Home Protest ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਲਾਇਆ ਧਰਨਾ

ਦੁਕਾਨਦਾਰਾਂ ਨੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਲਾਇਆ ਧਰਨਾ

66
0

ਬਠਿੰਡਾ (ਬੋਬੀ ਸਹਿਜਲ-ਧਰਮਿੰਦਰ ) ਚੋਰ ਚੁਸਤ ਤੇ ਪੁਲਿਸ ਸੁਸਤ ਇਹ ਕਹਾਵਤ ਆਮ ਹੀ ਸੁਣਨ ਨੂੰ ਮਿਲਦੀ ਹੈ, ਪਰ ਸਥਾਨਕ ਸ਼ਹਿਰ ਵਿਚ ਚੋਰਾਂ ਨੇ ਇਸ ਕਹਾਵਤ ਨੂੰ ਹਕੀਕਤ ਵਿਚ ਬਦਲ ਕੇ ਦਿਖਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਚੋਰਾਂ ਨੇ ਸ਼ਹਿਰ ਦੇ ਭੀੜ ਭਾੜ ਵਾਲੇ ਭਾਗੂ ਰੋਡ ‘ਤੇ ਸਥਿਤ ਇਕ ਦੁਕਾਨ ਵਿਚ ਤਿੰਨ ਦਿਨਾਂ ਅੰਦਰ ਦੋ ਵਾਰੀ ਚੋਰੀ ਕਰਕੇ ਆਪਣੀ ਚਤੁਰਾਈ ਦਾ ਸਬੂਤ ਦਿੱਤਾ ਹੈ। ਦੱਸਣਯੋਗ ਹੈ ਕਿ ਚੋਰੀ ਦੀ ਪਹਿਲੀ ਵਾਰਦਾਤ ਸਮੇਂ ਮੁਲਜ਼ਮ ਦੁਕਾਨ ਅੰਦਰ ਅਤੇ ਬਾਹਰ ਬਜ਼ਾਰ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਏ ਸਨ। ਕੈਮਰਿਆਂ ਦੀ ਫੁਟੇਜ ਅਤੇ ਪੀੜਤ ਦੁਕਾਨਦਾਰ ਦੇ ਬਿਆਨ ‘ਤੇ ਪੁਲਿਸ ਨੇ ਦੋ ਚੋਰਾਂ ਖ਼ਿਲਾਫ਼ ਕੇਸ ਵੀ ਦਰਜ ਕੀਤਾ ਸੀ, ਪਰ ਉਕਤ ਚੋਰਾਂ ਨੇ ਤਿੰਨ ਦਿਨਾਂ ਬਾਅਦ ਵਿਚ ਉਸ ਦੁਕਾਨ ਵਿਚ ਫਿਰ ਪਾੜ ਲਾ ਦਿੱਤਾ। ਪੁਲਿਸ ਦੀ ਿਢੱਲੀ ਕਾਰਗੁਜ਼ਾਰੀ ਦੇ ਖ਼ਿਲਾਫ਼ ਦੁਕਾਨਦਾਰਾਂ ਨੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਪੁਲਿਸ ਪ੍ਰਸ਼ਾਸ਼ਨ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਪਹਿਲਾਂ ਹੋਈ ਚੋਰੀ ਦੇ ਸਬੰਧ ਵਿਚ ਪੁਲਿਸ ਨੂੰ ਚੋਰਾਂ ਦੀ ਪਛਾਣ ਕਰਾ ਦਿਤੀ ਗਈ ਸੀ, ਪਰ ਇਸ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ । ਉਸ ਦੇ ਨਤੀਜੇ ਵਜੋਂ ਉਕਤ ਚੋਰਾਂ ਨੇ ਦੂਜੀ ਵਾਰ ਫਿਰ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਜਾਣਕਾਰੀ ਅਨੁਸਾਰ ਲੰਘੀ ਰਾਤ ਸਥਾਨਕ ਭਾਗੂ ਰੋਡ ‘ਤੇ ਸਥਿਤ ਇਕ ਸ਼ੋਅਰੂਮ ਵਿੱਚੋਂ ਚੋਰਾਂ ਨੇ ਦੋ ਲੱਖ ਰੁਪਏ ਦੇ ਕਰੀਬ ਦਾ ਸਮਾਨ ਚੋਰੀ ਕਰ ਲਿਆ ਸੀ। ਘਟਨਾ ਦਾ ਪਤਾ ਲੱਗਦਿਆਂ ਹੀ ਵੱਡੀ ਗਿਣਤੀ ਵਿਚ ਕਾਰੋਬਾਰੀ ਪੀੜਤ ਦੁਕਾਨਦਾਰ ਦੀ ਹਮਾਇਤ ‘ਤੇ ਆ ਗਏ ਅਤੇ ਧਰਨਾ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ। ਇਸ ਮੌਕੇ ਸੁਮਿਤ ਗਰਗ ਨੇ ਦੱਸਿਆ ਹੈ ਕਿ ਉਸ ਦੇ ਭਰਾ ਮਹਿੰਦਰ ਦੀ ਦੁਕਾਨ ਭਾਗੂ ਰੋਡ ‘ਤੇ ਸਥਿਤ ਹੈ । ਲੰਘੀ 25,26 ਜਨਵਰੀ ਦੀ ਦਰਮਿਆਨੀ ਰਾਤ ਨੂੰ ਤਿੰਨ ਚੋਰਾਂ ਨੇ ਦੁਕਾਨ ਵਿਚੋਂ 2 ਲੱਖ ਰੁਪਏ ਤੋਂ ਵਧ ਦਾ ਸਾਮਾਨ ਚੋਰੀ ਕਰ ਲਿਆ ਸੀ। ਉਕਤ ਚੋਰ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਏ ਸਨ । ਇਸ ਸਬੰਧੀ ਥਾਣਾ ਸਿਵਲ ਲਾਈਨ ਵਿਚ ਸ਼ਿਕਾਇਤ ਦਰਜ ਕਰਵਾਈ ਗਈ ਸੀ, ਤੇ ਚੋਰਾਂ ਦੀ ਪਛਾਣ ਦੱਸੀ ਗਈ ਸੀ, ਜਿਸ ਅਧਾਰ ‘ਤੇ ਪੁਲਿਸ ਨੇ ਕੰਚੀ ਅਤੇ ਚੇਤਨ ਵਾਸੀ ਗਲੀ ਨੰਬਰ 2 ਸ਼ਮਸ਼ਾਨਘਾਟ ਵਾਲੀ ਦੇ ਖ਼ਲਿਾਫ਼ ਕੇਸ ਦਰਜ ਕੀਤਾ ਸੀ। ਪੀੜਤ ਵਿਅਕਤੀ ਨੇ ਦੋਸ਼ ਲਾਇਆ ਕਿ ਪੁਲਿਸ ਨੇ ਪਰਚਾ ਦਰਜ ਕਰਕੇ ਖਾਨਾਪੂਰਤੀ ਕਰ ਦਿੱਤੀ ਪਰ ਚੋਰ ਨਹੀਂ ਫੜੇ। ਜਿਸ ਦੇ ਚਲਦਿਆਂ ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਕਿ ਤੀਸਰੇ ਦਿਨ ਫਿਰ ਦੋ ਲੱਖ ਰੁਪਏ ਦਾ ਸਾਮਾਨ ਚੋਰੀ ਕਰਕੇ ਲੈ ਗਏ। ਦੁਕਾਨਦਾਰ ਅਨੁਸਾਰ ਸੀਸੀਟੀਵੀ ਕੈਮਰੇ ਵਿਚ ਰਿਕਾਰਡ ਫੁਟੇਜ ਤੋਂ ਪਤਾ ਲਗਦਾ ਹੈ ਕਿ ਇਸ ਵਾਰਦਾਤ ਨੂੰ ਵੀ ਪਹਿਲਾਂ ਵਾਲੇ ਚੋਰਾਂ ਨੇ ਹੀ ਅੰਜ਼ਾਮ ਦਿੱਤਾ ਹੈ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਕਿ ਪੁਲਿਸ ਦੀ ਿਢੱਲੀ ਕਾਰਗੁਜ਼ਾਰੀ ਕਾਰਨ ਦੁਕਾਨਦਾਰਾਂ ਨੂੰ ਆਪਣੇ ਕਾਰੋਬਾਰ ਛੱਡ ਕੇ ਸੜਕਾਂ ‘ਤੇ ਆਉਣਾ ਪਿਆ ਹੈ। ਉਨਾਂ੍ਹ ਦਾ ਕਹਿਣਾ ਸੀ ਕਿ ਵਪਾਰੀ ਤੇ ਦੁਕਾਨਦਾਰ ਕਦੇ ਸੜਕਾਂ ‘ਤੇ ਨਹੀਂ ਉੱਤਰੇ ਪਰ ਅੱਜ ਪੁਲਿਸ ਦੀ ਮਾੜੀ ਕਾਰਗੁਜ਼ਾਰੀ ਕਾਰਨ ਉਹ ਸੜਕਾਂ ‘ਤੇ ਧਰਨੇ ਲਗਾਉਣ ਲਈ ਮਜਬੂਰ ਹਨ। ਇਸ ਮੌਕੇ ਪਾਸੇ ਥਾਣਾ ਸਿਵਲ ਲਾਈਨ ਦੇ ਸਹਾਇਕ ਥਾਣੇਦਾਰ ਅੰਮਿ੍ਤਪਾਲ ਸਿੰਘ ਨੇ ਦੱਸਿਆ ਹੈ ਕਿ ਮੁਲਜ਼ਮਾਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਕ ਪੁਲਿਸ ਪਾਰਟੀ ਚੋਰਾਂ ਦੀ ਭਾਲ ਲਈ ਅਬੋਹਰ ਗਈ ਹੋਈ ਹੈ। ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

LEAVE A REPLY

Please enter your comment!
Please enter your name here