ਜਗਰਾਓਂ, 9 ਦਸੰਬਰ ( ਭਗਵਾਨ ਭੰਗੂ )-ਟ੍ਰੈੈਫਿਕ ਨਿਯਮਾਂ ਦੀ ਪਾਲਣਾ ਕਰਨ ਹੇਤੂ ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਿਰ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਵਿਖੇ ਪ੍ਰਿੰਸੀਪਲ ਨੀਲੂ ਨਰੂਲਾ ਦੀ ਅਗਵਾਈ ਅਧੀਨ ਸਹੁੰ ਚੁਕਾਉਣ ਦੀ ਰਸਮ ਕੀਤੀ ਗਈ । ਅਧਿਆਪਕਾ ਹਰਵਿੰਦਰ ਕੌਰ ਦੁਆਰਾ ਸਹੁੰ ਚੁੱਕਣ ਰਸਮ ਪੂਰੀ ਕੀਤੀ ਗਈ। ਜਿਸ ਵਿੱਚ ਬੱਚਿਆਂ ਤੇ ਸਮੂਹ ਸਟਾਫ ਨੇ ਆਪਣਾ ਯੋਗਦਾਨ ਪਾਇਆ। ਇਹ ਸਹੁੰ ਚੁੱਕ ਰਸਮ ਵਿਚ ਟਰੈਫਿਕ ਦੇ ਨਿਯਮ ਜਿਵੇਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਤੇ ਦੂਜਿਆਂ ਤੋਂ ਕਰਵਾਉਣਾ, ਸੀਟ ਬੈਲਟ ਲਗਾ ਕੇ ਗੱਡੀ ਚਲਾਉਣੀ, ਹੈਲਮੈਟ ਪਹਿਨਣਾ ,ਸ਼ਰਾਬ ਪੀ ਕੇ ਗੱਡੀ ਨਹੀਂ ਚਲਾਉਣੀ ,ਮੋਬਾਈਲ ਫੋਨ ਦੀ ਵਰਤੋਂ ਨਾ ਕਰਨਾ ਅਤੇ ਐਂਬੂਲੈਂਸ ਤੇ ਫਾਇਰ ਬ੍ਰਿਗੇਡ ਨੂੰ ਪਹਿਲਾਂ ਜਾਣ ਲਈ ਰਸਤਾ ਦੇਣ ਲਈ ਪ੍ਰਤੀਬੱਧ ਰਹਿਣਾ ਸ਼ਾਮਲ ਹਨ। ਪ੍ਰਿੰਸੀਪਲ ਨੀਲੂ ਨਰੂਲਾ ਨੇ ਇਸ ਮੌਕੇ ਤੇ ਬਚਿਆਂ ਨੂੰ ਪ੍ਰੇਰਿਤ ਕਰਦਿਆ ਕਿਹਾ ਕਿ ਸਾਨੂੰ ਟਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ । ਟਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਹੀ ਅਸੀਂ ਇੱਕ ਸੁਰੱਖਿਅਤ ਯਾਤਰਾ ਦਾ ਆਨੰਦ ਮਾਣ ਸਕਦੇ ਹਾਂ। ਸਮੇਂ ਸਮੇਂ ਤੇ ਸਕੂਲਾਂ ਵਿੱਚ ਅਜਿਹੇ ਸਹੁੰ ਚੁੱਕ ਸਮਾਗਮ ਕਰਾਉਣਾ ਲੋਕਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕਰਨਾ ਹੈ।