–ਖਾਣਾ ਤੇ ਰਿਹਾਇਸ਼ ਮਿਲ ਰਹੀ ਮੁਫ਼ਤ, ਚਾਹਵਾਨ ਯੁਵਕ ਜਲਦ ਤੋਂ ਜਲਦ ਕਰਨ ਕੈਂਪ ਨਾਲ ਸੰਪਰਕ-ਦਵਿੰਦਰਪਾਲ ਸਿੰਘ
ਮੋਗਾ, 12 ਜਨਵਰੀ ( ਅਸ਼ਵਨੀ, ਵਿਕਾਸ ਮਠਾੜੂ) -ਸੀ. ਪਾਈਟ ਕੈਂਪ ਹਕੂਮਤ ਸਿੰਘ ਵਾਲਾ, ਫਿਰੋਜ਼ਪੁਰ ਦੇ ਕੈਂਪ ਇੰਚਾਰਜ ਦਵਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਵੱਲੋਂ ਬੀ.ਐਸ.ਐਫ, ਸੀ.ਆਈ.ਐਸ.ਐੱਫ., ਸੀ.ਆਰ.ਪੀ.ਐਫ਼., ਆਈ.ਟੀ.ਬੀ.ਪੀ. ਵਿੱਚ ਭਰਤੀ ਲਈ ਅਪਲਾਈ ਕਰ ਚੁੱਕੇ ਪ੍ਰਾਰਥੀਆਂ ਨੂੰ ਮੁਫ਼ਤ ਵਿੱਚ ਲਿਖਤੀ ਪ੍ਰੀਖਿਆ ਦੀ ਤਿਆਰੀ ਕਰਵਾਈ ਜਾ ਰਹੀ ਹੈ। ਇਨ੍ਹਾਂ ਦੀਆਂ ਕੋਚਿੰਗ ਕਲਾਸਾਂ 26 ਦਸੰਬਰ, 2022 ਤੋਂ ਚੱਲ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਲਿਖਤੀ ਪੇਪਰ ਦੀ ਤਿਆਰੀ ਦੇ ਚਾਹਵਾਨ ਜਿਹੜੇ ਯੁਵਕ ਹੁਣ ਵੀ ਇਨਣ੍ਹਾਂ ਕਲਾਸਾਂ ਦਾ ਲਾਹਾ ਲੈਣਾ ਚਹੁੰਦੇ ਹਨ ਉਹ ਯੁਵਕ ਕੈਂਪ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਆਉਣ ਸਮੇਂ ਆਨਲਾਈਨ ਅਪਲਾਈ ਦੀ ਇੱਕ ਕਾਪੀ, ਦਸਵੀਂ ਦਾ ਅਸਲ ਸਰਟੀਫਿਕੇਟ, ਦਸਵੀਂ ਦੇ ਸਰਟੀਫਿਕੇਟ ਦੀ ਫੋਟੋ ਕਾਪੀ, ਪੰਜਾਬ ਵਸਨੀਕ ਸਰਟੀਫਿਕੇਟ ਦੀ ਕਾਪੀ, ਜਾਤੀ ਸਰਟੀਫਿਕੇਟ ਦੀ ਕਾਪੀ, ਆਧਾਰ ਕਾਰਡ ਦੀ ਕਾਪੀ, ਇੱਕ ਪਾਸਪੋਰਟ ਸਾਈਜ਼ ਦੀ ਫੋਟੋ, ਇੱਕ ਕਾਪੀ, ਇੱਕ ਪੈੱਨ, ਖਾਣਾ ਖਾਣ ਲਈ ਬਰਤਨ ਅਤੇ ਰਹਿਣ ਲਈ ਬਿਸਤਰ ਆਦਿ ਨਾਲ ਲੈ ਕੇ ਆਉਣ। ਪੰਜਾਬ ਸਰਕਾਰ ਵੱਲੋਂ ਪੇਪਰ ਦੀ ਮੁਫ਼ਤ ਤਿਆਰੀ ਦੇ ਨਾਲ ਨਾਲ ਖਾਣਾ, ਰਿਹਾਇਸ਼ ਦੀ ਸੁਵਿਧਾ ਵੀ ਮੁਫ਼ਤ ਦਿੱਤੀ ਜਾ ਰਹੀ ਹੈ।