Home crime ਰਿਟਰਨਾਂ ‘ਚ ਹੇਰਾ ਫੇਰੀ ਕਰ ਕੇ ਇਨਕਮ ਟੈਕਸ ਵਿਭਾਗ ਤੋਂ 2 ਕਰੋੜ...

ਰਿਟਰਨਾਂ ‘ਚ ਹੇਰਾ ਫੇਰੀ ਕਰ ਕੇ ਇਨਕਮ ਟੈਕਸ ਵਿਭਾਗ ਤੋਂ 2 ਕਰੋੜ ਰੁਪਏ ਰਿਫੰਡ ਪ੍ਰਾਪਤ ਕਰਨ ਦੇ ਦੋਸ਼ ‘ਚ ਦੋ ਖ਼ਿਲਾਫ਼ ਮਾਮਲਾ ਦਰਜ

65
0

ਫਿਰੋਜ਼ਪੁਰ (ਰਾਜਨ ਜੈਨ) ਬੀਡੀਪੀਓ ਫਿਰੋਜ਼ਪੁਰ, ਈਓ ਨਗਰ ਪੰਚਾਇਤ ਮਮਦੋਟ, ਈਓ ਮਿਉਂਸੀਪਲ ਕੌਂਸਲ ਫਿਰੋਜ਼ਪੁਰ, ਐੱਸਪੀਸੀਆਈਡੀ ਜੋਨਲ ਵਿਭਾਗ ਦੇ ਵਿੱਤੀ ਸਾਲ 2021-22 ਦੀਆਂ ਇਨਕਮ ਟੈਕਸ ਦੀਆਂ ਰਿਟਰਨਾਂ ਵਿਚ ਹੇਰਾ ਫੇਰੀ ਕਰਨ ਕਰਕੇ 2 ਕਰੋੜ ਰੁਪਏ ਰਿਫੰਡ ਵਜੋਂ ਪ੍ਰਾਪਤ ਕਰਨ ਦੇ ਦੋਸ਼ ਵਿਚ ਥਾਣਾ ਕੈਂਟ ਫਿਰੋਜ਼ਪੁਰ ਪੁਲਿਸ ਨੇ ਇਕ ਬਾਏ ਨੇਮ ਵਿਅਕਤੀ ਅਤੇ ਇਕ ਅਣਪਛਾਤੇ ਵਿਅਕਤੀ ਖਿਲਾਫ 420, 120-ਬੀ ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਅਮਨਦੀਪ ਕੌਰ ਨੇ ਦੱਸਿਆ ਕਿ ਦਰਖਾਸਤ ਨੰਬਰ 498 ਸਪੈਸ਼ਲ ਪੀਸੀ ਰਾਹੀਂ ਨਰੇਸ਼ ਕੁਮਾਰ ਬਾਂਸਲ ਇਨਕਮ ਟੈਕਸ ਅਫਸਰ ਵਾਰਡ ਨੰਬਰ 3 ਫਿਰੋਜ਼ਪੁਰ ਨੇ ਦੱਸਿਆ ਕਿ ਦੋਸ਼ੀ ਪ੍ਰਿੰਸੀ ਚੋਪੜਾ ਪੁੱਤਰ ਪ੍ਰਵੇਸ਼ ਚੋਪੜਾ ਵਾਸੀ ਮਕਾਨ ਨੰਬਰ 44 ਗਲੀ ਨੰਬਰ 3 ਸੰਤ ਨਗਰ ਇੱਛੇ ਵਾਲਾ ਰੋਡ ਸਿਟੀ ਫਿਰੋਜ਼ਪੁਰ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਬੀਡੀਪੀਓ ਫਿਰੋਜ਼ਪੁਰ, ਈਓ ਨਗਰ ਪੰਚਾਇਤ ਮਮਦੋਟ, ਈਓ ਮਿਉਂਸੀਪਲ ਕੌਂਸਲ ਫਿਰੋਜ਼ਪੁਰ, ਐੱਸਪੀਸੀਆਈਡੀ ਜੋਨਲ ਵਿਭਾਗ ਦੇ ਵਿੱਤੀ ਸਾਲ 2021-22 ਦੀਆਂ ਇਨਕਮ ਟੈਕਸ ਦੀਆਂ ਰਿਟਰਨਾਂ ਵਿਚ ਹੇਰਾ ਫੇਰੀ ਕਰਨ ਕਰਕੇ 2 ਕਰੋੜ ਰੁਪਏ ਰਿਫੰਡ ਵਜੋਂ ਪ੍ਰਾਪਤ ਕਰਨ ਕੀਤੇ ਹਨ। ਜਾਂਚਕਰਤਾ ਨੇ ਦੱਸਿਆ ਕਿ ਪੁਲਿਸ ਨੇ ਪ੍ਰਿੰਸ ਚੋਪੜਾ ਅਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here