ਜਗਰਾਉਂ, 14 ਨਵੰਬਰ ( ਵਿਕਾਸ ਮਠਾੜੂ, ਮੋਹਿਤ ਜੈਨ)-ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਪ੍ਰਿੰ.ਡਾ. ਅਮਰਜੀਤ ਕੌਰ ਨਾਜ਼ ਨੇ ਆਪਣੇ ਅਵਾਰਡਾਂ ਦੀ ਗਿਣਤੀ ਵਿਚ ਵਾਧਾ ਕਰਦੇ ਹੋਏ ਜ਼ੀਕਰਪੁਰ ਵਿਖੇ ਹੋਏ ਇਕ ਪ੍ਰੋਗਰਾਮ ਦੌਰਾਨ “ਆਊਟਸਟੈਂਡਿੰਗ ਕੌਟਰੀਬਿਊਸ਼ਨ ਇਜ਼ ਐਜੂਕੇਸ਼ਨ” ਨਾਮ ਦਾ ਅਵਾਰਡ ਹਾਸਿਲ ਕਰਕੇ ਜਿੱਥੇ ਸਕੂਲ ਦੇ ਨਾਮ ਨੂੰ ਸੁਨਹਿਰੀ ਅੱਖਰਾਂ ਨਾਲ ਲਿਖਿਆ ਉੱਥੇ ਆਪਣੀ ਪ੍ਰਤਿਭਾ ਵੀ ਲੋਕ ਮਨਾਂ ਵਿਚ ਛਾਪ ਵਜੋਂ ਸਥਾਪਿਤ ਕੀਤੀ ।ਉਹਨਾਂ ਦੀਆਂ ਕਾਰਗੁਜ਼ਾਰੀਆਂ ਨੂੰ ਅਸੀਂ ਆਏ ਦਿਨ ਅਖਬਾਰਾਂ ਦੀਆ ਸੁਰਖੀਆਂ ਵਿਚ ਪੜਦੇ ਰਹਿੰਦੇ ਹਾਂ ।ਇੱਥੇ ਉਹਨਾਂ ਨਾਲ ਇਕ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਮੈਂ ਆਪਣੇ ਦੇਸ਼ ਹੀ ਨਹੀਂ ਸਗੋਂ ਪੂਰੇ ਸੰਸਾਰ ਦੀਆਂ ਔਰਤਾਂ ਨੂੰ ਇਕ ਸੁਨੇਹਾ ਦੇਣਾ ਚਾਹੁੰਦੀ ਹਾਂ ਕਿ ਉਹ ਕਿਸੇ ਵੀ ਪੱਖ ਤੋਂ ਘੱਟ ਨਹੀਂ ਹਨ ਬੱਸ ਸਾਡੇ ਅੰਦਰ ਇਕ ਜਜ਼ਬਾ ਹੋਣਾ ਜਰੂਰੀ ਹੈ ਜ ਸਾਨੂੰ ਸਾਡੇ ਮਨਸੂਬਿਆਂ ਤੱਕ ਪਹੁੰਚਾਉਂਦਾ ਹੈ।ਅੱਜ ਦੀ ਵਿਗਿਆਨਕ ਨਾਰੀ ਕਿਸੇ ਵੀ ਤਰਾਂ ਦੇ ਕੰਮ ਨੂੰ ਕਰਕੇ ਆਪਣਾ ਨਾਮ ਰੌਸ਼ਨ ਕਰ ਸਕਦੀ ਹੈ। ਮੈਂ ਆਪਣੇ ਇਹਨਾਂ ਅਵਾਰਡਾਂ ਵਿਚ ਆਪਣੇ ਅੰਦਰ ਦੀ ਸਮਾਜਵਾਦੀ ਸੋਚ ,ਆਪਣੇ ਬਲੌਜ਼ਮਜ਼ ਪਰਿਵਾਰ ਨੂੰ ਮੁੱਖ ਭੂਮਿਕਾ ਵਜੋਂ ਪਹਿਲ ਦਿੰਦੀ ਹਾਂ ਜੋ ਮੇਰੇ ਮਿਥੇ ਹੋਏ ਟੀਚਿਆਂ ਨੂੰ ਮੇਰੇ ਕਦਮਾਂ ਪਿੱਛੇ ਪੈਰ ਧਰਦੇ ਪੂਰਾ ਕਰਦੇ ਆ ਰਹੇ ਹਨ ।ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋ ਡਾ.ਨਾਜ਼ ਨੂੰ ਅਵਾਰਡ ਦੀ ਵਧਾਈ ਦਿੱਤੀ ।ਸ. ਅਜਮੇਰ ਸਿੰਘ ਰੱਤੀਆਂ ,ਸ.ਸਤਵੀਰ ਸਿੰਘ ਨੇ ਸਮੁੱਚੀ ਮੈਨੇਜਮੈਂਟ ਵੱਲੋਂ ਪ੍ਰਿੰਸੀਪਲ ਨੂੰ ਵਧਾਈ ਦਿੱਤੀ ।ਚੇਅਰਮੈਨ ਹਰਭਜਨ ਸਿੰਘ ਜੌਹਲ ਅਤੇ ਪ੍ਰੈਜੀਡੈਂਟ ਮਨਪ੍ਰੀਤ ਸਿੰਘ ਬਰਾੜ ਨੇ ਵਿਦੇਸ਼ ਤੋਂ ਡਾ.ਨਾਜ਼ ਨੂੰ ਵਧਾਈ ਦਿੱਤੀ।
