ਪਠਾਨਕੋਟ , 20 ਮਈ (ਰਾਜੇਸ਼ ਜੈਨ – ਰਾਜਨ ਜੈਨ) – ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਲੋਕ ਸਭਾ ਚੋਣਾਂ-2024 ਅਧੀਨ ਅੱਜ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਦੀ ਪ੍ਰਧਾਨਗੀ ਵਿੱਚ ਲੋਕ ਸਭਾ ਚੋਣਾਂ ਦੋਰਾਨ ਲਗਾਏ ਗਏ ਕਾਊਟਿੰਗ ਸਟਾਫ ਦੇ ਲਈ ਟ੍ਰੇਨਿੰਗ ਵਰਕਸਾਪ ਲਗਾਈ ਗਈ। ਇਸ ਮੋਕੇ ਤੇ ਸਰਵਸ੍ਰੀ ਡਾ. ਸੁਮਿਤ ਮੁਧ ਐਸ.ਡੀ.ਐਮ. ਪਠਾਨਕੋਟ –ਕਮ –ਏ.ਆਰ.ਓ. ਲੋਕ ਸਭਾ ਅਸੈਂਬਲੀ ਸੈਗਮੈਂਟ ਚੋਣ ਹਲਕਾ 003 ਪਠਾਨਕੋਟ , ਯੁਗੇਸ ਕੁਮਾਰ ਜਿਲ੍ਹਾ ਚੋਣ ਕਾਨੂੰਗੋ ਪਠਾਨਕੋਟ,ਅਤੇ ਹੋਰ ਅਧਿਕਾਰੀ ਵੀ ਹਾਜਰ ਸਨ।ਇਸ ਮੋਕੇ ਤੇ ਮਾਸਟਰ ਟ੍ਰੇਨਰ ਨੀਰਿੱਤ ਪਾਂਡੇ ਪ੍ਰੋ. ਐਸ.ਐਮ.ਡੀ.ਆਰ.ਐਸ.ਡੀ. ਕਾਲਜ ਪਠਾਨਕੋਟ ਵੱਲੋਂ ਲੋਕ ਸਭਾ ਚੋਣਾਂ-2024 ਲਈ ਲਗਾਏ ਗਏ ਕਾਊਂਟਿੰਗ ਸਟਾਫ ਨੂੰ ਟ੍ਰੇਨਿੰਗ ਵਰਕਸਾਪ ਦੋਰਾਨ ਈ.ਵੀ.ਐਮਜ ਨੂੰ ਲੈ ਕੇ ਵੱਖ ਵੱਖ ਪਹਿਲੂਆਂ ਤੋਂ ਜਾਣੂ ਕਰਵਾਇਆ ਅਤੇ ਉਨ੍ਹਾਂ ਵੱਲੋਂ ਕਾਊਂਟਿੰਗ ਦੋਰਾਨ ਕੀਤੇ ਜਾਣ ਵਾਲੇ ਕਾਰਜਾਂ ਤੋਂ ਵੀ ਜਾਣੂ ਕਰਵਾਇਆ।ਇਸ ਤੋਂ ਇਲਾਵਾ ਅੱਜ ਦੀ ਟ੍ਰੇਨਿੰਗ ਵਰਕਸਾਪ ਵਿੱਚ ਲੋਕ ਸਭਾ ਚੋਣਾਂ 2024 ਅਧੀਨ ਲਗਾਏ ਗਏ ਮਾਈਕ੍ਰੋ ਆੱਬਜਰਬਰਜ ਨੂੰ ਵੀ ਟ੍ਰੇਨਿੰਗ ਦਿੱਤੀ ਗਈ ਅਤੇ ਉਨ੍ਹਾਂ ਨੂੰ ਵੀ ਉਨ੍ਹਾਂ ਦੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ ਗਈ।