Home crime ਅਚਾਨਕ ਅਟੈਕ ਨਾਲ ਹੋਈ ਵਿਅਕਤੀ ਦੀ ਮੌਤ, ਕੋਈ ਵੀ ਵਾਰਿਸ ਬੌਡੀ ਲੈਣ...

ਅਚਾਨਕ ਅਟੈਕ ਨਾਲ ਹੋਈ ਵਿਅਕਤੀ ਦੀ ਮੌਤ, ਕੋਈ ਵੀ ਵਾਰਿਸ ਬੌਡੀ ਲੈਣ ਨਹੀਂ ਪਹੁੰਚਿਆ

64
0

ਜਗਰਾਉਂ, 4 ਜਨਵਰੀ ( ਭਗਵਾਨ ਭੰਗੂ) – ਹਰਜੀਤ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਗੁਰੂਦੁਵਾਰਾ ਨਾਨਕਸਰ ਜੋ ਮਿਤੀ 29-12-2022 ਗੁਰੂਦੁਵਾਰਾ ਨਾਨਕਸਰ ਵਿਖੇ ਪੈਰਾਲਾਇਜ ਦਾ ਅਟੈਕ ਹੋਣ ਕਰਕੇ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਜਗਰਾਉਂ ਦਾਖਲ ਕਰਵਾਇਆ ਗਿਆ ਸੀ | ਜਿਨਾ ਵੱਲੋਂ ਉਸਨੂੰ ਉਸੇ ਦਿਨ ਸਿਵਲ ਹਸਪਤਾਲ ਲੁਧਿਆਣਾ ਦਾ ਰੈਫਰ ਕਰ ਦਿੱਤਾ ਗਿਆ ਸੀ | ਜਿਸਦੇ ਸਿਵਲ ਹਸਪਤਾਲ ਜਗਰਾਉ ਦਾਖਲ ਹੋਣ ਸਮੇਂ ਅਤੇ ਸਿਵਲ ਹਸਪਤਾਲ ਲੁਧਿਆਣਾ ਜੇਰੇ ਇਲਾਜ ਸਮੇਂ ਉਸ ਦਾ ਕੋਈ ਵੀ ਵਾਰਿਸ ਨਹੀ ਪਹੁੰਚਿਆ | ਜਿਸਦੀ ਅੱਜ ਮਿਤੀ 4-1-2023 ਨੂੰ ਸਿਵਲ ਹਸਪਤਾਲ ਲੁਧਿਆਣਾ ਵਿਖੇ ਜੇਰੇ ਇਲਾਜ ਮੌਤ ਹੋ ਗਈ ਸੀ। ਮ੍ਰਿਤਕ ਦੀ ਅਜੇ ਤੱਕ ਸ਼ਨਾਖਤ ਨਹੀਂ ਹੋ ਸਕੀ | ਜਿਸ ਕਰਕੇ ਮ੍ਰਿਤਕ ਹਰਜੀਤ ਸਿੰਘ ਦੀ ਡੈਡਬਾਡੀ ਨੂੰ 72 ਘੰਟੇ ਸ਼ਨਾਖਤ ਲਈ ਸਿਵਲ ਹਸਪਤਾਲ ਜਗਰਾਉ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਹੈ | ਜੇਕਰ ਕਿਸੇ ਨੂੰ ਮ੍ਰਿਤਕ ਬਾਰੇ ਪਤਾ ਲੱਗੇ ਤਾ ਉਹ ਥਾਣਾ ਸਿਟੀ ਜਗਰਾਉ ਦੇ ਮੋਬਾਇਲ ਨੰਬਰ 98722-00205, 82848-00909,92883-00008 ਪਰ ਸੰਪਰਕ ਕਰੇ |

ਮ੍ਰਿਤਕ ਦਾ ਹੁਲੀਆ – ਉਮਰ ਕਰੀਬ 65 ਸਾਲ, , ਰੰਗ ਗੋਰਾ, ਦਾੜੀ ਕੇਸ਼ ਰੱਖੇ ਹੋਏ, ਦਾੜੀ ਦਾ ਰੰਗ ਭੂਰਾ,ਜਿਸਦੇ ਹਰੇ ਰੰਗ ਦੀ ਕੁਟੀ ਪਾਈ ਹੈ,ਹੇਠਾਂ ਕਾਲੇ ਰੰਗ ਦੀ ਇਨਰ ਅਤੇ ਨੀਲੀ ਟੀ-ਸ਼ਰਟ ਅਤੇ ਕਾਲੇ ਰੰਗ ਦੀ ਲੋਅਰ ਸੱਜੇ ਹੱਥ ਵਿੱਚ ਕੜਾ ਹੈ I

LEAVE A REPLY

Please enter your comment!
Please enter your name here