ਹਰਸਿਮਰਨ ਕੌਰ ਬਣੀ ਮਿਸ ਤੀਜ ਜਗਰਾਓਂ,12 ਅਗਸਤ ( ਰਾਜੇਸ਼ ਜੈਨ )-ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿਖ਼ੇ ਅੱਠਵੀਂ, ਨੌਵੀਂ ਤੇ ਦਸਵੀ ਦੇ ਵਿਦਿਆਰਥੀਆ ਵਲੋਂ ਤੀਆਂ ਦਾ ਤਿਓਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਤਿਓਹਾਰ ਦਾ ਮੰਤਵ ਨਵੀ ਪੀੜੀ ਵਿੱਚ ਅਲੋਪ ਹੋ ਰਹੇ ਸਾਡੇ ਵਿਰਸੇ ਨਾਲ ਜੋੜਨਾ ਸੀ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਪ੍ਰਧਾਨ ਰਮੇਸ਼ ਜੈਨ ਤੇ ਉਪ -ਪ੍ਰਧਾਨ ਕਾਂਤਾ ਸਿੰਗਲਾ ਨੂੰ ਫੁਲਕਾਰੀ ਤਾਣ ਕੇ ਲੋਕ ਗੀਤ ਗਾ ਕੇ ਗਿੱਧਾ ਪਾ ਕੇ ਪੰਜਾਬੀ ਸੱਭਿਆਚਾਰਕ ਮੰਚ ਤੱਕ ਲਿਆਂਦਾ ਗਿਆ । ਇਸ ਮੌਕੇ ਤੇ ਫੁਲਕਾਰੀਆ, ਘੱਗਰੇ, ਅਤੇ ਸੱਗੀ ਫੁੱਲਾਂ ਦੇ ਨਾਲ ਸਜੀਆਂ ਮੁਟਿਆਰਾ ਨੇ ਸਭ ਦਾ ਮਨ ਮੋਹ ਲਿਆ ਅਤੇ ਪੰਜਾਬੀ ਸੱਭਿਆਚਾਰਕ ਵਿਰਸੇ ਨਾਲ ਜੋੜਿਆ। ਮਿਸ ਤੀਜ ਦਸਵੀ ਕਲਾਸ ਦੀ ਹਰਸਿਮਰਨ ਕੌਰ ਬਣੀ, ਬੱਚਿਆਂ ਵਲੋਂ ਗਰੁੱਪ ਡਾਂਸ, ਗਿੱਧਾ, ਭੰਗੜਾ, ਪੇਸ਼ ਕਰ ਕੇ ਸਭ ਦਾ ਮਨੋਰੰਜਨ ਕੀਤਾ। ਡਾਇਰੈਕਟਰ ਸ਼ਸ਼ੀ ਜੈਨ ਨੇ ਆਪਣੇ ਪੰਜਾਬੀ ਵਿਰਸੇ ਵਿੱਚ ਤੀਆਂ ਦੇ ਤਿਓਹਾਰ ਦਾ ਮਹੱਤਵ ਦੱਸਿਆ ਅਤੇ ਸਭ ਨੂੰ ਸੁਭ ਕਾਮਨਾਵਾਂ ਦਿੱਤੀਆਂ ਅਤੇ ਬੱਚਿਆਂ ਨੂੰ ਆਪਣੀ ਰਵਾਂਇਤੀ ਸੱਭਿਆਚਾਰ ਨਾਲ ਜੁੜਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵੀਨਾ ਸਹਿਗਲ, ਮਲਕੀਤ ਕੌਰ, ਕੁਲਦੀਪ ਕੌਰ,ਹਰਪ੍ਰੀਤ ਕੌਰ, ਅੰਕਿਤਾ ਗੁਪਤਾ, ਰਿਸ਼ੂ ਜੈਨ, ਸਰਿਤਾ ਅੱਗਰਵਾਲ, ਅੰਜੂ ਕੌਸ਼ਲ, ਸਰਬਜੀਤ ਕੌਰ, ਪ੍ਰਭਜੋਤ ਕੌਰ, ਮਨਪ੍ਰੀਤ ਕੌਰ, ਮੀਨਾਕਸ਼ੀ ਪਰਾਸਰ, ਮੋਨਿਕਾ ਢੰਡਾ, ਜਸਪ੍ਰੀਤ ਕੌਰ, ਜਸਵੀਰ ਕੌਰ ਆਦਿ ਹਾਜ਼ਿਰ ਸਨ ।