Home Political ਜਲਦ ਮਿਲੇਗੀ ਮੋਗਾ ਵਾਸੀਆਂ ਨੂੰ ਸੜਕ ਦੇ ਟੋਇਆ ਤੋਂ ਰਾਹਿਤ, ਮੁੰਕਮਲ ਹੋਏਗਾ...

ਜਲਦ ਮਿਲੇਗੀ ਮੋਗਾ ਵਾਸੀਆਂ ਨੂੰ ਸੜਕ ਦੇ ਟੋਇਆ ਤੋਂ ਰਾਹਿਤ, ਮੁੰਕਮਲ ਹੋਏਗਾ ਮੋਗਾ ਨੈਸਨਲ ਹਾਈ :- ਡਾ. ਰਾਕੇਸ਼ ਅਰੋੜਾ

72
0


ਮੋਗਾ, 16 ਦਸੰਬਰ ( ਕੁਲਵਿੰਦਰ ਸਿੰਘ)-ਮੋਗਾ ਜੀ. ਟੀ. ਰੋਡ ਨੈਸ਼ਨਲ ਹਾਈ ਵੇ ਅਤੇ ਸਰਵਿਸ ਰੋਡ਼ ਟੁੱਟੀ-ਫੁੱਟੀ ਸੜਕ ’ਤੇ ਨਿੱਤ ਦਿਨ ਹਾਦਸਿਆਂ ਦਾ ਘਰ ਬਣਿਆ ਹੋਇਆ ਹੈ। ਬਾਰਿਸ਼ ਤੋਂ ਬਾਅਦ ਇਸ ਸੜਕ ਉਪਰ ਡੂੰਘੇ ਟੋਏ, ਖਿੱਲਰਦੇ ਰੋਡ਼ ਅਤੇ ਧੂੜ ਮਿੱਟੀ ਨੇ ਲੋਕਾਂ ਦਾ ਜਿਉਣਾ ਦੁੱਭਰ ਕਰ ਦਿੱਤਾ। ਇਸ ਸਮੱਸਿਆ ਨੂੰ ਲੈ ਕੇ ਨੈਸਲੇ ਇੰਡੀਆ ਲਿਮਿਟਡ ਦੇ ਮੁਲਾਜ਼ਮ ਅਤੇ ਸ਼ਹਿਰ ਵਾਸੀਆਂ ਨੇ ਹਲਕਾ ਵਿਧਾਇਕਾ ਮੋਗਾ ਕੋਲ ਅਪੀਲ ਕੀਤੀ ਗਈ। ਇਸ ਸਮੱਸਿਆ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਉਣ ਦਾ ਵਿਧਾਇਕਾਂ ਡਾ. ਅਮਨਦੀਪ ਕੌਰ ਅਰੋੜਾ ਨੇ ਵਿਸ਼ਵਾਸ ਦੁਆਇਆ। ਹਲਕਾ ਵਿਧਾਇਕਾ ਮੋਗਾ ਦੇ ਧਰਮਪਤੀ ਡਾ. ਰਾਕੇਸ਼ ਅਰੋੜਾ ਨੇ ਨੈਸਨਲ ਹਾਈ ਵੇ ਦੇ ਨਾਲ ਸੰਬੰਧਿਤ ਮੁਲਾਜਮਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਅਹਿਮ ਮੁੱਦਾ ਰੋਡ਼ ਨੂੰ ਮੁਕੰਮਲ ਕਰਨਾ, ਰੋਡ਼ ਦੇ ਦੋਨੋ ਪਾਸੇ ਦਰਖਤ ਲਗਾਕੇ ਹਰਿਆ ਭਰਿਆ ਬਣਾਉਣਾ, ਰਿਫਲੈਕਟਰ ਲਗਾਉਣਾ ਆਦਿ ਮੁੱਖ ਏਜੰਡਾ ਰਿਹਾ। ਰੋਡ਼ ਕਰਮਚਾਰੀਆਂ ਨੇ ਸਰਵਿਸ ਰੋਡ਼ ਦਾ ਕੰਮ ਪੈਚ ਵਰਕ ਦਾ ਕੰਮ ਇੱਕ ਹਫਤੇ ਵਿੱਚ ਮੁੰਕਮਲ ਕਰਨ ਦਾ ਭਰੋਸਾ ਦੁਆਇਆ। ਅਤੇ ਬਾਕੀ ਦਾ ਕੰਮ ਵੀ ਜਲਦ ਤੋਂ ਜਲਦ ਸ਼ੁਰੂ ਕਰਨ ਲਈ ਵਚਨਬੱਧ ਹੋਏ। ਡਾ. ਰਾਕੇਸ਼ ਨੇ ਕਿਹਾ ਕਿ ਉਹਨਾਂ ਦਾ ਸੁਪਨਾ ਮੋਗਾ ਨੂੰ ਸਾਫ ਸੁਥਰਾ, ਗਰੀਨਰੀ ਨਾਲ ਭਰਭੂਰ , ਵਧੀਆ ਸੜਕਾਂ ਦਾ ਨਿਰਮਾਣ ਕਰ ਮੋਗਾ ਨੂੰ ਨੰਬਰ ਇੱਕ ਹਲਕਾ ਬਣਾਉਣਾ ਹੈ।ਇਸ ਸਮੇਂ ਉਹਨਾਂ ਨਾਲ ਅਮਨ ਰਖਰਾ, ਅਨਿਲ ਸ਼ਰਮਾ, ਸੁਰਿੰਦਰ ਕਟਾਰੀਆ, ਅਮਿਤ ਪੁਰੀ, ਜੇ. ਈ. ਸ਼ਮਸ਼ੇਰ ਸਿੰਘ ਅਤੇ ਨੈਸਨਲ ਹਾਈ ਵੇ ਦੇ ਮੁਲਾਜ਼ਮ ਮਜ਼ੂਦ ਸਨ।

LEAVE A REPLY

Please enter your comment!
Please enter your name here