ਜਗਰਾਉਂ, 21 ਫਰਵਰੀ ( ਰਾਜੇਸ਼ ਜੈਨ)-ਇੰਟਰਨੈਸ਼ਨਲ ਸਕੂਲ ਅਵਾਰਡਜ਼-2023 ਮੌਕੇ ਸ਼ਹਿਰ ਦੇ ਪ੍ਸਿੱਧ ਸੰਸਥਾਨ ਮਹਾਪ੍ਰਗਯ ਸਕੂਲ ਨੂੰ ਬੱਚਿਆਂ ਦੇ ਸਰਵਪੱਖੀ ਵਿਕਾਸ, ਸਰਬੋਤਮ ਸਿੱਖਿਆ ਪ੍ਰਣਾਲੀ ਸਹਿਤ ਵਿਦਿਆਰਥੀ ਕੇਂਦਰਿਤ ਦਿ੍ਸ਼ਟੀਕੋਣ ਨੂੰ ਸਲਾਹੁੰਦਿਆਂ “ਬੈਸਟ ਪ੍ਰੀ-ਸਕੂਲ ਆਫ਼ ਦ ਯੀਅਰ ਅਵਾਰਡ”ਨਾਲ ਸਨਮਾਨਿਤ ਕੀਤਾ ਗਿਆ। ਇਸ ਅਵਾਰਡ ਨੂੰ ਪ੍ਰਾਪਤ ਕਰਦੇ ਹੋਏ ਸਕੂਲ ਨੋਏਡਾ, ਯੂ .ਪੀ. ਵਿੱਚ ਡਾਇਰੈਕਟਰ ਵਿਸ਼ਾਲ ਜੈਨ ਨੇ ਕਿਹਾ ਕਿ ਇਸ ਮਾਣਮੱਤੇ ਸਮੇਂ ਮੈਂ ਬੇਹਦ ਖੁਸ਼ੀ ਮਹਿਸੂਸ ਕਰ ਰਿਹਾ ਹਾਂ।ਸਕੂਲ ਪਿ੍ੰਸੀਪਲ ਪ੍ਰਭਜੀਤ ਕੌਰ ਅਤੇ ਸਮਰਪਿਤ ਅਧਿਆਪਕ ਪੂਰੀ ਤਨਦੇਹੀ ਨਾਲ ਕਰੜੀ ਮਿਹਨਤ, ਨਵੀਨ ਵਿੱਦਿਅਕ ਪ੍ਣਾਲੀਆਂ ਤੇ ਤਕਨੀਕਾਂ ਰਾਹੀਂ ਵਿਦਿਆਰਥੀਆਂ ਦੇ ਮੁੱਢਲੇ ਵਰਿਆਂ ਤੋਂ ਹੀ ਉਨ੍ਹਾਂ ਨੂੰ ਨਵੀਨ ਦਿ੍ਸ਼ਟੀਕੋਣ, ਸਹਿਯੋਗੀ ਪ੍ਰਵਿਰਤੀ ਤੇ ਪਹਿਲ ਕਦਮੀ ਦੇ ਯੋਗ ਬਣਾਉਣ ਲਈ ਉਚੇਚੇ ਯਤਨ ਕਰ ਰਹੇ ਹਨ। ਉਨ੍ਹਾਂ ਨੇ ਸਮੂਹ ਸਟਾਫ਼ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹੋ ਜਿਹੇ ਅਵਾਰਡ ਅਤੇ ਸਨਮਾਨ ਨਵੀਂ ਊਰਜਾ ਦਾ ਸੰਚਾਰ ਕਰਦੇ ਹਨ ਅਤੇ ਸਿੱਖਿਆ ਮਾਪਦੰਡਾਂ ਨੂੰ ਉੱਚਾ ਚੁੱਕਣ, ਭਵਿੱਖ ਦੀਆਂ ਪੀੜੀਆਂ ਦੀ ਬਿਹਤਰੀ ਲਈ ਦਿ੍ੜਸੰਕਲਪੀ ਬਣਾਉਂਦੇ ਹਨ।ਸਕੂਲ ਇੱਕ ਪਾਸੇ ਵਿਦਿਆਰਥੀਆਂ ਨੂੰ ਨਵੀਨ ਯੁਗ ਦੇ ਹਾਣੀ ਬਣਾਉਣ ਲਈ ਯਤਨਸ਼ੀਲ ਹੈ ਦੂਜੇ ਪਾਸੇ ਆਪਣੇ ਸੱਭਿਆਚਾਰ ਤੇ ਵਿਰਸੇ ਨਾਲ ਜੋੜੀ ਰੱਖਣ ਲਈ ਉਪਰਾਲੇ ਕਰਦਾ ਰਹਿੰਦਾ ਹੈ।
