ਜਗਰਾਓਂ, 14 ਜਨਵਰੀ ( ਮੋਹਿਤ ਜੈਨ)- ਲੋਕ ਸੇਵਾ ਸੁਸਾਇਟੀ ਨੇ ਕੁਸ਼ਟ ਆਸ਼ਰਮ ਪਰਿਵਾਰ ਨੂੰ ਰਾਸ਼ਨ, ਗਰਮ ਟੋਪੀਆਂ, ਦਸਤਾਨੇ ਤੇ ਜੁਰਾਬਾਂ ਤਕਸੀਮ ਕੀਤੀਆਂ| ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਕੰਵਲ ਕੱਕੜ ਦੀ ਅਗਵਾਈ ਹੇਠ ਕੁਸ਼ਟ ਆਸ਼ਰਮ ਪਰਿਵਾਰਾਂ ਨੂੰ ਸਮਾਨ ਵੰਡ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਐੱਸ ਐੱਚ ਓ ਸਿਟੀ ਇੰਦਰਜੀਤ ਸਿੰਘ ਨੇ ਜਿੱਥੇ ਲੋਹੜੀ ਤੇ ਮਾਘੀ ਦੀਆਂ ਸਮੂਹ ਸ਼ਹਿਰ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਉੱਥੇ ਉਨ੍ਹਾਂ ਸੁਸਾਇਟੀ ਤੇ ਜੈਨ ਪਰਿਵਾਰ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਦੀ ਤਾਰੀਫ਼ ਵੀ ਕੀਤੀ| ਉਨ੍ਹਾਂ ਕਿਹਾ ਕਿ ਜ਼ਰੂਰਤਮੰਦਾਂ ਦੀ ਮਦਦ ਕਰਨਾ ਬਹੁਤ ਵੱਡਾ ਪੁੰਨ ਦਾ ਕੰਮ ਹੈ ਅਤੇ ਸਾਨੂੰ ਸਾਰਿਆਂ ਨੂੰ ਆਪਣੀ ਆਰਥਿਕ ਪਹੁੰਚ ਅਨੁਸਾਰ ਇਹ ਕੰਮ ਕਰਨਾ ਚਾਹੀਦਾ ਹੈ| ਮਾਘ ਮਹੀਨੇ ਦੀ ਸ਼ੁਭ ਸੰਗਰਾਂਦ ਮੌਕੇ ਕਰਵਾਏ ਸਮਾਗਮ ਵਿਚ ਸੁਸਾਇਟੀ ਦੇ ਸਰਪ੍ਰਸਤ ਰਾਜਿੰਦਰ ਜੈਨ ਵੱਲੋਂ ਆਪਣੇ ਪੋਤੇ ਦੀ ਪਹਿਲੀ ਲੋਹੜੀ ਦੀ ਖ਼ੁਸ਼ੀ ਵਿਚ ਕੁਸ਼ਟ ਆਸ਼ਰਮ ਦੇ ਪਰਿਵਾਰਾਂ ਨੂੰ ਸੁੱਕਾ ਰਾਸ਼ਨ, ਸੁਸਾਇਟੀ ਵੱਲੋਂ ਗਰਮ ਟੋਪੀਆਂ, ਦਸਤਾਨੇ ਤੇ ਜੁਰਾਬਾਂ ਤਕਸੀਮ ਕੀਤੀਆਂ ਗਈਆਂ| ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ ਤੇ ਪ੍ਰਧਾਨ ਕੰਵਲ ਕੱਕੜ ਨੇ ਕਿਹਾ ਕਿ ਸੁਸਾਇਟੀ ਵੱਲੋਂ ਕੁਸ਼ਟ ਆਸ਼ਰਮ ਦੇ ਪਰਿਵਾਰਾਂ ਨੂੰ ਜਿੱਥੇ ਪਹਿਲਾਂ ਵੀ ਸਮੇਂ ਸਮੇਂ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ ਗਿਆ ਉੱਥੇ ਅੱਜ ਮਾਘੀ ਮੌਕੇ ਜ਼ਰੂਰਤ ਦਾ ਸਮਾਨ ਦਿੱਤਾ ਗਿਆ ਹੈ| ਇਸ ਮੌਕੇ ਸੈਕਟਰੀ ਕੁਲਭੂਸ਼ਨ ਗੁਪਤਾ, ਕੈਸ਼ੀਅਰ ਸੁਨੀਲ ਬਜਾਜ, ਸੀਨੀਅਰ ਵਾਈਸ ਪ੍ਰਧਾਨ ਮਨੋਹਰ ਸਿੰਘ ਟੱਕਰ, ਰਾਜੀਵ ਗੁਪਤਾ, ਸੁਖਦੇਵ ਗਰਗ ਤੇ ਨੀਰਜ ਮਿੱਤਲ, ਰਾਜਿੰਦਰ ਜੈਨ ਕਾਕਾ, ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ, ਮੁਕੇਸ਼ ਗੁਪਤਾ, ਆਰ ਕੇ ਗੋਇਲ, ਡਾ: ਭਾਰਤ ਭੂਸ਼ਨ ਬਾਂਸਲ, ਪ੍ਰਵੀਨ ਮਿੱਤਲ, ਸੰਜੂ ਬਾਂਸਲ, ਪ੍ਰੇਮ ਬਾਂਸਲ, ਅਨਿਲ ਮਲਹੋਤਰਾ, ਕਪਿਲ ਸ਼ਰਮਾ ਆਦਿ ਹਾਜ਼ਰ ਸਨ|
