Home Protest ਵਿਦਿਆ ਮੰਦਰਾਂ ਨੂੰ ਕਤਲਗਾਹ ਬਨਾਉਣ ਦੇ ਜਿੰਮੇਵਾਰ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ

ਵਿਦਿਆ ਮੰਦਰਾਂ ਨੂੰ ਕਤਲਗਾਹ ਬਨਾਉਣ ਦੇ ਜਿੰਮੇਵਾਰ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ

48
0


ਜਗਰਾਓਂ, 24 ਅਗਸਤ ( ਜਗਰੂਪ ਸੋਹੀ, ਅਸ਼ਵਨੀ) -ਸਮਾਰਟ ਸਕੂਲਾਂ ਤੋਂ ਬਾਅਦ ਹੁਣ ਸਕੂਲ ਆਫ ਐਮੀਨੈੰਸ ਦਾ ਦਰਜਾ ਦੇ ਕੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਲੁਕ ਥੁੱਕ ਨਾਲ ਕੀ ਹਾਸਲ ਕਰਨਾ ਚਾਹੁੰਦੀ ਹੇ। ਸਿਰਫ ਤੇ ਸਿਰਫ ਫੋਕੀ ਭਲ। ਇਸ਼ਤਿਹਾਰੀ ਪਾਰਟੀ ਵਜੋਂ ਸਥਾਪਿਤ ਹੋ ਚੁਕੀ ਇਹ ਸਰਕਾਰ , ਸਿਖਿਆਮੰਤਰੀ, ਸਿਖਿਆ ਅਧਿਕਾਰੀ ਪ੍ਰਿੰਸੀਪਲ ਇਹ ਸਾਰੇ ਬੱਦੋਵਾਲ ਸਕੂਲ ਦੀ ਅਧਿਆਪਕਾ ਰਵਿੰਦਰ ਕੋਰ ਦੇ ਕਤਲ ਲਈ ਜਿੰਮੇਵਾਰ ਹਨ। ਬੀਤੇ ਦਿਨੀਂ ਲੈਂਟਰ ਡਿਗਣ ਨਾਲ ਮਾਰੀ ਗਈ ਅਧਿਆਪਕਾ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਜਾਹਰ ਕਰਦਿਆਂ ਇਨਕਲਾਬੀ ਕੇਂਦਰ ਪੰਜਾਬ ਦੇ ਆਗੂਆਂ ਕੰਵਲਜੀਤ ਖੰਨਾ ਤੇ ਜਸਵੰਤ ਜੀਰਖ ਨੇ ਇਸ ਘਟਨਾ ਨੂੰ ਹਾਦਸਾ ਕਹਿਣ ਤੇ ਤਿੱਖਾ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਕਿ ਸੱਤਰ ਸਲ ਪਹਿਲਾਂ 1951 ਚ ਬਣੀ ਇਸ ਸਕੂਲ ਬਿਲਡਿੰਗ ਦੀਆਂ ਨੀਹਾਂ ਬਦਲਣ ਦੀ ਥਾਂ ਉਪਰਲੀ ਮੰਜਿਲ ਤੇ ਮੁਰੰਮਤ ਕਰੇ ਡੰਗ ਟਪਕਿਆ ਜਾ ਰਿਹਾ ਸੀ। ਜੇ ਸਕੂਲ ਆਫ ਐਮੀਨੈੰਸ ਬਨਾਉਣੇ ਹਨ ਤਾਂ ਨਵੀਆਂ ਹਰ ਤਰਾਂ ਦੀ ਆਧੁਨਿਕ ਤਕਨੀਕ ਨਾਲ ਲੈਸ ਨਵੀਆਂ ਇਮਾਰਤਾਂ ਬਨਾਉਣ ਦੀ ਥਾਂ ਰੰਗ ਰੋਗਨ ਲਿਆਕੇ ਸਕੂਲਾਂ ਦੇ ਗੇਟਾਂ ਤੇ ਸਮਾਰਟ ਸਕੂਲ ਤੇ ਹੁਣ ਸਕੂਲ ਆਫ ਐਮੀਨੈੰਸ ਉਕੇਰ ਦਿੱਤਾ ਗਿਆ। ਸਕੂਲੀ ਬੱਚੇ ਜੇ ਕਰ ਬਦਕਿਸਮਤੀ ਨਾਲ ਉਸ ਕਮਰੇ ਚ ਹੁੰਦੇ ਤਾਂ ਇਹ ਬਹੁਤ ਵੱਡਾ ਨਾ ਸਹਿਣਯੋਗ ਨੁਕਸਾਨ ਹੋਣਾ ਸੀ। ਇਸ ਨੁਕਸਾਨ ਤੇ ਅਣਗਹਿਲੀ ਲਈ ਜਿੰਮੇਵਾਰ ਠੇਕੇਦਾਰ, ਸਕੂਲ ਪ੍ਰਿੰਸੀਪਲ, ਜਿਲਾ ਸਿਖਿਆ ਅਧਿਕਾਰੀ, ਸਿਖਿਆ ਮੰਤਰੀ ਸਮੇਤ ਸਾਰੇ ਦੋਸ਼ੀਆਂ ਤੇ ਕਤਲ ਦਾ ਮੁਕਦਮਾ ਦਰਜ ਕਰਨ ਦੀ ਮੰਗ ਦੋਹਾਂ ਆਗੂਆਂ ਨੇ ਕੀਤੀ ਹੈ। ਉਨਾਂ ਕਿਹਾ ਕਿ ਇਸ ਤੋ ਪਹਿਲਾਂ ਵੀ ਕਈ ਥਾਈਂ ਅਜਿਹੇ ਸਕੂਲੀ ਹਾਦਸੇ ਵਾਪਰਨ ਨਾਲ ਵਡੇ ਨੁਕਸਾਨ ਹੋ ਚੌਕੇ ਹਨ। ਉਨਾਂ ਮੰਗ ਕੀਤੀ ਕਿ ਸਾਰੇ ਸਰਕਾਰੀ ਸਕੂਲਾਂ ਦੀ ਜੰਗੀ ਪੱਧਰ ਤੇ ਪੜਤਾਲ ਕਰਕੇ ਪੁਰਾਣੀਆਂ ਬਿਲਡਿੰਗਾਂ ਚ ਸਿਥਤ ਸਕੂਲ ਬਦਲਵਾਂ ਪ੍ਰਬੰਧ ਕਰਕੇ ਤੁਰੰਤ ਸਿਫਟ ਕੀਤੇ ਜਾਣ। ਇਸ ਸਬੰਧੀ ਅਧਿਆਪਕ ਜਥੇਬ ਦੀਆਂ ਨੂੰ ਇਸ ਮਸਲੇ ਤੇ ਜੋਰਦਾਰ ਸੰਘਰਸ਼ ਵਿੱਢਣ ਦੀ ਅਪੀਲ ਵੀ ਕੀਤੀ ਗਈ ।

LEAVE A REPLY

Please enter your comment!
Please enter your name here