Home crime ਸਾਬਕਾ ਸਿਪਾਹੀ ਦੀ ਹੈਰੋਇਨ ਕਰ ਰਿਹਾ ਸੀ ਸਪਲਾਈ, ਕਾਬੂ

ਸਾਬਕਾ ਸਿਪਾਹੀ ਦੀ ਹੈਰੋਇਨ ਕਰ ਰਿਹਾ ਸੀ ਸਪਲਾਈ, ਕਾਬੂ

75
0


ਜਗਰਾਓਂ, 30 ਦਸੰਬਰ ( ਬੌਬੀ ਸਹਿਜਲ, ਅਸ਼ਵਨੀ )-ਪੁਲਿਸ ਜਿਲਾ ਲੁਧਿਆਣਾ ਦਿਹਾਤ ਵਿਚ ਪਹਿਲਾਂ ਤਾਇਨਾਤ ਅਤੇ ਡਿਸਮਿਸ ਸਾਬਕਾ ਸਿਪਾਹੀ ਦੀ ਹੈਰੋਇਨ ਸਪਲਾਈ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਗੋਡੀ ਵਿਚ ਹੈਰੋਇਨ ਸਪਲਾਈ ਕਰਨ ਜਾਂਦੇ ਸਮੇਂ 32 ਗ੍ਰਾਮ ਹੈਰੋਇਨ, 25 ਹਜਾਰ ਰੁਪਏ ਡਰਗ ਮਣੀ ਅਤੇ ਸਵਿਫਟ ਕਾਰ ਸਮੇਤ ਗਿਰਫਤਾਰ ਕਰ ਲਿਆ। ਬੱਸ ਅੱਡਾ ਪੁਲਿਸ ਚੌਕੀ ਦੇ ਅਧਿਕਾਰੀਆਂ ਵਲੋਂ ਗਸ਼ਤ ਦੌਰਾਨ ਮਿਲੀ ਸੂਚਨਾ ਨੂੰ ਸੂਚਨਾ ਮਿਲੀ ਸੀ ਕਿ ਹਰਪ੍ਰੀਤ ਸਿੰਘ ਉਰਫ ਹੈਪੀ ਲੋਂਗਾ ਵਾਸੀ ਚੁੰਗੀ ਨੰਬਰ 5 ਜਗਰਾਓਂ ਵੱਡੇ ਪੱਧਰ ਪਰ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ। ਇਸ ਨੂੰ ਹੈਰੋਇਨ ਦੀ ਸਪਲਾਈ ਕੁਲਦੀਪ ਸਿੰਘ ਨਿਵਾਸੀ ਜੀਬੀਏ ਜਿਲਾ ਦੰਦਾ ਨਗਰ ਰਾਜਸਥਾਨ ( ਜਿਸਨੂੰ ਪਹਿਲਾਂ ਇਕ ਹੈਰੋਇਨ ਬਰਾਮਦਗੀ ਦੇ ਦਰਜ ਮੁਕਦਮੇ ਵਿਚ ਨਾਮਜਦ ਦੋਸ਼ੀ ਵਲੋਂ ਖੁਲਾਸਾ ਕਰਨ ਤੇ ਕਿ ਉਸਨੂੰ ਹੈਰੋਇਨ ਸਿਪਾਹੀ ਕੁਲਦੀਪ ਸਿੰਘ ਲਿਆ ਕੇ ਦਿੰਦਾ ਹੈ ) ਨੌਕਰੀ ਤੋਂ ਬਰਖਾਸਤ ਕਰ ਦਿਤਾ ਗਿਆ ਸੀ, ਲਿਆ ਕੇ ਦਿੰਦਾ ਹੈ। ਉਹ ਹੈਰੋਇਨ ਲੈ ਕੇ ਹਰਪ੍ਰੀਤ ਸਿੰਘ ਉਰਫ ਹੈਪੀ ਲੋਂਗਾ ਉਕਤ ਅਤੇ ਆਪਣੀ ਕਾਰ ਮਾਰਕਾ ਸਵਿਫਟ ਡਿਜਾਇਰ ਪਰ ਹੈਰੋਇਨ ਲੈ ਕੇ ਗ੍ਰਾਹਕਾਂ ਕਾਰ ਸਪਲਾਈ ਕਰਨ ਲਈ ਵਾਇਆ ਕੋਠੇ ਖੰਜੂਰਾਂ ਰੋਡ, ਮੁਲਕ ਚੌਂਕ ਜਗਰਾਓਂ ਵੱਲ ਨੂੰ ਆ ਰਿਹਾ ਹੈ। ਇਸ ਸੂਚਨਾ ਤੇ ਨਾਕਾਬੰਦੀ ਕਰਕੇ ਹਰਪ੍ਰੀਤ ਸਿੰਘ ਉਰਫ ਹੈਪੀ ਲੋਂਗਾ ਨੂੰ ਕੁਲਦੀਪ ਸਿੰਘ ਵੱਲੋ ਦਿੱਤੀ ਹੋਈ 32 ਗ੍ਰਾਮ ਹੈਰੋਇਨ, 25 ਹਜਾਰ ਰੁਪਏ ਡਰੱਗਮਣੀ ਸਮੇਤ ਗਿ੍ਰਫਤਾਰ ਕਰਕੇ ਹਰਪ੍ਰੀਤ ਸਿੰਘ ਅਤੇ ਸਾਬਕਾ ਸਿਪਾਹੀ ਕੁਲਦੀਪ ਸਿੰਘ ਖਿਲਾਫ ਥਾਣਆ ਸਿਟੀ ਵਿਖੇ ਮੁਕਦਮਾ ਦਰਜ ਕੀਤਾ ਗਿਆ ਹੈ।

LEAVE A REPLY

Please enter your comment!
Please enter your name here