ਕੋਟ ਈਸੇ ਖਾਂ (ਮੋਗਾ), 27 ਦਸੰਬਰ: ( ਕੁਲਵਿੰਦਰ ਸਿੰਘ) -ਭਾਰਤ ਸਰਕਾਰ ਵੱਲੋਂ ਲਿੰਗ ਅਧਾਰਿਤ ਹਿੰਸਾ ਦੇ ਵਿਰੁੱਧ ਵਿੱਚ ਚਲਾਏ ਗਏ ”ਜੈਂਡਰ ਕੰਪੇਨ ਅਗੇਂਸਟ ਜੈਂਡਰ ਵਾਇਓਲੈਂਸ” ਅਭਿਆਨ ਤਹਿਤ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼ੁਭਾਸ ਚੰਦਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਵੱਲੋ ਬਲਾਕ ਕੋਟ-ਈਸੇ-ਖਾਂ ਦੇ ਵੱਖ-ਵੱਖ ਪਿੰਡਾਂ ਵਿੱਚ ਇਸ ਅਭਿਆਨ ਤਹਿਤ ਸੈਲਫ਼ ਹੈਲਪ ਗਰੁੱਪਾਂ ਦੇ ਮੈਂਬਰਾਂ ਨੂੰ ਸੈਮੀਨਾਰ ਦੌਰਾਨ ਮੁਹਿੰਮ ਤਹਿਤ ਜਾਣਕਾਰੀ ਦਿੱਤੀ।
ਪੰਜਾਬ ਰਾਜ ਦਿਹਾਤੀ ਅਜੀਵਿਕਾ ਮਿਸ਼ਨ ਦੇ ਬਲਾਕ ਕੋਟ ਈਸੇ ਖਾਂ ਬਲਾਕ ਇੰਚਾਰਜ ਪਵਿੱਤਰ ਸਿੰਘ ਅਤੇ ਕਲੱਸਟਰ ਕੋ-ਆਰਡੀਨੇਟਰ ਸੁਖਦੀਪ ਕੌਰ ਨੇ ਸਾਂਝੇ ਤੌਰ ਤੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲਿੰਗ ਅਧਾਰਤ ਹਿੰਸਾ ਦੇ ਵਿਰੁੱਧ ਵਿੱਚ ਵੱਖ ਵੱਖ ਜਾਗਰੂਕਤਾ ਗਤੀਵਿਧੀਆਂ 25 ਨਵੰਬਰ ਤੋਂ ਸ਼ੁਰੂ ਕੀਤੀਆਂ ਜਾ ਚੁੱਕੀਆਂ ਹਨ, ਜਿਹੜੀਆਂ ਕਿ 29 ਦਸੰਬਰ ਤੱਕ ਚੱਲਣਗੀਆਂ। ਬਲਾਕ ਕੋਟ ਈਸੇ ਖਾਂ ਵਿੱਚ ਚੱਲ ਰਹੀ ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਮੁਹਿੰਮ ਤਹਿਤ ਪਿੰਡਾਂ ਵਿਚ ਜਾ ਕੇ ਘਰੇਲੂ ਹਿੰਸਾ ਪ੍ਰਤੀ ਜਗਰੂਕਤਾ ਪੋਸਟਰ, ਸੀ.ਐਲ.ਐਫ., ਮਹਿਲਾ ਗ੍ਰਾਮ ਸਗੰਠਨਾਂ ਤੇ ਸੈਲਫ ਹੈਲਫ ਗਰੁੱਪਾਂ ਦੁਆਰਾ ਜਗਰੂਕਤਾ ਰੈਲੀਆਂ, ਨੁੱਕੜ ਮੀਟਿੰਗਾਂ, ਗ੍ਰਾਮ ਪੰਚਾਇਤਾਂ ਨਾਲ ਮੀਟਿੰਗਾਂ ਕਰਕੇ ਮੈਬਰਾਂ ਨੂੰ ਉਨ੍ਹਾਂ ਦੇ ਕਾਨੂੰਨੀ ਹੱਕਾ ਬਾਰੇ, ਹਿੰਸਾ ਰਹਿਤ ਜੀਵਨ ਅਤੇ ਔਰਤਾਂ ਖਿਲਾਫ਼ ਹੋਣ ਵਾਲੀ ਘਰੇਲੂ ਹਿੰਸਾ ਵਿਰੁੱਧ ਅਵਾਜ਼ ਚੁੱਕਣ ‘ਤੇ ਔਰਤਾਂ ਦੇ ਸਨਮਾਨ ਕਰਨ ਬਾਰੇ ਜਾਗਰੂਕ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਇਸ ਅਭਿਆਨ ਨੂੰ ਸਫਲਤਾ ਪੂਰਵਕ ਮੁਕੰਮਲ ਕਰਵਾਉਣ ਲਈ ਬਲਾਕ ਦੇ ਜੈਂਡਰ ਕੇਡਰ, ਹੋਰ ਕੇਡਰਾਂ ਅਤੇ ਸੈਲਫ ਹੈਲਫ ਗਰੁੱਪਾਂ ਦੇ ਮੈਬਰ ਆਪਣਾ ਮਹੱਤਵਪੂਰਨ ਯੋਗਦਾਨ ਦੇ ਰਹੇ ਹਨ।
