Home crime ਤਰਨਤਾਰਨ ‘ਚ ਭਿਆਨਕ ਹਾਦਸਾ ! ਬੇਕਾਬੂ ਕਾਰ ਦਰੱਖ਼ਤ ‘ਚ ਵੱਜਣ ਕਾਰਨ 3...

ਤਰਨਤਾਰਨ ‘ਚ ਭਿਆਨਕ ਹਾਦਸਾ ! ਬੇਕਾਬੂ ਕਾਰ ਦਰੱਖ਼ਤ ‘ਚ ਵੱਜਣ ਕਾਰਨ 3 ਨੌਜਵਾਨਾਂ ਦੀ ਦਰਦਨਾਕ ਮੌਤ

53
0


ਚੋਹਲਾ ਸਾਹਿਬ (ਧਰਮਿੰਦਰ ) ਤਰਨਤਾਰਨ ‘ਚ ਭਿਆਨਕ ਹਾਦਸਾ ਹੋਇਆ ਹੈ। ਬੇਕਾਬੂ ਕਾਰ ਦਰੱਖ਼ਤ ‘ਚ ਵੱਜਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਹੈ। ਹਾਦਸਾ ਪਿੰਡ ਬੱਲਿਆਂ ਵਾਲਾ ਨੇੜੇ ਵਾਪਰਿਆ ਹੈ। ਦੋ ਨੌਜਵਾਨ ਚੋਹਲਾ ਸਾਹਿਬ ਦੇ ਸਨ ਤੇ ਤੀਜਾ ਨਜਦੀਕੀ ਪਿੰਡ ਰੱਤੋਕੇ ਦਾ ਵਾਸੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਦੋ ਨੌਜਵਾਨ ਬੀਤੀ ਦੇਰ ਰਾਤ ਚੋਹਲਾ ਸਾਹਿਬ ਤੋਂ ਸਰਹਾਲੀ ਢਾਬੇ ‘ਤੇ ਖਾਣਾ ਖਾਣ ਗਏ ਸੀ। ਦੇਰ ਰਾਤ ਕਰੀਬ 11 ਵਜੇ ਜਦੋਂ ਦੋਵੇਂ ਵਾਪਸ ਆ ਰਹੇ ਸੀ ਤਾਂ ਰੱਤੋਕੇ ਪਿੰਡ ਦੇ ਇਕ ਲੜਕੇ ਨੇ ਇਨ੍ਹਾਂ ਤੋਂ ਲਿਫਟ ਲਈ। ਜਦੋਂ ਇਹ ਤਿੰਨੋਂ ਵਾਪਸ ਵਿਚ ਆ ਰਹੇ ਸੀ ਤਾਂ ਨਹਿਰ ਦੇ ਪੁਲ਼ ‘ਤੇ ਇਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਦਰੱਖ਼ਤ ਨਾਲ ਜਾ ਟਕਰਾਈ ਤੇ ਤਿੰਨਾਂ ਦੀ ਮੌਤ ਹੋ ਗਈ।

ਮ੍ਰਿਤਕਾਂ ਦੀ ਪਛਾਣ ਅੰਕੁਸ਼ ਨਈਅਰ ਪੁੱਤਰ ਰਮੇਸ਼ ਕੁਮਾਰ ਵਾਸੀ ਚੋਹਲਾ ਸਾਹਿਬ, ਜਤਿਨ ਨਈਅਰ ਪੁੱਤਰ ਪਵਨ ਕੁਮਾਰ ਵਾਸੀ ਚੋਹਲਾ ਸਾਹਿਬ ਤੇ ਨਿਸ਼ਾਨ ਸਿੰਘ ਵਾਸੀ ਸਵਰਨ ਸਿੰਘ ਵਾਸੀ ਰੱਤੋਕੇ ਵਜੋਂ ਹੋਈ ਹੈ। ਅੰਕੁਸ਼ ਵਿਆਹਿਆ ਹੋਇਆ ਹੈ ਤੇ ਉਸ ਦਾ ਤਿੰਨ ਮਹੀਨੇ ਦਾ ਬੇਟਾ ਹੈ। ਜਤਿਨ ਉਸ ਦੀ ਮਾਸੀ ਦਾ ਪੁੱਤ ਹੈ ਤੇ ਅਜੇ ਕੁਆਰਾ ਸੀ। ਨਿਸ਼ਾਨ ਸਿੰਘ ਵੀ ਵਿਆਹਿਆ ਹੋਇਆ ਹੈ। ਹਾਦਸੇ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਹੈ।

LEAVE A REPLY

Please enter your comment!
Please enter your name here