Home Religion ਫੈਡਰੇਸ਼ਨ ਗਰੇਵਾਲ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ...

ਫੈਡਰੇਸ਼ਨ ਗਰੇਵਾਲ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਨਾਮ ਦਿੱਤਾ ਮੰਗਪੱਤਰ 

85
0

550 ਸਾਲਾਂ ਤੇ ਕੀਤੇ ਐਲਾਨ ਨੂੰ ਪੂਰਾ ਨਾ ਕਰਨ ਤੇ ਸਿੱਖਾਂ ਦੇ ਮਨਾਂ ਵਿੱਚ ਰੋਸ-ਵਿਰਕ , ਕਲਸੀ 

ਫਿਰੋਜ਼ਪੁਰ (ਬਿਊਰੋ)  ਭਾਰਤ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਬੀਤੇ ਕਰੀਬ ਤੀਹ ਸਾਲਾਂ ਤੋਂ ਸਜਾਵਾਂ ਕੱਟ ਚੁੱਕੇ ਬੰਦ ਬੰਦੀ  ਸਿੰਘਾਂ ਦੀ ਰਿਹਾਈ ਲਈ ਸਿੱਖ ਸਟੂਡੈਂਟਸ ਫੈਡਰੇਸ਼ਨ ਗਰੇਵਾਲ ਵੱਲੋ ਜਥੇਬੰਦੀ ਦੇ ਮੁੱਖ ਸੇਵਾਦਾਰ ਭਾਈ ਗੁਰਚਰਨ ਸਿੰਘ ਗਰੇਵਾਲ ਦੀ ਅਗਵਾਈ ਵਿੱਚ ਦੇਸ਼ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਨਾਮ ਜ਼ਿਲ੍ਹਾ ਪੱਧਰ ਤੇ ਡਿਪਟੀ ਕਮਿਸ਼ਨਰਾਂ ਰਾਂਹੀ ਮੰਗ ਅਤੇ ਰੋਸ ਪੱਤਰ ਭੇਜਣ ਦੇ ਉਲੀਕੇ ਪ੍ਰੋਗਰਾਮ ਤਹਿਤ ਫਿਰੋਜ਼ਪੁਰ ਵਿਖੇ ਜਥੇਬੰਦੀ ਦੇ ਕੌਮੀ ਜਨਰਲ ਸਕੱਤਰ ਦਿਲਬਾਗ ਸਿੰਘ ਵਿਰਕ ਅਤੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਕਲਸੀ ਦੀ ਰਹਿਨੁਮਾਈ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੇਸ਼ ਦੇ ਰਾਸ਼ਟਰਪਤੀ ਦੇ ਨਾਮ ਆਪਣਾ ਰੋਸ ਅਤੇ ਮੰਗ ਪੱਤਰ ਸੌਂਪਿਆ ਗਿਆ, ਇਸ ਮੌਕੇ ਤੇ ਫੈਡਰੇਸ਼ਨ ਦੇ ਆਗੂਆਂ ਨੇ ਇਸ ਪੱਤਰ ਰਾਹੀਂ  ਕਿਹਾ ਕਿ ਸਿੱਖ ਕੌਮ ਦੋ ਵਕਤ  ਸਰਬੱਤ ਦਾ ਭਲਾ ਮੰਗਦੀ ਹੈ, ਜਿਸ ਨੇ ਇਸ ਦੇਸ਼ ਦੀ ਬੁਨਿਆਦ ਸਥਾਪਤ ਕਰਨ ਲਈ ਆਪਣਾ ਲਹੂ ਡੋਲਿਆ ਅਤੇ 100 ਚੋ 90 ਕੁਰਬਾਨੀਆਂ ਦੇ ਕੇ ਦੇਸ਼ ਨੂੰ ਅਜਾਦ ਕਰਵਾ ਕੇ ਅੱਜ ਵੀ ਦੇਸ਼ ਦੀਆਂ ਸਰਹੱਦਾਂ ਤੇ ਕੇਸਰੀ ਪਰਚਮ ਦੀ ਅਗਵਾਈ ਚ ਸਿੱਖ ਆਪਣਾ ਫਰਜ ਨਿਭਾ ਰਹੇ ਹਨ, ਪਰ ਦੇਸ਼ ਦੀਆਂ ਸੱਤਾ ਤੇ ਕਾਬਜ ਧਿਰਾਂ ਵੱਲੋ ਹਰ ਵਕਤ ਸਿੱਖਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ, ਜੇਕਰ ਕਿੱਤੇ ਇਸ ਸਬੰਧੀ ਸਿੱਖਾਂ ਨੇ ਆਪਣੀ ਅਵਾਜ਼ ਬਲੁੰਦ ਕੀਤੀ ਤਾ ਉਸ ਨੂੰ ਵੱਖਵਾਦੀ ਜਾ ਅੱਤਵਾਦੀ ਦਾ ਠੱਪਾ ਲਾ ਕੇ ਦੇਸ਼ ਦਾ ਕਨੂੰਨ ਅਤੇ ਨਿਆਂ ਪਾਲਿਕਾ ਜੇਲਾਂ ਵਿੱਚ ਸੁੱਟਦੀ ਰਹੀ ਹੈ।

 ਜਿਸ ਦਾ ਪਰਤੱਖ ਪ੍ਰਮਾਣ ਕਰੀਬ 30  ਸਾਲ ਪਹਿਲਾਂ ਆਪਣੇ ਖਿੱਤੇ ਅਤੇ ਸੂਬੇ ਦੇ ਵੱਧ ਅਧਿਕਾਰਾਂ ਲਈ ਲੜਿਆਂ ਧਰਮ ਯੁੱਧ  ਹੱਕਾ ਦੀ ਲੜਾਈ ਸੀ , ਜਿਸ ਨੂੰ ਦਬਾਉਣ ਲਈ ਜਾਲਮਾਨਾ ਢੰਗ ਤਰੀਕੇ ਅਪਣਾਏ ਗਏ, ਜਿਸ ਨਾਲ ਲੰਮਾ ਸਮਾ ਪੰਜਾਬ ਦੀ ਜਵਾਨੀ ਦਾ ਕਤਲੇਆਮ, ਅਤੇ ਪੰਜਾਬ ਨੂ ਆਰਥਿਕ ਪੱਖੋਂ ਕਮਜ਼ੋਰ ਕਰਨਾ , ਜਿਸ ਨਾਲ ਸੂਬੇ ਤੇ ਥੋਪੀ ਕਰਜੇ ਦੀ ਪੰਡ , ਪਾਣੀ ਖੋਹਣ ਦਾ ਮਾਮਲਾ, ਰਾਜਧਾਨੀ ਅਤੇ ਖੂਨ ਪਸੀਨੇ ਨਾਲ ਉਗਾਈਆਂ ਫਸਲਾਂ ਦਾ ਬਣਦਾ ਮੁੱਲ ਨਾ ਦੇਣਾ ਅਤੇ ਪੰਜਾਬ ਦੀ ਜਰਖਰੇਜ ਧਰਤੀ ਨੂੰ ਵੱਡੇ ਘਰਾਣਿਆਂ ਨੂੰ ਕਬਜਾਉਣ ਵਰਗੀਆਂ ਕੋਝੀਆਂ ਚਾਲਾਂ ਅੱਜ ਵੀ ਜਾਰੀ ਹਨ ।

ਇਹਨਾਂ ਆਗੂਆਂ ਨੇ ਕਿਹਾ ਕਿ ਹੋਰਨਾਂ ਵਾਤੀਰਿਆਂ ਵਾਂਗ ਅੱਜ ਵੀ ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਦਵਿੰਦਰਪਾਲ ਸਿੰਘ ਭੁੱਲਰ, ਭਾਈ ਜਗਤਾਰ ਸਿੰਘ ਹਵਾਰਾ , ਭਾਈ ਪਰਮਜੀਤ ਸਿੰਘ ਭਿਉਰਾਂ , ਭਾਈ ਅਵਤਾਰ ਸਿੰਘ ਤਾਰਾ ਸਮੇਤ ਅਨੇਕਾਂ ਸਿੰਘ ਦੇਸ਼ ਦੇ ਕਾਲੇ ਕਨੂੰਨ ਤਹਿਤ ਕਰੀਬ ਤਿੰਨ ਦਹਾਕਿਆਂ ਤੋਂ ਵੱਖ ਵੱਖ ਕਾਲ ਕੋਠੜੀਆਂ  ਵਿੱਚ ਬੰਦ ਹਨ , ਜਿੰਨਾ ਸਬੰਧੀ ਅਵਾਜ਼ ਉਠਾਉਣ ਲਈ ਦੇਸ਼ ਵਿਦੇਸ਼ ਦਾ ਮਨੁੱਖੀ ਅਧਿਕਾਰ ਸੰਗਠਨ ਵੀ ਲਚਾਰ ਅਤੇ ਗੁਲਾਮ ਦਿਖਾਈ ਦੇ ਰਿਹਾ ਹੈ, ਜਦ ਕਿ ਇਸ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋ ਸ਼ਿਰੀ ਗੁਰੂ ਨਾਨਕ ਦੇਵ ਜੀ 550 ਸਾਲਾ ਸ਼ਤਾਬਦੀ  ਆਗਮਨ ਪੂਰਬ ਤੇ ਇਹਨਾਂ ਸਿੰਘਾਂ ਦੀ ਰਿਹਾਈ ਲਈ ਕੀਤੇ ਐਲਾਨ ਤੇ ਵੀ ਕੋਈ ਬੂਰ ਨਹੀ ਪੈ ਰਿਹਾ ਹੈ , ਜਿਸ ਲਈ ਅੱਜ ਸਮਾਂ ਮੰਗ ਕਰਦਾ ਹੈ ਕਿ ਸਿੱਖਾਂ ਖਿਲਾਫ ਹੋ ਰਹੇ ਇਸ ਵਤੀਰੇ ਖਿਲਾਫ ਦੇਸ਼ ਅੰਦਰ ਬੰਦ  ਬੰਦੀ ਸਿੰਘਾਂ ਦੀ ਰਿਹਾਈ ਲਈ ਤਰੁੰਤ ਫੈਸਲਾ ਸੁਣਾਇਆ ਜਾਵੇ ,ਇਸ ਮੌਕੇ ਤੇ ਮਨਪ੍ਰੀਤ ਸਿੰਘ ਖਾਲਸਾ,  ਗੁਰਨਾਮ ਸਿੰਘ ਸੈਦਾਂ ਰੁਬੇਲਾ,ਡਾ ਹਰਭਜਨ ਸਿੰਘ ਝੌਕ ਹਰੀ ਹਰ ,ਮਲਕੀਤ ਸਿੰਘ ਲਾਇਲਪੁਰੀ,  ਜਸਪਾਲ ਸਿੰਘ ਸੰਧੂ, ਤੀਰਥ ਸਿੰਘ ਵਿਰਕ, ਪਰਵਿੰਦਰ ਸਿੰਘ ਸ਼ੇਖੋ , ਰਣਜੀਤ ਸਿੰਘ ਰਾਣਾ , ਨਿਰਮਲਜੀਤ ਸਿੰਘ,ਗੁਰਪ੍ਰੀਤ ਸਿੰਘ, ਨਿਰਭੈ ਸਿੰਘ, ਨਿਰਮਲ ਸਿੰਘ, ਤਰਸੇਮ ਸਿੰਘ, ਆਦਿ ਆਗੂ ਹਾ਼ਜ਼ਰ ਸਨ

LEAVE A REPLY

Please enter your comment!
Please enter your name here