ਜਗਰਾਓਂ, 26 ਨਵੰਬਰ ( ਬਲਦੇਵ ਸਿੰਘ )- ਜਿਲ੍ਹਾ ਲੁਧਿਆਣਾ ਪ੍ਰਾਇਮਰੀ ਸਕੂਲ ਖੇਡਾਂ ਦੀ ਸਮਾਪਤੀ ਸਮੇਂ ਵੱਖ ਵੱਖ ਜੇਤੂ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ 22 ਤੋਂ 25 ਨਵੰਬਰ ਤੱਕ ਕਰਵਾਏ ਗਏ ਸਕੂਲ ਖੇਡ ਮੁਕਾਬਲਿਆਂ ਵਿਚ ਜਿਮਨਾਸਟਿਕ ਮੁਕਾਬਲੇ ਜਿਥੇ ਓਵਰਆਲ ਲੁਧਿਆਣਾ 1,ਨੇ ਜਿੱਤੇ,ਉੱਥੇ ਜਿਮਨਾਸਟਿਕ ਵਿੱਚ ਹੀ ਲੁਧਿਆਣਾ 2,ਲੁਧਿਆਣਾ 1,ਖੰਨਾ 1,ਵੀ ਕਰਮਵਾਰ ਪਹਿਲੇ, ਦੂਜੇ,ਅਤੇ ਤੀਜੇ ਸਥਾਨ ਤੇ ਰਹੇ। ਲੰਬੀ ਛਾਲ ਲੜਕਿਆਂ ,ਚੋਂ ਪਹਿਲੇ, ਦੂਜੇ ਸਥਾਨ ਤੇ ਸੁਧਾਰ ਬਲਾਕ ਰਿਹਾ,ਜਦੋਂ ਕਿ ਲੁਧਿਆਣਾ 1,ਤੀਜੇ ਸਥਾਨ ਤੇ ਰਿਹਾ। ਕੁੜੀਆਂ ਲੰਬੀ ਛਾਲ ਵਿੱਚ ਜਗਰਾਉਂ , ਸਿਧਵਾਂ ਬੇਟ 2,ਅਤੇ ਰਾਏਕੋਟ ਨੇ ਕਰਮਵਾਰ ਪਹਿਲਾਂ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਰੱਸਾ ਕਸੀ ਵਿੱਚ ਰਾਏਕੋਟ, ਡੇਹਲੋਂ ਅਤੇ ਸਿਧਵਾਂ ਬੇਟ 1, ਨੇ ਬਾਜੀ ਮਾਰੀ। ਕੁਸ਼ਤੀ ਮੁਕਾਬਲਿਆਂ ਵਿੱਚ 25 ਕਿਲੋ ਭਾਰ( ਲੜਕੇ)ਵਿੱਚੋਂ ਡੇਹਲੋਂ 2,ਮਾਛੀਵਾੜਾ 2,ਰਾਏਕੋਟ ਅਤੇ ਸੁਧਾਰ ਕਰਮਵਾਰ ਜੇਤੂ ਰਹੇ। 28 ਕਿਲੋ ਭਾਰ (ਲੜਕੇ) ਸੁਧਾਰ, ਮਾਂਗਟ 1,ਲੁਧਿਆਣਾ 1,ਡੇਹਲੋਂ 1,ਜੇਤੂ ਰਹੇ। 30ਕਿੱਲੋ ਲੜਕੇ, ਸਿਧਵਾਂ ਬੇਟ 2,ਮਾਗਟ3,ਜਗਰਾਉਂ, ਲੁਧਿਆਣਾ 2ਕਰਮਵਾਰ ਜੇਤੂ ਰਹੇ। ਸਰਕਲ ਕਬੱਡੀ ਦੋਰਾਹਾ, ਲੁਧਿਆਣਾ 1,ਲੁਧਿਆਣਾ 2,ਮਾਛੀਵਾੜਾ 2,ਕਰਮਵਾਰ ਜੇਤੂ ਰਹੇ। ਖੋ ਖੋ ਲੜਕੀਆਂ ਪੱਖੋਵਾਲ, ਜਗਰਾਓਂ, ਸਿਧਵਾਂ ਬੇਟ 1,ਸੁਧਾਰ ਨੇ ਬਾਜੀ ਮਾਰੀ। ਕਬੱਡੀ ਨੈਸ਼ਨਲ ਲੜਕੇ, ਲੁਧਿਆਣਾ 1,ਲੁਧਿਆਣਾ 2 ਅਤੇ ਮਾਗਟ3,ਕਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ। ਲੜਕੀਆਂ ਵਿੱਚੋਂ, ਡੇਹਲੋਂ 1,ਲੁਧਿਆਣਾ 1,ਸਿਧਵਾਂ ਬੇਟ 2,ਜੇਤੂ ਰਹੇ। ਰਿਲੇਅ ਰੇਸ ਰਾਏਕੋਟ, ਲੁਧਿਆਣਾ 2,ਸਿਧਵਾਂ ਬੇਟ 2,ਕਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ ।ਰਿਲੇਅ ਲੜਕੀਆਂ, ਰਾਏਕੋਟ, ਲੁਧਿਆਣਾ 1,ਸਿਧਵਾਂ ਬੇਟ 2,ਜੇਤੂ ਰਹੇ। ਬੈਡਮਿੰਟਨ ਲੜਕੀਆਂ ਵਿੱਚੋਂ ਮਾਂਗਟ 1,ਦੋਰਾਹਾ, ਮਾਂਗਟ 2,ਅਤੇ ਲੁਧਿਆਣਾ 1,ਜੇਤੂ ਰਹੇ। ਬੈਡਮਿੰਟਨ ਲੜਕਿਆਂ ਵਿੱਚੋਂ, ਸਮਰਾਲਾ, ਦੋਰਾਹਾ, ਲੁਧਿਆਣਾ 1,ਸਿਧਵਾਂ ਬੇਟ 1,ਜੇਤੂ ਰਹੇ। ਯੋਗਾ ਲੁਧਿਆਣਾ 2,ਮਾਂਗਟ 1,ਸਿਧਵਾਂ ਬੇਟ 2,ਮਾਂਗਟ 2,ਕਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਰਹੇ। ਯੋਗਾ ਲੜਕੀਆਂ ਵਿੱਚੋਂ ਸਿਧਵਾਂ ਬੇਟ 2,ਮਾਂਗਟ 3,ਰਾਏਕੋਟ ਨੇ ਬਾਜੀ ਮਾਰੀ। ਅੰਡਰ 14,ਯੋਗਾ, ਲੁਧਿਆਣਾ 2,ਮਾਂਗਟ 1,ਸਮਰਾਲਾ ਨੇ ਬਾਜੀ ਮਾਰੀ। ਇਸ ਮੌਕੇ ਉਪ ਜਿਲ੍ਹਾ ਅਫਸਰ ਜਸਵਿੰਦਰ ਸਿੰਘ ਵਿਰਕ ਅਤੇ ਹੋਰ ਕਮੇਟੀ ਮੈਬਰਾਂ ਨੇ ਇਨਾਮਾਂ ਅਤੇ ਮੈਡਲਾਂ ਨਾਲ ਵਿਦਿਆਰਥੀ ਵਰਗ ਨੂੰ ਸਨਮਾਨਿਤ ਕੀਤਾ ਗਿਆ। ਸਮੂਹ ਜਾਣਕਾਰੀ ਦਿੰਦਿਆਂ ਸੈਂਟਰ ਹੈੱਡ ਟੀਚਰ ਜਗਦੀਪ ਸਿੰਘ ਜੌਹਲ ਜੀ ਵੱਲੋਂ ਉਚੇਚੇ ਤੌਰ ਤੇ ਸਮੂਹ ਕਮੇਟੀ ਮੈਬਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ, ਜਿਨ੍ਹਾਂ ਦੀ ਮਿਹਨਤ ਸਦਕਾ ਇਹ ਖੇਡਾਂ ਬੜੀ ਸਾਨੋ ਸ਼ੌਕਤ ਨਾਲ ਕਰਵਾਈਆਂ ਗਈਆਂ। ਇਸ ਸਮੇਂ ਐਮ ਡੀ ਖੇਡਾਂ,ਸਮੂਹ ਖੇਡ ਕਮੇਟੀ ਮੈਂਬਰਜ,ਅਤੇ ਜਿਲ੍ਹਾ ਬੀ ਪੀ ਈ ਓ (ਸਾਰੇ) ਹਾਜਰ ਸਨ।
