Home crime ਵਪਾਰੀਆਂ ਨੂੰ ਘੇਰ ਕੇ ਅਤੇ ਪੈਟਰੋਲ ਪੰਪਾਂ ਨੂੰ ਲੁੱਟਣ ਵਾਲੇ ਗਿਰੋਹ ਦੇ...

ਵਪਾਰੀਆਂ ਨੂੰ ਘੇਰ ਕੇ ਅਤੇ ਪੈਟਰੋਲ ਪੰਪਾਂ ਨੂੰ ਲੁੱਟਣ ਵਾਲੇ ਗਿਰੋਹ ਦੇ 5 ਮੈਂਬਰ ਗ੍ਰਿਫਤਾਰ

58
0


ਜਗਰਾਉਂ, 29 ਜੁਲਾਈ ( ਭਗਵਾਨ ਭੰਗੂ, ਜਗਰੂਪ ਸੋਹੀ )- ਥਾਣਾ ਸਦਰ ਦੀ ਪੁਲਸ ਪਾਰਟੀ ਨੇ ਵੱਖ-ਵੱਖ ਸ਼ਹਿਰਾਂ ਤੋਂ ਆਪਣੀ ਉਗਰਾਹੀ ਇਕੱਠੀ ਕਰਕੇ ਲੈ ਜਾਣ ਵਾਲੇ ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਰਸਤੇ ਵਿਚ ਘੇਰ ਕੇ ਲੁੱਟਣ ਵਾਲੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਅਸਲੇ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਐਸਐਸਪੀ ਨਵਨੀਤ ਸਿੰਘ ਬੈਂਸ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਡੀਐਸਪੀ ਸਤਵਿੰਦਰ ਸਿੰਘ ਵਿਰਕ ਦੀ ਅਗਵਾਈ ਹੇਠ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਅਮਰਜੀਤ ਸਿੰਘ ਵੱਲੋਂ ਜੀ.ਟੀ.ਰੋਡ ਸਿੱਧਵਾਂ ਕਲਾਂ ਵਿਖੇ ਨਾਕਾਬੰਦੀ ਦੌਰਾਨ ਮਿਲੀ ਸੂਚਨਾ ਦੇ ਆਧਾਰ ’ਤੇ ਮਿੱਠੂ ਉਰਫ ਵਿੱਕੀ ਵਾਸੀ ਪਿੰਡ ਕੁੱਸਾ ਥਾਣਾ ਬੱਧਨੀ ਕਲਾਂ ਜ਼ਿਲਾ ਮੋਗਾ, ਬਲਕਾਰ ਸਿੰਘ, ਰਾਜਵਿੰਦਰ ਸਿੰਘ, ਸੁਖਵਿੰਦਰ ਸਿੰਘ ਉਰਫ ਸੁੱਖਾ ਉਰਫ ਸਰਪੰਚ ਵਾਸੀ ਪਿੰਡ ਜੱਟਪੁਰਾ ਅਤੇ ਹਰਵਿੰਦਰ ਸਿੰਘ ਉਰਫ ਕਾਲੀ ਵਾਸੀ ਪਿੰਡ ਦੋਧਰ ਥਾਣਾ ਬੱਧਨੀ ਕਲਾਂ ਜ਼ਿਲਾ ਮੋਗਾ ਨੂੰ ਚੌਕੀਮਾਨ ਨੇੜੇ ਪੁਰਾਣੀ ਭੱਠੇ ’ਤੇ ਬਣੇ ਕਮਰਿਆਂ ’ਚ ਬੈਠ ਕੇ ਫ਼ਿਰੋਜ਼ਪੁਰ, ਫ਼ਰੀਦਕੋਟ ਆਦਿ ਤੋਂ ਉਗਰਾਹੀ ਕਰਕੇ ਪੈਸੇ ਲੈ ਕੇ ਲੁਧਿਆਣੇ ਜਾਣ ਵਾਲੇ ਕਾਰੋਬਾਰੀਆਂ ਨੂੰ ਰਸਤੇ ’ਚ ਹੀ ਘੇਰ ਕੇ ਅਤੇ ਜੀ.ਟੀ ਰੋਡ ’ਤੇ ਸਥਿਤ ਵੱਡੇ ਪੈਟਰੋਲ ਪੰਪ ’ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਪਾਸ ਹਥਿਆਰ ਵੀ ਹਨ। ਇਸ ਸਬੰਧੀ ਸੂਚਨਾ ਮਿਲਣ ’ਤੇ ਥਾਣਾ ਸਦਰ ਜਗਰਾਉਂ ਵਿਖੇ ਇਨ੍ਹਾਂ ਸਾਰਿਆਂ ਖ਼ਿਲਾਫ਼ ਕੇਸ ਦਰਜ ਕਰਕੇ ਚੌਕੀਮਾਨ ਨੇੜੇ ਪੁਰਾਣੇ ਭੱਠੇ ’ਤੇ ਛਾਪਾ ਮਾਰ ਕੇ ਇਨ੍ਹਾਂ ਸਾਰਿਆਂ ਨੂੰ ਕਾਬੂ ਕਰ ਲਿਆ ਗਿਆ। ਇਨ੍ਹਾਂ ਕੋਲੋਂ ਇੱਕ .315 ਬੋਰ ਰਿਵਾਲਵਰ ਸਮੇਤ ਤਿੰਨ ਜਿੰਦਾ ਕਾਰਤੂਸ, ਦੋ ਕਮਾਣੀਦਾਰ ਚਾਕੂ, ਦੋ ਦਾਹ ਅਤੇ ਚਾਰ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਮੋਟਰਸਾਈਕਲਾਂ ਦੇ ਨੰਬਰ ਵੀ ਜਾਅਲੀ ਪਾਏ ਗਏ ਹਨ। ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਮਿੱਠੂ ’ਤੇ ਪਹਿਲਾਂ ਵੀ ਹਨ ਕੇਸ ਦਰਜ–
ਐਸਐਸਪੀ ਬੈਂਸ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਮਿੱਠੂ ਉਰਫ ਵਿੱਕੀ ਖਿਲਾਫ ਪਹਿਲਾਂ ਵੀ ਚਾਰ ਕੇਸ ਦਰਜ ਹਨ। ਜਿਸ ’ਚ ਲੁੱਟ-ਖੋਹ ਦੇ ਦੋਸ਼ ’ਚ ਮੁਕੱਦਮਾ ਨੰਬਰ 140/22 ਥਾਣਾ ਬੱਧਨੀ ਕਲਾਂ, ਇਸ ਮਾਮਲੇ ’ਚ ਉਹ ਅਦਾਲਤ ’ਚੋਂ ਗੈਰ-ਹਾਜ਼ਰ ਹੈ। ਲੁੱਟ-ਖੋਹ ਦੇ ਦੋਸ਼ ’ਚ ਥਾਣਾ ਸਦਰ ਰਾਏਕੋਟ ’ਚ ਮੁਕੱਦਮਾ ਨੰਬਰ 197/22, ਥਾਣਾ ਸਦਰ ਰਾਏਕੋਟ ’ਚ ਮੁਕੱਦਮਾ ਨੰਬਰ 75/23 ਅਤੇ ਲੁੱਟ-ਖੋਹ ਦੇ ਦੋਸ਼ ’ਚ ਥਾਣਾ ਸਦਰ ਰਾਏਕੋਟ ’ਚ ਮੁਕੱਦਮਾ ਨੰਬਰ 83/23 ਦਰਜ ਹਨ। ਪੁੱਛਗਿੱਛ ਦੌਰਾਨ ਮਿੱਠੂ ਉਰਫ ਵਿੱਕੀ ਵੱਲੋਂ ਜ਼ਿਲ੍ਹਾ ਮੋਗਾ ਵਿੱਚ ਪੈਟਰੋਲ ਪੰਪ ਅਤੇ ਮੋਟਰਸਾਈਕਲ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਵੀ ਕਬੂਲਿਆ ਗਿਆ ਹੈ।

LEAVE A REPLY

Please enter your comment!
Please enter your name here