ਜਗਰਾਉਂ, 21 ਅਪ੍ਰੈਲ ( ਬੌਬੀ ਸਹਿਜਲ, ਧਰਮਿੰਦਰ )-ਸੀਆਈਏ ਸਟਾਫ਼ ਦੀ ਪੁਲਿਸ ਪਾਰਟੀ ਨੇ ਇੱਕ ਵਿਅਕਤੀ ਨੂੰ 20 ਕਿਲੋ ਭੁੱਕੀ ਸਮੇਤ ਕਾਬੂ ਕੀਤਾ ਹੈ। ਜਿਸ ਦੇ ਖਿਲਾਫ ਥਾਣਾ ਸਦਰ 20 ਕਿਲੋ ਭੁੱਕੀ ਸਮੇਤ ਇੱਕ ਕਾਬੂਗਰਾਉਂ ਵਿਖੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਨਵਦੀਪ ਸਿੰਘ ਨੇ ਦੱਸਿਆ ਕਿ ਏਐਸਆਈ ਬਲਵਿੰਦਰ ਸਿੰਘ ਪੁਲੀਸ ਪਾਰਟੀ ਨਾਲ ਚੈਕਿੰਗ ਲਈ ਬੱਸ ਸਟੈਂਡ ਚੌਕੀਮਾਨ ’ਤੇ ਮੌਜੂਦ ਸਨ। ਇਤਲਾਹ ਮਿਲੀ ਸੀ ਕਿ ਜਸਪ੍ਰੀਤ ਸਿੰਘ ਉਰਫ਼ ਹੈਪੀ ਵਾਸੀ ਪਿੰਡ ਹੀਰਾ ਥਾਣਾ ਕੂੰਮਕਲਾਂ ਜ਼ਿਲ੍ਹਾ ਲੁਧਿਆਣਾ ਬਾਹਰਲੇ ਰਾਜ ਤੋਂ ਭੁੱਕੀ ਚੂਰਾ ਭੁੱਕੀ ਲਿਆ ਕੇ ਜੀ.ਟੀ.ਰੋਡ ਪਿੰਡ ਚੌਂਕੀਮਾਨ ਅਤੇ ਚੌਕੀਮਾਨ ਨੇੜੇ ਢਾਬਾ ਵਿਖੇ ਟਰੱਕ ਡਰਾਈਵਰਾਂ ਨੂੰ ਵੇਚਦਾ ਹੈ। ਇਸ ਸਮੇਂ ਵੀ ਢਾਬੇ ਕੋਲ ਸੂਆ ਪਟੜੀ ’ਤੇ ਭੁੱਕੀ ਸਮੇਤ ਬੈਠਾ ਹੋਇਆ ਹੈ। ਇਸ ਸੂਚਨਾ ’ਤੇ ਛਾਪੇਮਾਰੀ ਕਰਕੇ ਜਸਪ੍ਰੀਤ ਸਿੰਘ ਉਰਫ ਹੈਪੀ ਨੂੰ 20 ਕਿਲੋ ਭੁੱਕੀ ਸਮੇਤ ਕਾਬੂ ਕੀਤਾ ਗਿਆ।