Home crime ਫਿਰੌਤੀ ਦੇ ਮਾਮਲੇ ’ਚ ਅਮਨਾ ਤੇ ਸੁੱਖਾ ਨੂੰ ਭੇਜਿਆ ਜੇਲ੍ਹ

ਫਿਰੌਤੀ ਦੇ ਮਾਮਲੇ ’ਚ ਅਮਨਾ ਤੇ ਸੁੱਖਾ ਨੂੰ ਭੇਜਿਆ ਜੇਲ੍ਹ

56
0

ਅਮਨੇ ਕੋਲੋਂ ਜਾਅਲੀ ਕਰੰਸੀ ਵਾਲਾ ਬੈਗ ਅਤੇ ਪਿਸਤੌਲ ਬਰਾਮਦ

ਜਗਰਾਓਂ, 4 ਫਰਵਰੀ ( ਰਾਜੇਸ਼ ਜੈਨ, ਭਗਵਾਨ ਭੰਗੂ )-ਜਗਰਾਉਂ ਸ਼ਹਿਰ ਦੇ ਇੱਕ ਨਾਮੀ ਕਰਿਆਨਾ ਵਪਾਰੀ ਤੋਂ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਸਥਾਨਕ ਥਾਣਾ ਸਦਰ ਦੀ ਪੁਲਿਸ ਪਾਰਟੀ ਨੇ ਸੁਖਵਿੰਦਰ ਸਿੰਘ ਉਰਫ ਸੁੱਖਾ ਅਤੇ ਅਮਨਦੀਪ ਸਿੰਘ ਉਰਫ਼ ਅਮਨਾ ਵਾਸੀ ਪਿੰਡ ਚੂਹੜਚੱਕ ਜਿਲਾ ਮੋਗਾ ਨੂੰ ਗ੍ਰਿਫਤਾਰ ਕਰ ਕੇ ਅਦਾਲਤ ’ਚ ਪੇਸ਼ ਕਰਕੇ 4 ਫਰਵਰੀ ਤੱਕ ਪੁਲਿਸ ਰਿਮਾਂਡ ਹਾਸਲ ਕੀਤਾ ਸੀ।  ਇਸ ਰਿਮਾਂਡ ਦੌਰਾਨ ਅਮਨਦੀਪ ਸਿੰਘ ਉਰਫ਼ ਅਮਨਾ ਪਾਸੋਂ .315 ਬੋਰ ਦਾ ਪਿਸਤੌਲ (ਜਿਸ ਨਾਲ ਉਸ ਨੇ ਪੁਲਿਸ ’ਤੇ ਗੋਲੀ ਚਲਾਈ ਸੀ) ਅਤੇ ਦੋ ਜਿੰਦਾ ਕਾਰਤੂਸ ਅਤੇ ਪੈਸਿਆਂ ਵਾਲਾ ਬੈਗ ਬਰਾਮਦ ਕੀਤਾ ਸੀ। ਜੋਕਿ ਪੁਲਿਸ ’ਤੇ ਗੋਲੀ ਚਲਾ ਕੇ ਬੈਗ ਸਮੇਤ ਫ਼ਰਾਰ ਹੋ ਗਿਆ ਸੀ। ਇਸ ਬੈਗ ਵਿਚ ਪੁਲਿਸ ਵਲੋਂ ਕਰਿਆਨਾ ਵਪਾਰੀ ਤੋਂ ਪੈਸਿਆਂ ਦੀ ਥਆੰ ਨੇ ਨਕਲੀ ਕਰੰਸੀ ਨੋਟ ਅਤੇ ਕਾਗਜ ਭਰਵਾਏ ਸਨ। ਜਾਣਕਾਰੀ ਅਨੁਸਾਰ ਇਹ ਬੈਗ ਅਤੇ ਪਿਸਤੌਲ ਸਸਮੇਤ ਕਾਰਤੂਸ ਅਮਨਦੀਪ ਸਿੰਘ ਵਲੋਂ ਡਾਂਗੀਆਂ ਨਹਿਰ ਦੇ ਨਜ਼ਦੀਕ ਛੁਪਾ ਕੇ ਰੱਖੇ ਹੋਏ ਸਨ। ਜਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਪੁਲਿਸ ਨੇ ਪਹਿਲੇ ਦਿਨ ਪੁਲਿਸ ਨਾਲ ਮੁੱਠਭੇੜ ਤੋਂ ਬਾਅਦ ਪਿੰਡ ਫਿਰੋਕੇ ਦੇ ਰਹਿਣ ਵਾਲੇ ਜਗਤਾਰ ਸਿੰਘ ਉਰਫ ਜੱਗਾ ਨੂੰ ਗ੍ਰਿਫਤਾਰ ਕਰ ਲਿਆ ਸੀ।  ਜਿਸ ਨੂੰ ਪੁਲਿਸ ਨੇ ਮੁਕਾਬਲੇ ਦੌਰਾਨ ਗੋਲੀ ਲੱਗ ਗਈ ਸੀ।  ਉਸ ਤੋਂ ਪੁੱਛ-ਪੜਤਾਲ ਕਰਨ ’ਤੇ ਪੁਲੀਸ ਨੇ ਅਮਨਦੀਪ ਸਿੰਘ ਉਰਫ਼ ਅਮਨਾ ਅਤੇ ਉਸ ਦੇ ਸਾਥੀ ਸੁਖਵਿੰਦਰ ਸਿੰਘ ਉਰਫ਼ ਸੁੱਖਾ ਵਾਸੀ ਪਿੰਡ ਚੂਹੜਚੱਕ ਜ਼ਿਲ੍ਹਾ ਮੋਗਾ ਨੂੰ ਗਿਰਫਤਾਰ ਕੀਤਾ ਗਿਆ ਸੀ। ਸੂਤਰਾਂ ਅਨੁਸਾਰ ਸੁਖਵਿੰਦਰ ਸਿੰਘ ਉਰਫ ਸੁੱਖਾ ਨੂੰ ਉਸ ਦੀ ਮਾਸੀ ਦੇ ਲੜਕੇ ਅੰਮ੍ਰਿਤਪਾਲ ਸਿੰਘ ਉਰਫ਼ ਐਮੀ ਨੇ ਮਨੀਲਾ ਤੋਂ ਫੋਨ ’ਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਕਿਹਾ ਸੀ। ਪਰ ਸੁਖਵਿੰਦਰ ਸਿੰਘ ਖੁਦ ਅੱਗੇ ਨਹੀਂ ਆਇਆ ਅਤੇ ਉਸਨੇ ਅਮਨਦੀਪ ਸਿੰਘ ਉਰਫ਼ ਅਮਨੇ ਨੂੰ ਜਗਤਾਰ ਸਿੰਘ ਜੱਗਾ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਭੇਜਿਆ ਸੀ। ਜਗਤਾਰ ਸਿੰਘ ਜੱਗਾ ਦਾ ਭਰਾ ਅਮਰੀਕ ਸਿੰਘ ਅਤੇ ਸੁਖਵਿੰਦਰ ਸਿੰਘ ਸੁੱਖਾ ਦੀ ਮਾਸੀ ਦੇ ਲੜਕੇ ਅੰਮ੍ਰਿਤਪਾਲ ਸਿੰਘ ਉਰਫ ਐਮੀ ਕੈਨੇਡਾ ਵਿਚ ਰਹਿ ਰਹੇ ਗੈਂਗਸਟਰ ਅਰਸ਼ ਡਾਲਾ ਦੇ ਕਰੀਬੀ ਹਨ।  ਹੁਣ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਜਗਤਾਰ ਸਿੰਘ ਜੱਗਾ 6 ਫਰਵਰੀ ਤੱਕ ਪੁਲੀਸ ਰਿਮਾਂਡ ’ਤੇ ਹੈ।  ਇਸ ਮਾਮਲੇ ਵਿੱਚ ਨਾਮਜ਼ਦ ਕੀਤੇ ਗਏ ਮਨੀਲਾ ਵਿੱਚ ਰਹਿੰਦੇ ਸੁਖਵਿੰਦਰ ਸਿੰਘ ਉਰਫ਼ ਸੁੱਖਾ ਦੀ ਮਾਸੀ ਦੇ ਲੜਕਾ ਅੰਮ੍ਰਿਤਪਾਲ ਸਿੰਘ ਉਰਫ਼ ਐਮੀ, ਜਗਤਾਰ ਸਿੰਘ ਜੱਗਾ ਦਾ ਭਰਾ ਅਮਰੀਕ ਸਿੰਘ ਅਤੇ ਕੈਨੇਡਾ ਵਿੱਚ ਬੈਠੇ ਅਰਸ਼ ਡਾਲਾ ਦੀ ਗ੍ਰਿਫ਼ਤਾਰੀ ਅਜੇ ਬਾਕੀ ਹੈ।

LEAVE A REPLY

Please enter your comment!
Please enter your name here