ਮੋਗਾ, 17 ਦਸੰਬਰ ( ਕੁਲਵਿੰਦਰ ਸਿੰਘ)-ਮਲਟੀਪਰਪਜ ਹੈਲਥ ਇੰਪਲਾਈਜ਼ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਕੁਲਬੀਰ ਸਿੰਘ ਮੋਗਾ ਸੂਬਾ ਪ੍ਰਧਾਨ ਤੇ ਜਸਵਿੰਦਰ ਸਿੰਘ ਸੂਬਾ ਜਨਰਲ ਸਕੱਤਰ ਦੀ ਪ੍ਰਧਾਨਗੀ ਹੇਠ ਕਾਮਰੇਡ ਨੱਛਤਰ ਸਿੰਘ ਯਾਦਗਾਰੀ ਹਾਲ ਮੋਗਾ ਵਿਖੇ ਹੋਈ । ਜਿਸ ਵਿੱਚ ਸਮੂਹ ਪੰਜਾਬ ਦੇ ਆਹੁਦੇਦਾਰਾ ਨੇ ਸਮੂਲੀਅਤ ਕੀਤੀ।ਮੀਟਿੰਗ ਨੂੰ ਸੰਬੋਧਨ ਕਰਦਿਆ ਸੂਬਾ ਪ੍ਰਧਾਨ ਨੇ ਚੋਣ ਤੋ ਬਾਅਦ ਪਹਿਲੀ ਮੀਟਿੰਗ ਤੇ ਸਾਰੇ ਸਾਥੀਆ ਦਾ ਸਵਾਗਤ ਕੀਤਾ ਤੇ ਮਲਟੀਪਰਪਜ ਕਾਡਰ ਦੀਆ ਮੰਗਾ ਸਬੰਧੀ ਵਿਚਾਰ ਵਟਦਾਰਾ ਕੀਤਾ ਗਿਆ। ਮੀਟਿੰਗ ਵਿੱਚ ਪਿਛਲੇ ਸਮੇ ਪਿਛਲੇ ਸਮੇ ਸਦੀਵੀ ਵਿਛੋੜਾ ਦੇ ਗਏ ਕਾਮਰੇਡ ਲਾਲ ਸਿੰਘ ਧਨੋਲਾ ਨੂੰ ਦੋ ਮਿੰਟ ਦਾ ਮੋਨ ਰੱਖ ਕੇ ਸਰਧਾਂਜਲੀ ਦਿੱਤੀ ਗਈ। ਮੀਟਿੰਗ ਵਿੱਚ ਵੱਖ ਵੱਖ ਬੁਲਾਰਿਆ ਵੱਲੋ ਮਲਟੀਪਰਪਜ ਕਾਮਿਆ ਦੀਆ ਮੰਗਾ ਜਿਵੇ ਕਿ ਐਨ ਐਚ ਐਮ ਅਧੀਨ ਕੰਮ ਕਰਦੀਆ ਫੀਮੇਲ ਨੂੰ ਰੈਗੂਲਰ ਕਰਨਾ,ਮਲਟੀਪਰਪਜ ਆਹੁਦੇ ਦਾ ਨਾਮ ਬਦਲਣਾ,ਕੱਟੇ ਭੱਤਿਆ ਨੂੰ ਬਹਾਲ ਕਰਵਾਉਣ, ਆਈ ਐਚ ਆਈ ਪੀ ਪੋਟਲ ਤੇ ਆਨਲਾਈਨ ਰਿਪੋਰਟਿੰਗ ਲਈ ਟੈਬ ਅਤੇ ਇੰਟਰਨੈੱਟ ਮੁੱਹਈਆ ਕਰਵਾਉਣਾ,ਸਮੂਹ ਮਲਟੀਪਰਪਜ ਮੇਲ, ਫੀਮੇਲ, ਐਮ ਪੀ ਐਸ ਮੇਲ, ਫੀਮੇਲ ਦੀਆ ਸੀਨੀਆਰਤਾ ਸੂਚੀਆ ਸੋਧ ਕੇ ਜਾਰੀ ਕਰਨਾ,ਮਲਟੀਪਰਪਜ ਹੈਲਥ ਵਰਕਰ ਮੇਲ ਦੇ ਬੰਦ ਪਏ ਟਰੇਨਿੰਗ ਸਕੂਲਾ ਨੂੰ ਮੁੜ ਚਾਲੂ ਕਰਵਾਉਣਾ ਆਦਿ ਮੰਗਾ ਤੇ ਵਿਚਾਰ ਕੀਤਾ ਗਿਆ ਅਤੇ ਫੈਸਲਾ ਕੀਤਾ ਕਿ ਉਪਰੋਕਤ ਮੰਗਾ ਸਬੰਧੀ ਮੰਗ ਪੱਤਰ ਤਿਆਰ ਕਰਕੇ ਡਾਇਰੈਕਟਰ ਸਿਹਤ ਨੂੰ ਦੇ ਕੇ ਮੰਗ ਪੱਤਰ ਤੇ ਸਮਾ ਲਿਆ ਜਾਵੇਗਾ।ਅੱਜ ਦੀ ਮੀਟਿੰਗ ਵਿੱਚ ਕੰਵਲਜੀਤ ਸਿੰਘ ਤੇ ਪ੍ਰਦੀਪ ਸਿੰਘ ਅੰਮ੍ਰਿਤਸਰ, ਅਮਰਜੀਤ ਸਿੰਘ ਸੋਹਲ, ਗੁਰਜੀਤ ਸਿੰਘ ਤੇ ਗਗਨਦੀਪ ਸਿੰਘ ਗੁਰਦਾਸਪੁਰ, ਕੁਲਵਿੰਦਰ ਸਿੰਘ ਘੁੰਮਣ ਜਲੰਧਰ, ਜਰਨੈਲ ਸਿੰਘ ਤੇ ਗੁਰਪ੍ਰੀਤ ਸਿੰਘ ਬਰਨਾਲਾ,ਦਲਜੀਤ ਸਿੰਘ ਅਤੇ ਗੁਲਸ਼ਨ ਨਵਾ ਸਹਿਰ,ਮਨਵਿੰਦਰ ਕਟਾਰੀਆ ਮਹਿੰਦਰਪਾਲ ਲੂੰਬਾ ਮੋਗਾ , ਅਮਨਦੀਪ ਸਿੰਘ ਫਰੀਦਕੋਟ, ਜਗਤਾਰ ਸਿੰਘ ਮਲੇਰਕੋਟਲਾ, ਬਲਜਿੰਦਰ ਸਿੰਘ ਫਤਿਹਗੜ੍ਹ ਸਾਹਿਬ, ਹਰਭਜਨ ਸਿੰਘ ਸੰਗਰੂਰ, ਰਾਜਿੰਦਰ ਕੁਮਾਰ ਮੁਕਤਸਰ, ਕੁਲਪਰੀਤ ਸਿੰਘ ਤੇ ਕੁਲਬੀਰ ਸਿੰਘ ਲੁਧਿਆਣਾ,ਰੀਟਾ ਰਾਣੀ ਤੇ ਪ੍ਰਵੀਨ ਰਾਣੀ ਫਾਜਿਲਕਾ,ਗੁਰਪ੍ਰੀਤ ਸਿੰਘ ਮਾਨਸਾ,ਰਮਨ ਅੱਤਰੀ,ਪੁਨੀਤ ਮਹਿਤਾ,ਜਜਬੀਰ ਸਿੰਘ ਫਿਰੋਜ਼ਪੁਰ, ਟਹਿਲ ਸਿੰਘ ਫਾਜਿਲਕਾ, ਨੀਰਜ ਕੁਮਾਰ ਆਦਿ ਆਗੂਆ ਨੇ ਸੰਬੋਧਨ ਕੀਤਾ।।