਅਤੇ ਉਹ ਸਜਾ ਦੇ ਭਾਗੀਦਾਰ ਹੋਣਗੇ। ਜਿਸ ਵਿੱਚ ਟਰੈਫਿਕ ਐਜੂਕੇਸ਼ਨ ਸੈਲ ਜਗਰਾਉਂ ਦੇ ਇੰਚਾਰਜ  ਏ, ਐਸ, ਆਈ ਹਰਪਾਲ ਸਿੰਘ ਮਾਨ ਵੱਲੋਂ ਸਕੂਲ ਬੱਚਿਆਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੜਕ ਤੇ ਪੈਦਲ ਚਲਦੇ ਸਮੇਂ ਸੜਕਾ ਤੇ ਬਣੇ ਫੁੱਟਪਾਥ ਦੀ ਵਰਤੋਂ ਕਰੋ, ਸੜਕ ਨੂੰ ਦੋੜ ਕੇ ਪਾਰ ਨਾ ਕਰੋ, ਸੱਜੇ-ਖੱਬੇ ਦੇਖ ਕੇ ਹੀ ਸੜਕ ਪਾਰ ਕਰੋ ਇਸ ਤੋਂ ਇਲਾਵਾ ਦੋ ਪਹੀਆ ਵਾਹਨ ਚਲਾਉਂਦੇ ਸਮੇ ਸਿਰ ਤੇ ਹੈਲਮਟ ਪਹਿਨੋ। ਵਹੀਕਲ ਚਲਾਉਂਦੇ ਸਮੇ ਮੋਬਾਇਲ ਫੋਨ ਦੀ ਵਰਤੋਂ ਨਾ ਕਰੋ ਅਤੇ 18  ਸਾਲ ਤੋ ਘੱਟ ਉਮਰ ਦੇ ਬੱਚੇ ਵਹੀਕਲ ਨਾ ਚਲਾਉਣ ਤਾਂ ਜੋ ਸੜਕੀ ਹਾਦਸਿਆਂ ਤੋਂ ਬਚਿਆ ਜਾ ਸਕੇ।  ਏ,ਐਸ,ਆਈ,ਹਰਪਾਲ ਸਿੰਘ ਵੱਲੋਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਜੀ ਟੀ ਰੋਡ ਪਰ ਲੱਗੇ ਸਾਈਨ ਬੋਰਡਾਂ ਬਾਰੇ ਜਾਗਰੂਕ ਕੀਤਾ ਗਿਆ। ਇਸ ਮੋਕੇ ਸਕੂਲ ਮੁਖੀ ਰਜਿੰਦਰ ਸਿੰਘ ਅਤੇ ਸਮੂਹ ਸਟਾਫ ਵੱਲੋਂ  ਇੰਸਪੈਕਟਰ ਲਖਵੀਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

LEAVE A REPLY

Please enter your comment!
Please enter your name here