Home Farmer ਕ੍ਰਿਸ਼ੀ ਸਿੰਚਾਈ ਯੋਜਨਾ ਤਹਿਤ ਬਾਸਮਤੀ ਫਸਲ ਨੂੰ ਉਤਸ਼ਾਹਿਤ ਕਰਨ ਹਿੱਤ ਕਿਸਾਨ ਮਿੱਤਰਾਂ...

ਕ੍ਰਿਸ਼ੀ ਸਿੰਚਾਈ ਯੋਜਨਾ ਤਹਿਤ ਬਾਸਮਤੀ ਫਸਲ ਨੂੰ ਉਤਸ਼ਾਹਿਤ ਕਰਨ ਹਿੱਤ ਕਿਸਾਨ ਮਿੱਤਰਾਂ ਨੂੰ ਕਰਾਇਆ ਗਿਆ ਸਿਖਲਾਈ ਕੋਰਸ

42
0


ਤਰਨ ਤਾਰਨ, 19 ਅਪੈ੍ਲ (ਰਾਜੇਸ਼ ਜੈਨ) : ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਤਹਿਤ ਸਥਾਨਕ ਆਰ ਕੇ ਰੀਜ਼ੋਰਟ ਵਿਖੇ ਬਾਸਮਤੀ ਫਸਲ ਨੂੰ ਉਤਸ਼ਾਹਿਤ ਕਰਨ ਹਿਤ ਕਿਸਾਨ ਮਿੱਤਰਾਂ ਦਾ ਦੋ ਦਿਨਾ ਸਿਖਲਾਈ ਕੋਰਸ ਕਰਾਇਆ ਗਿਆ। ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਡਾ ਸੁਰਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਾਣੀ ਦਾ ਪੱਧਰ ਦਿਨ-ਬ-ਦਿਨ ਡਿਗ ਰਿਹਾ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ।ਪਾਣੀ ਬਿਨਾ ਜੀਵਨ ਅਸੰਭਵ ਹੈ, ਇਸ ਲਈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਹੰਭਲਾ ਮਾਰਨਾ ਚਾਹੀਦਾ ਹੈ ਅਤੇ ਅਜਿਹੀਆਂ ਖੇਤੀ ਤਕਨੀਕਾਂ ਨੂੰ ਅਪਨਾਉਣਾ ਚਾਹੀਦਾ ਹੈ ਜਿਸ ਨਾਲ ਪਾਣੀ ਦੀ ਬੱਚਤ ਕੀਤੀ ਜਾ ਸਕੇ।ਉਨ੍ਹਾਂ ਕਿਹਾ ਕਿ ਮਿਲੇ ਤਜਰਬੇ ਅਨੁਸਾਰ 20 ਜੂਨ ਤੋਂ ਬਾਅਦ ਝੋਨਾ ਲਗਾਉਣ ਨਾਲ ਪਾਣੀ ਦੀ ਬੱਚਤ ਤਾਂ ਹੁੰਦੀ ਹੀ ਹੈ ਸਗੋਂ ਇਸ ਨਾਲ ਫਸਲ ਦਾ ਝਾੜ ਵੀ ਵੱਧ ਹੁੰਦਾ ਹੈ। ਇਸੇ ਤਰ੍ਹਾਂ ਜੇਕਰ ਬਾਸਪਤੀ ਦੀ ਲਵਾਈ ਜੁਲਾਈ ਦੇ ਪਹਿਲੇ ਪੰਦਰਵਾੜੇ ਕੀਤੀ ਜਾਵੇ ਤਾਂ ਫਸਲ ਦੀ ਗੁਣਵੱਤਾ ਅਤੇ ਝਾੜ ਵਿੱਚ ਵਾਧਾ ਹੋਵੇਗਾ। ਇਸ ਤਰ੍ਹਾਂ ਪੈਦਾ ਹੋਈ ਮਿਆਰੀ ਬਾਸਮਤੀ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕਦਾ ਹੈ।ਸਟੇਜ ਸੰਚਾਲਨ ਕਰਦਿਆਂ ਡਾ. ਭੁਪਿੰਦਰ ਸਿੰਘ ਖੇਤੀਬਾੜੀ ਅਫਸਰ, ਪੱਟੀ ਨੇ ਕਿਹਾ ਕਿ ਖੇਤੀ ਕੁਦਰਤ ਤੇ ਨਿਰਭਰ ਹੈ ਇਸ ਲਈ ਕੁਦਰਤ ਪੱਖੀ ਤਕਨੀਕਾਂ ਕਰਦਿਆਂ ਜਿੱਥੇ ਫਸਲਾਂ ਦੀ ਰਹਿੰਦ ਖੂੰਦ ਨੂੰ ਅੱਗ ਨਾ ਲਗਾਓ ਉਥੇ ਮਾਹਿਰਾਂ ਵੱਲੋਂ ਸਿਫਾਰਸ਼ ਖਾਦਾਂ ਦੀ ਵਰਤੋਂ ਕੀਤੀ ਜਾਵੇ। ਟਰੇਨਿੰਗ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਅਧਿਕਾਰਿਤ ਖੇਤੀ ਮਾਹਰ ਡਾ ਕਮਲਜੀਤ ਸਿੰਘ ਸੂਰੀ, ਡਾ ਅਰਸ਼ਦੀਪ ਸਿੰਘ, ਡਾ ਪਰਮਿੰਦਰ ਕੌਰ ਡਾ ਬੂਟਾ ਸਿੰਘ ਢਿੱਲੋਂ, ਡਾ ਆਸਥਾ, ਡਾ ਰਮਿੰਦਰ ਕੌਰ, ਡਾ ਗੁਰਮੀਤ ਸਿੰਘ, ਇੰਜੀਨੀਅਰ ਰੁਪਿੰਦਰ ਚੰਦੇਲ ਨੇ ਕਿਸਾਨਾਂ ਨੂੰ ਬਾਸਮਤੀ ਦੀਆਂ ਵੱਖ ਵੱਖ ਕਿਸਮਾਂ ਦੀ ਚੋਣ,ਬੀਜ ਨੂੰ ਸੋਧ ਕੇ ਵਰਤਣ, ਇਸ ਵਿੱਚ ਲੱਗਣ ਵਾਲੇ ਕੀੜੇ ਮਕੌੜੇ ਅਤੇ ਬਿਮਾਰੀਆਂ ਦੀ ਪਹਿਚਾਣ ਅਤੇ ਸੁਚੱਜੀ ਰੋਕਥਾਮ ਅਤੇ ਝੋਨੇ ਬਾਸਮਤੀ ਦੀ ਸਿੱਧੀ ਬਿਜਾਈ ਸੰਬੰਧੀ ਵਿਗਿਆਨਕ ਜਾਣਕਾਰੀ ਦਿੱਤੀ।ਇਸ ਮੌਕੇ ਡਾ. ਅਮਨਦੀਪ ਸਿੰਘ ਭੂਮੀ ਰੱਖਿਆ ਵਿਭਾਗ ਨੇ ਪਾਣੀ ਦੀ ਬੱਚਤ ਲਈ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਸੈਸ਼ਨ ਦੌਰਾਨ ਜ਼ਿਲ੍ਹਾ ਸਿਖਲਾਈ ਅਫ਼ਸਰ ਡਾ. ਹਰਪਾਲ ਸਿੰਘ ਪੰਨੂੰ ਨੇ ਕਿਹਾ ਕਿ ਤਰਨਤਾਰਨ ਜ਼ਿਲ੍ਹੇ ਵਿਚ ਪੈਦਾ ਕੀਤੀ ਜਾਂਦੀ ਬਾਸਮਤੀ ਦੀ ਅੰਤਰਰਾਸ਼ਟਰੀ ਮੰਡੀ ਵਿੱਚ ਕਾਫ਼ੀ ਮੰਗ ਹੈ ।ਇਸ ਵਾਰ ਪੰਜਾਬ ਸਰਕਾਰ ਵੱਲੋਂ ਬਾਸਮਤੀ ਹੇਠ ਰਕਬਾ ਵਧਾਉਣ ਲਈ ਵਿਸ਼ੇਸ਼ ਉਪਰਾਲਾ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਸਾਨ ਮਿੱਤਰਾਂ ਨੂੰ ਅਪੀਲ ਕੀਤੀ ਕਿ ਉਹ ਟਰੇਨਿੰਗ ਦੌਰਾਨ ਲਈ ਗਈ ਤਕਨੀਕੀ ਜਾਣਕਾਰੀ ਦੂਜੇ ਕਿਸਾਨਾਂ ਤੱਕ ਪਹੁੰਚਾਉਣ ਤਾਂ ਜੋ ਕੁਆਲਟੀ ਦੀ ਬਾਸਮਤੀ ਪੈਦਾ ਕੀਤੀ ਜਾ ਸਕੇ।ਇਸ ਮੌਕੇ ਡਾ. ਮਲਵਿੰਦਰ ਸਿੰਘ ਖੇਤੀਬਾੜੀ ਅਫਸਰ ਖਡੂਰ ਸਾਹਿਬ, ਡਾ. ਗੁਰਿੰਦਰਜੀਤ ਸਿੰਘ ਖੇਤੀਬਾੜੀ ਅਫਸਰ ਗੰਡੀਵਿੰਡ, ਡਾ. ਰੁਲਦਾ ਸਿੰਘ ਖੇਤੀਬਾੜੀ ਅਫਸਰ ਤਰਨ ਤਾਰਨ, ਡਾ. ਤੇਜਬੀਰ ਸਿੰਘ ਖੇਤੀਬਾੜੀ ਅਫਸਰ ਭੀਖੀ ਪਿੰਡ ਡਾ. ਰਮਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਨੌਸ਼ਿਹਰਾ ਪੰਨੂੰਆ, ਡਾ. ਗੁਰਬੀਰ ਸਿੰਘ ਏਡੀਓ ਚੋਹਲਾ ਸਾਹਿਬ, ਡਾ. ਹਰਮੀਤ ਸਿੰਘ ਏਡੀਓ ਵਲਟੋਹਾ, ਪੀਡੀ ਵਿਕਰਮ ਸੂਦ ਵੱਖ-ਵੱਖ ਬਲਾਕਾਂ ਦੇ ਕਿਸਾਨ ਮਿੱਤਰ ਨਾਲ ਹਾਜਰ ਹੋਏ।

LEAVE A REPLY

Please enter your comment!
Please enter your name here