Home Protest ਸਰਕਾਰ ਦੀਆ ਗਲਤ ਨੀਤੀਆ ਕਰਕੇ ਭੱਠਾ ਸਨਅਤ ਬੁਰੀ ਤਰਾ ਪਛੜ ਗਈ –ਤਰਸੇਮ...

ਸਰਕਾਰ ਦੀਆ ਗਲਤ ਨੀਤੀਆ ਕਰਕੇ ਭੱਠਾ ਸਨਅਤ ਬੁਰੀ ਤਰਾ ਪਛੜ ਗਈ –ਤਰਸੇਮ ਜੋਧਾ

56
0


ਸੰਗਰੂਰ 12 ਅਪ੍ਰੈਲ ( ਸਤਵਿੰਦਰ ਸਿੰਘ ਗਿੱਲ) ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਯੂਨੀਅਨ 26/84 ਦੀ ਅਗਵਾਈ ਹੇਠ ਹਜ਼ਾਰਾਂ ਭੱਠਾ ਮਜ਼ਦੂਰਾਂ ਵਲੋਂ ਕੀਤੀ ਰੈਲੀ।
ਅੱਜ ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਯੂਨੀਅਨ 26/84 ਦੀ ਅਗਵਾਈ ਵਿਚ ਹਜ਼ਾਰਾਂ ਭੱਠਾ ਮਜ਼ਦੂਰਾਂ ਵਲੋਂ ਬੇਜ਼ਮੀਨੇ ਮਜ਼ਦੂਰਾਂ ਲਈ ਘਟਦੇ ਕੰਮ ਨੂੰ ਵੇਖਦੇ ਹੋਏ ਸਰਕਾਰ ਮੁਆਵਜ਼ੇ ਦੀ ਮੰਗ ਨੂੰ ਲੈਕੇ ਬਨਾਸਰ ਬਾਗ਼ ਵਿਚ ਰੈਲੀ ਕੀਤੀ ਗਈ।
ਰੈਲੀ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਕਾਮਰੇਡ ਤਰਸੇਮ ਜੋਧਾਂ ਨੇ ਕਿਹਾ ਕਿ ਸਰਕਾਰ ਦੀਆਂ ਗ਼ਲਤ ਨੀਤੀਆਂ ਕਰਕੇ ਭੱਠਾ ਸਨਅਤ ਬੁਰੀ ਤਰ੍ਹਾਂ ਪਛੜ ਗਈ ਹੈ, ਮਜ਼ਦੂਰਾਂ ਦਾ ਜੋ ਭੱਠਿਆਂ ਉਪਰ ਸੀਜ਼ਨ 9 ਮਹੀਨੇ ਦਾ ਸੀ,ਓਹ ਸਿਮਟ ਕੇ 4-5 ਮਹੀਨੇ ਦਾ ਰਹਿ ਗਿਆ।
ਓਨਾ ਕਿਹਾ ਕਿ ਸੂਬਾ ਸਰਕਾਰ ਵੱਲੋਂ ਭੱਠਾ ਸਨਅਤ ਨੂੰ ਬਚਾਉਣ ਲਈ ਸਪੈਸ਼ਲ ਪੈਕੇਜ ਦਿੱਤਾ ਜਾਵੇ, ਜਿਸ ਨਾਲ ਭੱਠਾ ਸਨਅਤ ਦਾ ਬਚਾਅ ਹੋ ਸਕੇ ਅਤੇ ਲੱਖਾਂ ਭੱਠਾ ਮਜ਼ਦੂਰਾਂ ਦੀ ਰੋਜ਼ੀ-ਰੋਟੀ ਵੀ ਬਚ ਜਾਵੇਗੀ।
ਕਾਮਰੇਡ ਤਰਸੇਮ ਜੋਧਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦਾ ਸਾਰਾ ਕਾਰੋਬਾਰ ਅਡਾਨੀਆਂ- ਅੰਬਾਨੀਆਂ ਨੂੰ ਸੌਂਪਣਾ ਚਾਹੁੰਦੀ ਹੈ। ਭੱਠਾ ਸਨਅਤ ਨੂੰ ਡੋਬਣ ਲਈ ਕੇਂਦਰ ਸਰਕਾਰ ਵੱਲੋਂ GST ਅਤੇ ਕੋਇਲੇ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਤਾਂ ਕਿ ਲੱਖਾਂ ਮਜ਼ਦੂਰਾਂ ਨੂੰ ਕੰਮ ਦੇਣ ਵਾਲੀ ਸਨਅਤ ਨੂੰ ਬਰਬਾਦ ਕੀਤਾ ਜਾਵੇ
ਅਤੇ ਦੇਸ਼ ਅੰਦਰ ਬੇਰੁਜ਼ਗਾਰੀ- ਮਹਿੰਗਾਈ ਵੱਧ ਜਾਣ ਨਾਲ ਦੇਸ਼ ਅੰਦਰ ਅਫ਼ਰਾ – ਤਫਰੀ ਵਾਲਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਨ
ਕਾਮਰੇਡ ਤਰਸੇਮ ਜੋਧਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਭੱਠਾ ਮਜ਼ਦੂਰਾਂ ਦਾ ਜੋ ਸੀਜ਼ਨ 9 ਮਹੀਨੇ ਦਾ ਸੀ ਓਹ ਹੁਣ ਸਿਰਫ਼ 4-5 ਮਹੀਨੇ ਤੱਕ ਸਿਮਟ ਕੇ ਰਹਿ ਗਿਆ। ਓਨਾ ਕਿਹਾ ਕਿ ਮਜ਼ਦੂਰਾਂ ਦੀ ਆਰਥਿਕ ਹਾਲਤ ਸੁਧਾਰਨ ਲਈ ਬੇਜ਼ਮੀਨੇ ਮਜ਼ਦੂਰਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇ। ਇਸ ਰੈਲੀ ਵਿੱਚ ਬਰਨਾਲਾ ਜ਼ਿਲ੍ਹੇ ਦੀ ਭੱਠਾ ਮਾਲਕਾਂ ਦੀ ਐਸੋਸੀਏਸ਼ਨ ਨਾਲ ਭੱਠਾ ਮਜ਼ਦੂਰਾਂ ਦੇ ਰੇਟਾਂ ਵਿਚ ਵਾਧਾ ਕਰਦਿਆਂ ਸਮੇਤ ਜਮਾਂਦਾਰੀ 890 ਰੁਪਏ ਪ੍ਰਤੀ ਹਜ਼ਾਰ ਕੱਚੀ ਇੱਟ ਪਥੇਰ ਦਾ ਅਤੇ 5 ਰੁਪਏ ਕਹੀ ਤੇ ਪਿੜ ਸਮਰਾਈ ਪ੍ਰਤੀ ਹਜ਼ਾਰ ਤੈਅ ਹੋ ਗਿਆ ਹੈ।
ਜ਼ਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ ਦੇ ਮਜ਼ਦੂਰਾਂ ਨੂੰ ਭੱਠਾ ਮਾਲਕਾਂ ਦੀ ਐਸੋਸੀਏਸ਼ਨ ਵੱਲੋਂ ਭੱਠਾ ਮਜ਼ਦੂਰਾਂ ਨੂੰ ਅੱਖੋਂ ਪਰੋਖੇ ਕਰ ਦਿੱਤਾ।ਇਸ ਸਮੇਂ ਯੂਨੀਅਨ ਨੂੰ ਲੇਬਰ ਮਹਿਕਮੇ ਵੱਲੋਂ 18 ਅਪ੍ਰੈਲ ਦੀ ਤਰੀਕ ਦਿੱਤੀ ਹੈ। ਯੂਨੀਅਨ ਵੱਲੋਂ ਅੈਲਾਨ ਕੀਤਾ ਹੈ ਕਿ 18 ਅਪ੍ਰੈਲ ਤੱਕ ਭੱਠਾ ਮਜ਼ਦੂਰਾਂ ਦੇ ਰੇਟਾਂ ਵਿਚ ਵਾਧਾ ਨਾ ਕੀਤਾ ਤਾਂ 18 ਅਪ੍ਰੈਲ ਨੂੰ ਵੱਡਾ ਇਕੱਠ ਕੀਤਾ ਜਾਵੇਗਾ।
ਇਸ ਰੈਲੀ ਨੂੰ ਹੋਰਨਾਂ ਤੋਂ ਇਲਾਵਾ ਲਾਲ ਝੰਡਾ ਪੰਜਾਬ ਭੱਠਾ ਮਜ਼ਦੂਰ ਯੂਨੀਅਨ 26/84 ਦੇ ਸੂਬਾ ਪ੍ਰਧਾਨ ਕਾਮਰੇਡ ਸ਼ਿੰਦਰ ਸਿੰਘ ਜਵੱਦੀ, ਕਾਮਰੇਡ ਚਰਨਜੀਤ ਸਿੰਘ ਹਿਮਾਂਯੂੰਪੁਰਾ, ਸੂਬਾ ਖਜਾਨਚੀ ਕਾਮਰੇਡ ਪ੍ਰਕਾਸ਼ ਸਿੰਘ ਹਿੱਸੋਵਾਲ, ਰਣਜੀਤ ਸਿੰਘ ਸਾਈਂਆਂ, ਸੰਗਰੂਰ ਦੇ ਇੰਚਾਰਜ ਕਾਮਰੇਡ ਸਤਪਾਲ ਸਿੰਘ ਬੈਹਿਣੀਵਾਲ, ਜੀਵਨ ਸਿੰਘ ਬੈਹਣੀਵਾਲ, ਗੁਰਪ੍ਰੀਤ ਸਿੰਘ ਤੋਲਾਵਾਲ, ਜੋਗਾ ਸਿੰਘ ਤੋਲਾਵਾਲ,ਜ਼ਿਲ੍ਹਾ ਮੋਗਾ ਦੇ ਆਗੂ ਨਿਰਮਲ ਸਿੰਘ ਨਿੰਮਾ, ਸਵਰਨ ਸਿੰਘ ਮੱਲੀਪੁਰ, ਅਮਰਜੀਤ ਸਿੰਘ ਲੁਧਿਆਣਾ, ਪਰਮਿੰਦਰ ਕੁਮਾਰ, ਮਲੇਰਕੋਟਲਾ ਦੇ ਆਗੂ ਸਰਦਾਰ ਅਲੀ ਆਦਿ ਨੇ ਵੀ ਸੰਬੋਧਨ ਕੀਤਾ।

LEAVE A REPLY

Please enter your comment!
Please enter your name here