Home crime ਕਤਲ ਕੇਸ ਦੇ ਦੋਸ਼ੀ ਵਾਰਦਾਤ ਤੋਂ ਕੁੱਝ ਘੰਟਿਆਂ ਵਿੱਚ ਗ੍ਰਿਫਤਾਰ

ਕਤਲ ਕੇਸ ਦੇ ਦੋਸ਼ੀ ਵਾਰਦਾਤ ਤੋਂ ਕੁੱਝ ਘੰਟਿਆਂ ਵਿੱਚ ਗ੍ਰਿਫਤਾਰ

69
0


ਜਗਰਾਓਂ, 6 ਅਗਸਤ ( ਰਾਜੇਸ਼ ਜੈਨ, ਜਗਰੂਪ ਸੋਹੀ, ਮੋਹਿਤ ਜੈਨ )-ਸਿੱਧਵਾਂਬੇਟ ਥਾਣੇ ਦੇ ਅਧੀਨ ਮਲਸੀਹਾਂ ਬਾਜਣ ਪਿੰਡ ਵਿਖੇ ਹੋਏ ਕਤਲ ਦੀ ਗੁੱਥੀ ਨੂੰ ਕੁਝ ਹੀ ਘੰਟਿਆਂ ਅੰਦਰ ਸੁਲਝਾਉਂਦੇ ਹੋਏ ਪੁਲਿਸ ਨੇ ਤਿਨ ਦੋਸ਼ੀਆਂ ਨੂੰ ਗਿਰਫਤਾਰ ਕਰ ਲਿਆ। ਐਸ ਐਸ ਪੀ ਨਵਨੀਤ ਸਿੰਘ ਬੈਂਸ ਨੇ ਜਾਣਕਾਰ ਦਿੰਦੇ ਹੋਏ ਦੱਸਿਆ ਕਿ ਐਸ ਪੀ ਐਚ ਮਨਵਿੰਦਰ ਬੀਰ ਸਿੰਘ, ਡੀ ਐਸ ਪੀ ਸਤਵਿੰਦਰ ਸਿੰਘ ਵਿਰਕ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇੰਸਪੈਕਟਰ ਦਲਜੀਤ ਸਿੰਘ ਮੁੱਖ ਅਫਸਰ ਥਾਣਾ ਸਿਧਵਾਂ ਬੇਟ ਦੀ ਟੀਮ ਨੇ ਥਾਣਾ ਸਿੰਧਵਾ ਬੇਟ ਦੇ ਏਹੀਏ ਵਿੱਚ ਹੋਏ ਕਤਲ ਕੇਸ ਦੀ ਗੁੱਥੀ ਸੁਲਝਾਉਂਦੇ ਹੋਏ ਦੋਸ਼ੀਆਨ ਨੂੰ ਵਾਰਦਾਤ ਦੇ ਕੁੱਝ ਘੰਟਿਆ ਬਾਦ ਹੀ ਤਕਨੀਕੀ ਢੰਗਾਂ ਦੀ ਵਰਤੋਂ ਕਰਕੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਉਕਤ ਮੁਕਦਮਾ ਮਿ੍ਰਤਕ ਦੀ ਪਤਨੀ ਬਿੰਦਰ ਕੌਰ ਮਲਸੀਆਂ ਬਾਜਣ ਖੋਲਿਆਂ ਵਾਲਾ ਪੁਲ ਦੇ ਬਿਆਨਾਂ ਤੇ ਗੁਰਜੀਤ ਸਿੰਘ ਉਰਫ ਗੀਤਾ ਵਾਸੀ ਸਿੱਧਵਾ ਬੇਟ ਅਤੇ 2 ਨਾ ਮਲੂਮ ਵਿਅਕਤੀਆਂ ਖਿਲਾਫ ਦਰਜ ਰਜਿਸਟਰ ਕੀਤਾ ਗਿਆ ਸੀ। ਬਿੰਦਰ ਕੌਰ ਦੇ ਪਤੀ ਦੀ ਦੋਸਤੀ ਗੁਰਜੀਤ ਸਿੰਘ ਉਰਫ ਗੀਤਾ ਵਾਸੀ ਸਿੱਧਵਾਂ ਬੇਟ ਨਾਲ ਸੀ। ਗੁਰਜੀਤ ਸਿੰਘ ਅਤੇ ਮੇਰੇ ਪਤੀ ਦਾ ਇੱਕ ਦੂਸਰੇ ਦੇ ਘਰ ਆਉਣਾ ਜਾਣਾ ਸੀ। ਹੁਣ ਕੁਝ ਦਿਨਾ ਤੇ ਗੁਰਜੀਤ ਸਿੰਘ ਅਤੇ ਮੇਰੇ ਪਤੀ ਦੀ ਬੋਲ ਚਾਲ ਘੱਟ ਸੀ ਕਿਉਂਕਿ ਗੁਰਜੀਤ ਸਿੰਘ ਉਰਫ ਗੀਤਾ ਮੇਰੇ ਪਤੀ ਪਰ ਸ਼ੱਕ ਕਰਦਾ ਸੀ ਕਿ ਮੇਰੇ ਪਤੀ ਰੇਸ਼ਮ ਸਿੰਘ ਦੇ ਗੁਰਜੀਤ ਸਿੰਘ ਉਰਫ ਗੀਤਾ ਦੀ ਪਤਨੀ ਨਾਲ ਨਜਾਇਜ ਸਬੰਧ ਹਨ। ਇਸੇ ਵਜੋਂ ਰੰਜਿਸ ਕਰਕੇ ਗੁਰਜੀਤ ਸਿੰਘ ਉਰਫ ਗੀਤਾ ਨੇ ਦੋ ਹੋਰ ਅਣਛਾਤੇ ਵਿਅਕਤੀਆਂ ਨਾਲ ਮਿਲ ਕੇ ਮੇਰੇ ਪਤੀ ਦੀ ਕੁੱਟਮਾਰ ਕੀਤੀ ਸੀ। ਜਿਸ ਨਾਲ ਮੇਰੇ ਪਤੀ ਰੇਸ਼ਮ ਸਿੰਘ ਦੀ ਮੌਤ ਹੋ ਗਈ। ਜੋ ਉਕਤ ਦੋਸ਼ੀ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੋਕਾ ਤੋਂ ਫਰਾਰ ਹੋ ਗਏ। ਮੁਕੱਦਮੇ ਦੇ ਤਫਤੀਸ਼ੀ ਅਫਸਰ ਇੰਸਪੈਕਟਰ ਦਲਜੀਤ ਸਿੰਘ ਮੁੱਖ ਅਫਸਰ ਥਾਣਾ ਸਿੰਧਵਾਂ ਬੇਟ ਨੇ ਇਸ ਵਾਰਦਾਤ ਤੇ ਕੁਝ ਘੰਟਿਆ ਵਿੱਚ ਦੋਸ਼ੀ ਗੁਰਜੀਤ ਸਿੰਘ ਉਰਫ ਗੀਤਾ ਅਤੇ ਇਸਦੇ ਦੋਵੇਂ ਸਾਥੀ ਇੰਦਰਜੀਤ ਸਿੰਘ ਉਰਫ ਬਬਲਾ ਵਾਸੀ ਸਲੇਮਪੁਰਾ ਅਤੇ ਅਮਰੀਕ ਸਿੰਘ ਉਰਫ ਬੌਬੀ ਵਾਸੀ ਮੱਧੇਪੁਰ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਵਾਰਦਾਤ ਵਿੱਚ ਵਰਤਿਆਂ ਬੇਸਬਾਲ, ਮ੍ਰਿਤਕ ਰੇਸ਼ਮ ਸਿੰਘ ਦਾ ਮੋਬਾਇਲ ਫੋਨ ਅਤੇ ਮੋਟਰ ਸਾਈਕਲ ਸੁਪਲਡਰ ਬਰਾਮਦ ਕੀਤਾ ਗਿਆ।

LEAVE A REPLY

Please enter your comment!
Please enter your name here