ਜਗਰਾਉਂ , 4 ਫਰਵਰੀ ( ਲਿਕੇਸ਼ ਸ਼ਰਮਾਂ, ਮੋਹਿਤ ਜੈਨ)-:- ਬੱਚਿਆ ਨੂੰ ਪੜਾਈ ਪ੍ਰਤੀ ਉਤਸਾਹਿਤ ਕਰਨ ਲਈ ਅਤੇ ਉਨਾਂ ਵਿਚ ਦਾਨ ਦੀ ਭਾਵਨਾ ਨੂੰ ਵਿਕਸਿਤ ਕਰਨ ਲਈ ਕੈਨੇਡਾ ਤੋ ਵਿਸ਼ੇਸ ਰੂਪ ਵਿਚ ਜਗਰਾਉਂ ਪਹੁੰਚੀ ਸਮਾਜ ਸੇਵੀ ਜੋੜੀ ਦਿਨੇਸ਼ ਮਲਹੋਤਰਾ ਅਤੇ ਕਿੱਟੀ ਮਲਹੋਤਰਾ ਨੇ ਅਪਣੀ ਬੇਟੀ ਆਸ਼ੀਮਾ ਧੀਰ ਅਤੇ ਦਾਮਾਦ ਅਮਨ ਧੀਰ ਦੇ ਬੇਟੇ ਆਹਿਲ ਅਤੇ ਬੇਟੀ ਅਮੀਰਾ ਵੱਲੋ (ਆਦਰਸ਼ ਕੰਨਿਆ ਸੀ. ਸੈ. ਸਕੂਲ ਜਗਰਾਉਂ) ਦੇ ਪ੍ਰਾਇਮਰੀ ਦੇ 101 ਬੱਚਿਆ ਲਈ ਕਾਪੀਆਂ ਅਤੇ ਸਟੇਸ਼ਨਰੀ ਵੰਡੀ। ਇਸ ਮੋਕੇ ਹਾਜਰ ਕੈਪਟਨ ਨਰੇਸ਼ ਵਰਮਾ ਨੇ ਕੈਨੇਡਾ ਚ ਰਹਿ ਰਹੇ ਜਗਰਾਉਂ ਨਿਵਾਸੀ ਰਾਮ ਧੀਰ ਅਤੇ ਉਨਾਂ ਦੀ ਧਰਮ ਪਤਨੀ ਪਰਵੀਨ ਧੀਰ ਸਮੇਤ ਦਿਨੇਸ਼ ਮਲਹੋਤਰਾ ਅਤੇ ਸਾਰੇ ਪਰਿਵਾਰ ਦਾ ਧੰਨਵਾਦ ਕੀਤਾ, ਇਸ ਮੋਕੇ ਪ੍ਰਿੰਸੀਪਲ ਸੁਨੀਤਾ ਰਾਣੀ ਅਤੇ ਮੈਡਮ ਸਿਫਾਲੀ ਨੇ ਮਲਹੋਤਰਾ ਪਰਿਵਾਰ ਦੇ ਇਸ ਉਪਰਾਲੇ ਦੀ ਸਲਾਘਾ ਕਰਦੇ ਹੋਏ ਅਗੇ ਤੋ ਵੀ ਸਕੂਲ ਦਾ ਖਿਆਲ ਰੱਖਣ ਲਈ ਕਿਹਾ।
