Home Protest ਬੱਦੋਵਾਲ’ ਵਿਖੇ ਸਕੂਲ ਬੈਲਡਿੰਗ ਡਿੱਗਣ ਨਾਲ ਹੋਈ ਦਰਦਨਾਕ ਦੁਰਘਟਨਾ ਤੇ ਗੌਰਮਿੰਟ ਸਕੂਲ...

ਬੱਦੋਵਾਲ’ ਵਿਖੇ ਸਕੂਲ ਬੈਲਡਿੰਗ ਡਿੱਗਣ ਨਾਲ ਹੋਈ ਦਰਦਨਾਕ ਦੁਰਘਟਨਾ ਤੇ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਦੁੱਖ ਦਾ ਪ੍ਰਗਟਾਵਾ

66
0


ਲੁਧਿਆਣਾ , 24 ਅਗਸਤ ( ਬਲਦੇਵ ਸਿੰਘ) —ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਸਕੂਲ ਔਫ ਐਮੀਨੈਂਸ), ਬੱਦੋਵਾਲ ਜ਼ਿਲ੍ਹਾ ਲੁਧਿਆਣਾ ਵਿਖੇ ਸਕੂਲ ਦੀ ਬਿਲਡਿੰਗ ਦੀ ਉਸਾਰੀ ਦੌਰਾਨ ਲੈਂਟਰ ਡਿੱਗਣ ਕਰਕੇ ਚਾਰ ਅਧਿਆਪਕ ਮਲਬੇ ਹੇਠ ਦੱਬੇ ਗਏ ਸਨ। ਜਿਨ੍ਹਾਂ ਵਿਚੋਂ ਇੱਕ ਅਧਿਆਪਕਾ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ ਅਤੇ ਬਾਕੀ ਤਿੰਨ ਅਧਿਆਪਕ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਇਸ ਮੌਕੇ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ, ਸਰਪ੍ਰਸਤ ਚਰਨ ਸਿੰਘ ਸਰਾਭਾ, ਪ੍ਰਵੀਨ ਕੁਮਾਰ ਲੁਧਿਆਣਾ, ਪਰਮਿੰਦਰਪਾਲ ਸਿੰਘ ਕਾਲੀਆ ਜ਼ਿਲ੍ਹਾ ਪ੍ਰਧਾਨ, ਟਹਿਲ ਸਿੰਘ ਸਰਾਭਾ, ਮਨੀਸ਼ ਸ਼ਰਮਾ, ਸੰਜੀਵ ਸ਼ਰਮਾ, ਹਰੀਦੇਵ ਸਮੇਤ ਸਮੂਹ ਆਗੂਆਂ ਵੱਲੋਂ ਇਸ ਦੁਰਘਟਨਾ ਉੱਪਰ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਆਗੂਆਂ ਵੱਲੋਂ ਇਸ ਦੁਰਘਟਨਾ ਵਿੱਚ ਇੱਕ ਅਧਿਆਪਕਾ ਦੀ ਮੌਤ ਅਤੇ ਜਖਮੀ ਅਧਿਆਪਕਾਂ ਉੱਤੇ ਡੂੰਘਾ ਦੁੱਖ ਪ੍ਰਗਟ ਕੀਤਾ। ਆਗੂਆਂ ਵੱਲੋਂ ਰੋਸ ਪ੍ਰਗਟ ਕਰਦੇ ਹੋਏ ਕਿਹਾ ਗਿਆ ਕਿ ਸਰਕਾਰੀ ਸਕੂਲਾਂ ਦੀਆਂ ਜੋ ਬਿਲਡਿਗਾਂ ਅਣ- ਸੁਰਖਿਅਤ ਅਤੇ ਖਸਤਾ ਹਾਲਤ ਵਿੱਚ ਹਨ। ਉਹਨਾਂ ਬਿਲਡਿੰਗਾਂ ਨੂੰ ਨਵੇਂ ਸਿਰੇ ਤੋਂ ਬਣਵਾਇਆ ਜਾਵੇ ਅਤੇ ਸਮੇਂ ਸਮੇਂ ਤੇ ਪੀ.ਡਬਲਿਊ. ਡੀ. ਡਿਪਾਰਟਮੈਂਟ ਵੱਲੋਂ ਸਰਕਾਰੀ ਸਕੂਲਾਂ ਦੀਆਂ ਬਿਲਡਿਗਾਂ ਦੀ ਚੈਕਿੰਗ ਕੀਤੀ ਜਾਣ ਤਾਂ ਜੋ ਇਸ ਤਰ੍ਹਾਂ ਦੀਆਂ ਦੁਰਘਟਨਾਵਾਂ ਤੋਂ ਬਚਿਆ ਜਾ ਸਕੇ। ਜਥੇਬੰਦੀ ਪੰਜਾਬ ਸਰਕਾਰ ਤੋਂ ਮੰਗ ਕਰਦੀ ਕਿ ਮ੍ਰਿਤਕ ਅਧਿਆਪਕਾਂ ਦੇ ਪਰਿਵਾਰ ਨੂੰ ਹਰ ਸਾਰਥਕ ਮਦਦ ਤੇ ਨਿਯਮਾਂ ਅਨੁਸਾਰ ਲਾਭ ਦਿੱਤੇ ਜਾਣ ਅਤੇ ਜ਼ਖਮੀ ਹੋਏ ਅਧਿਆਪਕਾਂ ਦਾ ਇਲਾਜ ਦਾ ਸਾਰਾ ਖਰਚਾ ਪੰਜਾਬ ਸਰਕਾਰ ਆਪਣੇ ਪੱਧਰ ਤੇ ਕਰਵਾਇਆ ਜਾਵੇ। ਮਿਤ੍ਰਕ ਅਧਿਆਪਕਾ ਦੇ ਇੱਕ ਪਰਿਵਾਰਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ।ਯਾਦ ਰਹੇ ਕਿ ਸਿੱਖਿਆ ਮੰਤਰੀ ਜੀ ਨੇ ਵੀ ਇਸ ਦੁਰਘਟਨਾ ਤੇ ਗਹਿਰਾ ਦੁੱਖ ਪ੍ਰਗਟਾਇਆ ਸੀ।

LEAVE A REPLY

Please enter your comment!
Please enter your name here