Home crime ਸਹਾਇਕ ਲਾਈਨਮੈਨ ਆਤਮਜੀਤ ਸਿੰਘ ਅਦਾਲਤ ਵਲੋਂ ਸਜਾ ਤੋਂ ਬਾਅਦ ਵਿਭਾਗ ਵਲੋਂ ਮੁਅੱਤਲ

ਸਹਾਇਕ ਲਾਈਨਮੈਨ ਆਤਮਜੀਤ ਸਿੰਘ ਅਦਾਲਤ ਵਲੋਂ ਸਜਾ ਤੋਂ ਬਾਅਦ ਵਿਭਾਗ ਵਲੋਂ ਮੁਅੱਤਲ

75
0

ਬਿਜਲੀ ਬਿੱਲ ਦੀਆਂ ਜਾਅਲੀ ਰਸੀਦਾਂ ਛਾਪ ਕੇ 6 ਲੱਖ ਠੱਗੀ ਦਾ ਸੀ ਮਾਮਲਾ

ਜਗਰਾਉਂ, 18 ਜਨਵਰੀ ( ਬੌਬੀ ਸਹਿਜਲ, ਅਸ਼ਵਨੀ )-ਪਾਵਰਕਾਮ ਵਿਭਾਗ ਵਿਚ ਮੌਜੂਦਾ ਸਮੇਂ ਅੰਦਰ ਸਹਾਇਕ ਲਾਈਨਮੈਨ ਆਤਮਜੀਤ ਸਿੰਘ ਪੁੱਤਰ ਭਗਵਤੀ ਪ੍ਰਸਾਦ, ਜੋ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਜਲੰਧਰ ਕੈਂਟ ਦਫਤਰ ਅਧੀਨ ਤਾਇਨਾਤ ਸੀ, ਨੂੰ ਪੰਜਾਬ ਰਾਜ ਬਿਜਲੀ ਬੋਰਡ (ਪਾਵਰਕਾਮ) ਦੇ ਕਰਮਚਾਰੀਆਂ ਨੂੰ ਸਜ਼ਾ ਅਤੇ ਅਪੀਲ 1971. ਰੈਗੂਲੇਸ਼ਨ -4 (1) ਬੀ ਦੇ ਤਹਿਤ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਸਮੇਂ ਦੌਰਾਨ ਮੁਅੱਤਲ ਕੀਤਾ ਗਿਆ ਕਰਮਚਾਰੀ ਆਤਮਜੀਤ ਸਿੰਘ ਪੰਜਾਬ ਰਾਜ ਬਿਜਲੀ ਬੋਰਡ ਦੀ ਮੇਨ ਸਰਵਿਸ ਰੈਗੂਲੇਸ਼ਨ ਸਰਵਿਸ 1972 ਦੇ ਤਹਿਤ ਪ੍ਰਵਾਨਿਤ ਭੱਤੇ ਦੀ ਅਦਾਇਗੀ ਦਾ ਹੱਕਦਾਰ ਹੋਵੇਗਾ।  ਜ਼ਿਕਰਯੋਗ ਹੈ ਕਿ ਅਸਿਸਟੈਂਟ ਲਾਈਨਮੈਨ ਆਤਮਜੀਤ ਸਿੰਘ ਅਤੇ ਕਰਮਜੀਤ ਕੌਰ (ਹੁਣ ਸੇਵਾਮੁਕਤ) ਨੂੰ ਜਗਰਾਓਂ ਅਦਾਲਤ ਨੇ ਭ੍ਰਿਸ਼ਟਾਚਾਰ ਦੇ ਚੱਲ ਰਹੇ ਮੁਕੱਦਮੇ ਵਿੱਚ 6 ਲੱਖ ਰੁਪਏ ਦੇ ਗਬਨ ਦੇ ਦੋਸ਼ ਵਿੱਚ 3-3 ਸਾਲ ਦੀ ਸਜ਼ਾ ਸੁਣਾਈ ਸੀ।  ਸਜ਼ਾ ਸੁਣਾਉਣ ਤੋਂ ਬਾਅਦ ਉਸ ਨੂੰ ਵਿਭਾਗ ਨੇ ਮੁਅੱਤਲ ਕਰ ਦਿੱਤਾ ਹੈ।

2013 ’ਚ ਦਰਜ ਹੋਇਆ ਸੀ ਮਾਮਲਾ – ਪਾਵਰਕਾਮ ’ਚ ਤਾਇਨਾਤ ਆਤਮਜੀਤ ਸਿੰਘ 10 ਸਾਲ ਪਹਿਲਾਂ ਕੈਸ਼ੀਅਰ ਦੀ ਪੋਸਟ ’ਤੇ ਤਾਇਨਾਤ ਸੀ ਅਤੇ ਮਹਿਲਾ ਮੁਲਾਜ਼ਮ ਕਰਮਜੀਤ ਕੌਰ ਉਸ ਦੇ ਨਾਲ ਕਲਰਕ ਵਜੋਂ ਸੀ।  ਜੂਨ 2012 ਤੋਂ ਅਗਸਤ 2013 ਤੱਕ ਲੋਕਾਂ ਵੱਲੋਂ ਮਿਲੇ ਬਿਜਲੀ ਦੇ ਬਿੱਲ ਦਫ਼ਤਰ ਵਿੱਚ ਜਮ੍ਹਾਂ ਕਰਵਾਏ ਗਏ। ਪਰ ਦੋਵੇਂ ਮੁਲਜ਼ਮਾਂ ਨੇ ਬਿੱਲ ਦੇ ਪੈਸੇ ਲੈ ਕੇ ਉਨ੍ਹਾਂ ਨੂੰ ਜਾਅਲੀ ਰਸੀਦਾਂ ਦੇ ਦਿੱਤੀਆਂ। ਜਦੋਂ ਵਿਭਾਗ ਦਾ ਆਡਿਟ ਆਇਆ ਤਾਂ 6 ਲੱਖ ਰੁਪਏ ਤੋਂ ਵੱਧ ਦਾ ਗਬਨ ਸਾਹਮਣੇ ਆਇਆ।  ਜਿਸ ਤੋਂ ਬਾਅਦ ਵਿਭਾਗ ਨੇ ਸਦਰ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ। ਥਾਣਾ ਸਦਰ ਦੇ ਉਸ ਸਮੇਂ ਦੇ ਤਫਤੀਸ਼ੀ ਅਫਸਰ ਏ.ਐਸ.ਆਈ ਜੁਗਰਾਜ ਸਿੰਘ ਨੇ 14 ਦਸੰਬਰ 2013 ਨੂੰ ਧੋਖਾਧੜੀ ਦੇ ਦੋਸ਼ ਹੇਠ ਧਾਰਾ 420, 409 ਤਹਿਤ ਕੇਸ ਦਰਜ ਕੀਤਾ ਸੀ।  ਜਿਸ ਵਿੱਚ ਇਨਾਂ ਨੂੰ ਉਸ ਸਮੇਂ ਜ਼ਮਾਨਤ ਮਿਲ ਗਈ ਸੀ।  ਇਸ ਦੌਰਾਨ ਪੁਲੀਸ ਵੱਲੋਂ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਗਿਆ।  ਜਿਸ ਦੀ ਸੁਣਵਾਈ ਦੌਰਾਨ ਲੁਧਿਆਣਾ ਪਾਵਰਕਾਮ ਦੇ ਐਸ.ਈ.ਜਗਜੀਤ ਸਿੰਘ, ਐਕਸੀਅਨ ਚੇਤਨ ਕੁਮਾਰ ਅਤੇ ਐਸ.ਡੀ.ਓ ਅਵਤਾਰ ਸਿੰਘ ਤੋਂ ਇਲਾਵਾ ਪਿੰਡ ਬੋਤਲੇਵਾਲਾ ਦੇ ਦੋ ਪ੍ਰਾਈਵੇਟ ਵਿਅਕਤੀਆਂ ਅਤੇ ਪੁਲਿਸ ਮੁਲਾਜ਼ਮਾਂ ਸਮੇਤ 9 ਵਿਅਕਤੀਆਂ ਦੇ ਬਿਆਨ ਦਰਜ ਕੀਤੇ ਗਏ।  ਅਦਾਲਤ ਨੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਆਤਮਜੀਤ ਸਿੰਘ ਅਤੇ ਕਰਮਜੀਤ ਕੌਰ ਨੂੰ ਤਿੰਨ-ਤਿੰਨ ਸਾਲ ਦੀ ਸਜ਼ਾ ਸੁਣਾਈ ਹੈ।  ਇਸ ਦੇ ਨਾਲ ਹੀ ਅਦਾਲਤ ਨੇ ਦੋਵਾਂ ’ਤੇ ਛੇ-ਛੇ ਹਜ਼ਾਰ ਦਾ ਜੁਰਮਾਨਾ ਵੀ ਲਗਾਇਆ ਹੈ। ਜੁਰਮਾਨਾ ਅਦਾ ਨਾ ਕਰਨ ’ਤੇ ਉਨ੍ਹਾਂ ਨੂੰ ਇਕ ਮਹੀਨੇ ਦੀ ਵਾਧੂ ਸਜ਼ਾ ਭੁਗਤਣੀ ਪਵੇਗੀ।

LEAVE A REPLY

Please enter your comment!
Please enter your name here