ਜਗਰਾਉਂ, 8 ਫਰਵਰੀ ( ਰਾਜੇਸ਼ ਜੈਨ )-ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਆਪਣੀ ਜ਼ਮੀਨ ਦੇ ਇੰਤਕਾਲ ਕਰਵਾਉਣ ਲਈ ਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਪਿੰਡਾਂ ਵਿੱਚ ਵਿਸ਼ੇਸ਼ ਇੰਤਕਾਲ ਦਰਜ ਕਰਨ ਲਈ ਕੈਂਪ ਆਯੋਜਿਤ ਕਰਨ ਦੀ ਮੁਹਿੰਮ ਦਾ ਆਗਾਜ ਕੀਤਾ ਹਿਆ। ਜਿਸਦੇ ਤਹਿਤ ਤਹਿਸੀਲਦਾਰ ਮਨਮੋਹਨ ਕੋਸ਼ਿਕ ਨੇ ਪਿੰਡ ਸ਼ੇਰਪੁਰ ਕਲਾ ਵਿਖੇ ਵਿਸ਼ੇਸ਼ ਕੈਂਪ ਦੌਰਾਨ ਮਲਕ ਕਾਨੂੰਗੋ ਸਰਕਲ ਦੇ ਕਰੀਬ 40 ਪਿੰਡਾਂ ਦੇ ਕਿਸਾਨਾਂ ਦੀਆਂ ਜ਼ਮੀਨਾਂ ਸਬੰਧੀ ਇੰਤਕਾਲ ਦਰਜ ਕੀਤੇ। ਉਸ ਨੇ ਦੱਸਿਆ ਕਿ ਇਸ ਮੌਕੇ 51 ਇੰਤਕਾਲ ਉਨ੍ਹਾਂ ਸਾਹਮਣੇ ਪੇਸ਼ ਕੀਤੇ ਗਏ ਸਨ ਜਿੰਨਾਂ ਨੂੰ ਮਨਜੂਰ ਕਰ ਲਿਆ ਗਿਆ। ਉੁਨ੍ਹਾਂ ਕਿਹਾ ਕਿ ਇਹ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ। ਕਾਨੂੰਗੋ ਸਰਕਲ ਅਧੀਨ ਪੈਂਦੇ ਸਾਰੇ ਪਿੰਡਾਂ ਵਿੱਚ ਅਜਿਹੇ ਕੈਂਪ ਲਗਾਏ ਜਾਣਗੇ ਤਾਂ ਜੋ ਕਿਸਾਨਾਂ ਦੀਆਂ ਇੰਤਕਾਲ ਦਰਜ ਕਰਵਾਉਣ ਸੰਬੰਧੀ ਲੰਬਿਤ ਪਏ ਕੇਸਾਂ ਦਾ ਨਿਪਟਾਰਾ ਆਸਾਨੀ ਨਾਲ ਕੀਤਾ ਜਾ ਸਕੇ।