Home Sports ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸ਼ਹੀਦ ਮੇਜਰ ਹਰਦੇਵ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ...

ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸ਼ਹੀਦ ਮੇਜਰ ਹਰਦੇਵ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਵਾਰਾ ਵਿਖੇ ਤੀਰ ਅੰਦਾਜ਼ੀ (ਆਰਚਰੀ ) ਦੀ ਸਿਖਲਾਈ ਕੇਂਦਰ ਦਾ ਕੀਤਾ ਉਦਘਾਟਨ

65
0


ਮਾਲੇਰਕੋਟਲਾ 24 ਜਨਵਰੀ ( ਵਿਕਾਸ ਮਠਾੜੂ)-ਹਰ ਖੇਤਰ ਵਿੱਚ ਮੱਲਾਂ ਮਾਰਨ ਵਾਲੇ ਸ਼ਹੀਦ ਮੇਜਰ ਹਰਦੇਵ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੁਵਾਰਾ ਨੇ ਖੇਡ ਖੇਤਰ ਵਿੱਚ ਆਪਣਾ ਨਾਮ ਸਿਖ਼ਰਾਂ ਤੇ ਰੱਖਿਆ ਹੋਇਆ ਹੈ । ਇਸ ਸਕੂਲ ਵਿੱਚ ਪਹਿਲਾਂ ਵੀ ਲਾਅਨ ਟੈਨਿਸ , ਟੇਬਲ ਟੈਨਿਸ , ਹੈਂਡਬਾਲ , ਕੁਸ਼ਤੀਆਂ , ਕਰਾਟੇ , ਜੂਡੋ , ਚੈੱਸ ਅਤੇ ਅਥਲੈਟਿਕਸ ਦੀ ਟ੍ਰੇਨਿੰਗ ਦੇਰ ਰਾਤ ਤੱਕ ਦਿੱਤੀ ਜਾਂਦੀ ਹੈ , ਜਿਸ ਸਦਕਾ ਸੈਸ਼ਨ 2022-23 ਵਿੱਚ 50 ਤੋਂ ਜ਼ਿਆਦਾ ਵਿਦਿਆਰਥੀ ਸਕੂਲੀ ਰਾਜ ਪੱਧਰੀ ਖੇਡਾਂ ਵਿੱਚ ਆਪਣਾ ਪ੍ਰਦਰਸ਼ਨ ਦਿਖਾ ਚੁੱਕੇ ਹਨ । ਇਨ੍ਹਾਂ ਗੱਲ ਦੀ ਜਾਣਕਾਰੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ) ਮਾਲੇਰਕੋਟਲਾ ਜਸਵਿੰਦਰ ਕੌਰ ਨੇ ਤੀਰ ਅੰਦਾਜ਼ੀ (ਆਰਚਰੀ ) ਦੀ ਸਿਖਲਾਈ ਕੇਂਦਰ ਦਾ ਰਸਮੀ ਉਦਘਾਟਨ ਕਰਨ ਸਮੇਂ ਦਿੱਤੀ । ਉਨ੍ਹਾਂ ਕਿਹਾ ਕਿ ਤੀਰ ਅੰਦਾਜ਼ੀ (ਆਰਚਰੀ ) ਦੀ ਖੇਡ ਸਕੂਲ ਵਿਖੇ ਪ੍ਰਿੰਸੀਪਲ ਮਨਜੀਤ ਸਿੰਘ ਦੀ ਯੋਗ ਅਗਵਾਈ ਹੇਠ ਡਾ. ਬਲਵੰਤ ਸਿੰਘ ਖੇੜੀ ( ਸਪੋਰਟਸ ਇੰਚਾਰਜ ) ਦੁਆਰਾ ਤੀਰ ਅੰਦਾਜ਼ੀ ( ਆਰਚਰੀ ) ਖੇਡ ਵੀ ਸ਼ੁਰੂ ਕੀਤੀ ਜਾ ਰਹੀ ਹੈ ।ਉਨ੍ਹਾਂ  ਕਿਹਾ ਕਿ ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਗੁਵਾਰਾ ਸਕੂਲ ਦੁਆਰਾ ਖੇਡ ਖੇਤਰ ਵਿੱਚ ਵਿਗਿਆਨਿਕ ਤਕਨੀਕਾਂ ਰਾਹੀ ਵਿਦਿਆਰਥੀਆਂ ਦੀ ਚੋਣ ਕਰਕੇ ਉਹਨਾਂ ਵੱਖ ਵੱਖ ਖੇਡਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ । ਇਸ ਮੌਕੇ ਰਘੂ ਨੰਦਨ , ਡੀ. ਐਮ ਸਪੋਰਟਸ , ਰਾਜਨ ਸਿੰਗਲਾ ਡੀਪੀਈ  , ਸਮੂਹ ਸਟਾਫ਼ , ਸਕੂਲ ਮੈਨੇਜਮੈਟ ਕਮੇਟੀ , ਪੰਚਾਇਤ ਅਤੇ ਸਪੋਰਟਸ ਕਲੱਬ ਦੇ ਮੈਂਬਰ ਸਾਹਿਬਾਨ ਵੀ ਹਾਜ਼ਰ ਸਨ ।

LEAVE A REPLY

Please enter your comment!
Please enter your name here